ਕੈਬ ਵਿਰੋਧ : ਅਸਾਮ ਪ੍ਰਦਰਸ਼ਨਕਾਰੀਆਂ ਨੇ ਦੋ ਰੇਲਵੇ ਸਟੇਸ਼ਨਾਂ ਨੂੰ ਲਗਾਈ ਅੱਗ

12/11/2019 11:53:01 PM

ਗੁਹਾਟੀ — ਨਾਗਰਿਕਤਾ ਸੋਧ ਬਿੱਲ, 2019 ਨੂੰ ਲੈ ਕੇ ਜਾਰੀ ਭਾਰੀ ਵਿਰੋਧ ਵਿਚਾਲੇ ਅਸਾਮ 'ਚ ਪ੍ਰਦਰਸ਼ਨਕਾਰੀਆਂ ਨੇ ਚਬੁਆ ਅਤੇ ਪਨੀਟੋਲਾ ਰੇਲਵੇ ਸਟੇਸ਼ਾਨਾਂ 'ਤੇ ਭੰਨ-ਤੋੜ ਕੀਤੀ ਅਤੇ ਉਥੇ ਦੀ ਸੰਪਤੀ ਨੂੰ ਅੱਗ ਲਗਾ ਦਿੱਤੀ। ਉਥੇ ਹੀ ਡਿਬਰੂਗੜ੍ਹ ਅਤੇ ਤਿਨਸੁਕੀਆ ਰੇਲਵੇ ਸਟੇਸ਼ਨਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।
ਦੱਸਣਯੋਗ ਹੈ ਕਿ ਬਿੱਲ ਨੂੰ ਲੈ ਕੇ ਜਾਰੀ ਵਿਰੋਧ ਵਿਚਾਲੇ ਅਸਾਮ ਦੇ 10 ਜ਼ਿਲਿਆਂ 'ਚ 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਗੁਹਾਟੀ 'ਚ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਡਿਬਰੂਗੜ੍ਹ ਅਤੇ ਤਿਨਸੁਕੀਆ ਰੇਲਵੇ ਸਟੇਸ਼ਨਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ।

Inder Prajapati

This news is Content Editor Inder Prajapati