ਮੁੰਬਈ ਲੋਕਲ ਟ੍ਰੇਨ ਰੋਕਣ ਪਹੁੰਚੇ ਪ੍ਰਦਰਸ਼ਨਕਾਰੀਆਂ ਅਤੇ ਯਾਤਰੀਆਂ 'ਚ ਝੜਪਾਂ

01/29/2020 11:44:22 AM

ਮੁੰਬਈ—ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟ੍ਰੇਸ਼ਨ (ਐੱਨ.ਆਰ.ਸੀ) ਖਿਲਾਫ ਅੱਜ ਭਾਵ ਬੁੱਧਵਾਰ ਨੂੰ ਮੁੰਬਈ 'ਚ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਮੁੰਬਈ ਦੀ ਲਾਈਫਲਾਈਨ ਲੋਕਲ ਟ੍ਰੇਨ ਨੂੰ ਬੁੱਧਵਾਰ ਸਵੇਰਸਾਰ 8 ਵਜੇ ਪ੍ਰਦਰਸ਼ਨਕਾਰੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ।

ਬਹੁਜਨ ਕ੍ਰਾਂਤੀ ਮੋਰਚੇ ਦੇ ਵਰਕਰਾਂ ਨੇ ਅੱਜ ਕੰਜੂਰਮਾਰਗ ਰੇਲਵੇ ਸਟੇਸ਼ਨ ਦੇ ਕੋਲ ਰੇਲ ਟ੍ਰੈਕ ਨੂੰ ਸੀ.ਏ.ਏ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਸੰਗਠਨ ਨੇ ਅੱਜ 'ਭਾਰਤ ਬੰਦ' ਦੀ ਬੇਨਤੀ ਕੀਤੀ।

ਇਸ ਦੌਰਾਨ ਲੋਕਲ ਟ੍ਰੇਨ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦੌਰਾਨ ਟ੍ਰੇਨ 'ਚ ਸਫਰ ਕਰ ਰਹੇ ਯਾਤਰੀ ਭੜਕ ਗਏ ਕਿਉਂਕਿ ਉਨ੍ਹਾਂ ਨੂੰ ਦਫਤਰ ਜਾਣ 'ਚ ਦੇਰੀ ਹੋ ਰਹੀ ਸੀ। ਯਾਤਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਣ ਲਈ ਕਿਹਾ ਪਰ ਬਾਅਦ 'ਚ ਦੋਵਾਂ ਵੱਲੋਂ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਆਪਸ 'ਚ ਝੜਪਾਂ ਸ਼ੁਰੂ ਹੋ ਗਈਆਂ। ਤਣਾਅਪੂਰਨ ਮਾਹੌਲ ਦੇਖਦੇ ਹੋਏ ਪੁਲਸ ਬੁਲਾਈ ਗਈ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

Iqbalkaur

This news is Content Editor Iqbalkaur