CAA ਵਿਰੋਧ ਪਰ੍ਦਰਸ਼ਨ : ਲਖਨਊ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਰੱਦ

12/19/2019 7:05:56 PM

ਲਖਨਊ — ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਵੀ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਕਾਫੀ ਹਿੰਸਕ ਪ੍ਰਦਰਸ਼ਨ ਹੋ ਰਿਹਾ ਹੈ। ਜਿਸ ਦੇ ਮੱਦੇਨਜ਼ਰ ਕੱਲ ਹੋਣ ਵਾਲੀਆਂ ਲਖਨਊ ਯੂਨੀਵਰਸਿਟੀ ਦੀਆਂ ਸਾਰੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਨਾਂ ਨੇ ਖਦਰਾ ਅਤੇ ਸਤਖੰਡਾ ਪੁਲਸ ਚੌਕੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਸ ਨੇ ਜਦੋਂ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਦਰਸ਼ਨਕਾਰੀਆਂ ਨੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਦੱਸਣਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਯੂ.ਪੀ. 'ਚ ਅੱਜ ਭਾਰੀ ਹਿੰਸਾ ਹੋਈ। ਇਸ ਦੌਰਾਨ ਪਰਿਵਰਤਨ ਚੌਕ ਨੇੜੇ 10 ਕਾਰਾਂ, 3 ਬੱਸਾਂ, 4 ਮੀਡੀਆ ਓ.ਬੀ.ਸੀ. ਵੈਨ ਅਤੇ 20 ਮੋਟਰ ਸਾਇਕਲਾਂ ਨੂੰ ਅੱਗ ਦੇ ਹਵਾਲੇ ਤਕ ਕਰ ਦਿੱਤਾ।

Inder Prajapati

This news is Content Editor Inder Prajapati