ਅਮਿਤ ਸ਼ਾਹ ਦੇ ਬਿਆਨ ''ਤੇ ਬੋਲੇ ਕੇਰਲ CM ਵਿਜਯਨ- ਅਸੀਂ ਬਿਲਕੁੱਲ ਲਾਗੂ ਨਹੀਂ ਕਰਾਂਗੇ CAA

02/14/2021 12:26:24 AM

ਨਵੀਂ ਦਿੱਲੀ - ਕੇਰਲ ਦੇ ਸੀ.ਐੱਮ. ਪਿਨਾਰਾਈ ਵਿਜਯਨ ਨੇ ਕਿਹਾ ਹੈ ਕਿ ਨਾਗਰਿਕਤਾ ਕਾਨੂੰਨ (ਸੀਏਏ) ਨੂੰ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਲਾਗੂ ਨਹੀਂ ਕਰੇਗੀ। ਸ਼ਨੀਵਾਰ ਨੂੰ ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਇਸ 'ਤੇ ਆਪਣਾ ਰੁਖ਼ ਸਪੱਸ਼ਟ ਕਰ ਦਿੱਤਾ ਸੀ ਅਤੇ ਇੱਕ ਵਾਰ ਫਿਰ ਕਹਿ ਰਹੇ ਹਾਂ ਕਿ ਸੀਏਏ ਕੇਰਲ ਵਿੱਚ ਲਾਗੂ ਨਹੀਂ ਹੋਵੇਗਾ। ਅਮਿਤ ਸ਼ਾਹ ਦੇ ਪੱਛਮੀ ਬੰਗਾਲ ਵਿੱਚ ਸੀਏਏ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਕੇਰਲ ਦੇ ਸੀ.ਐੱਮ. ਦਾ ਇਹ ਬਿਆਨ ਆਇਆ ਹੈ।

ਕੇਰਲ ਸੀ.ਐੱਮ. ਨੇ ਸ਼ਨੀਵਾਰ ਨੂੰ ਕਿਹਾ, ਕੁੱਝ ਲੋਕਾਂ ਨੇ ਨਾਗਰਿਕਤਾ ਕਾਨੂੰਨ ਬਾਰੇ ਗੱਲ ਕਰਣਾ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਕਹਿ ਰਹੇ ਹਨ ਕਿ ਟੀਕਾਕਰਣ ਖ਼ਤਮ ਹੋਣ ਤੋਂ ਬਾਅਦ ਸੀਏਏ ਨੂੰ ਜ਼ਮੀਨ 'ਤੇ ਉਤਾਰਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਅਸੀਂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਾਂ ਕਿ ਕੇਰਲ ਵਿੱਚ ਸੀਏਏ ਲਾਗੂ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਇਸ 'ਤੇ ਸਪੱਸ਼ਟ ਰੁਖ਼ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News