CAA ਪ੍ਰਦਰਸ਼ਨ : 12 ਦਿਨਾਂ ਬਾਅਦ ਜੇਲ ਤੋਂ ਬਾਹਰ ਆਈ ਡੇਢ ਸਾਲ ਮਾਸੂਮ ਦੀ ਮਾਂ

01/02/2020 1:02:01 PM

ਵਾਰਾਣਸੀ— ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਵਿਰੋਧ 'ਚ ਵਾਰਾਣਸੀ 'ਚ ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਹੋਈ ਡੇਢ ਸਾਲਾ ਬੱਚੀ ਦੀ ਮਾਂ ਏਕਤਾ ਸ਼ੇਖਰ ਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਏਕਤਾ ਨੇ ਕਿਹਾ ਕਿ ਉਹ (ਚੰਪਕ) ਮੇਰੇ ਦੁੱਧ 'ਤੇ ਨਿਰਭਰ ਹੈ, ਮੈਨੂੰ ਉਸ ਦੀ ਚਿੰਤਾ ਸੀ। ਏਕਤਾ ਨਾਲ ਉਸ ਦੇ ਪਤੀ ਰਵੀ ਸ਼ੇਖਰ ਵੀ ਜੇਲ ਤੋਂ ਬਾਹਰ ਆ ਗਏ ਹਨ। 

PunjabKesariਮੈਨੂੰ ਚੰਪਕ ਦੀ ਚਿੰਤਾ ਸੀ
ਸੀ.ਏ.ਏ. ਦੇ ਵਿਰੋਧ 'ਚ ਵਾਰਾਣਸੀ ਦੇ ਬੇਨਿਆਬਾਗ 'ਚ ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਡੇਢ ਸਾਲਾ ਬੱਚੀ ਚੰਪਕ ਦੇ ਮਾਤਾ-ਪਿਤਾ ਸਮੇਤ 56 ਲੋਕਾਂ ਦੀ ਜ਼ਮਾਨਤ ਅਰਜ਼ੀ ਕੋਰਟ ਤੋਂ ਮਨਜ਼ੂਰ ਹੋਣ ਤੋਂ ਬਾਅਦ ਸਾਰੇ ਜੇਲ ਤੋਂ ਰਿਹਾਅ ਹੋ ਗਏ ਹਨ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਏਕਤਾ ਨੇ ਕਿਹਾ,''ਚੰਪਕ ਮੇਰੇ ਦੁੱਧ 'ਤੇ ਨਿਰਭਰ ਹੈ, ਮੈਨੂੰ ਉਸ ਦੀ ਚਿੰਤਾ ਸੀ। ਇਹ ਮੇਰੇ ਲਈ ਬਹੁਤ ਕਠਿਨ ਸੀ।'' ਤੁਹਾਨੂੰ ਦੱਸ ਦੇਈਏ ਕਿ ਚੰਪਕ ਦੇ ਮਾਤਾ-ਪਿਤਾ 12 ਦਿਨਾਂ ਤੋਂ ਜੇਲ 'ਚ ਬੰਦ ਸਨ। ਜਿਸ ਤੋਂ ਬਾਅਦ ਡੇਢ ਸਾਲਾ ਬੱਚੀ ਚੰਪਕ ਨੇ ਖਾਣਾ-ਪੀਣਾ ਛੱਡ ਦਿੱਤਾ ਸੀ। ਬੱਚੀ ਦੀ ਮਾਂ ਦੀ ਰਿਹਾਈ ਲਈ ਪੀ.ਐੱਮ. ਮੋਦੀ ਤੋਂ ਵੀ ਗੁਹਾਰ ਲਗਾਈ ਗਈ ਸੀ।


DIsha

Content Editor

Related News