CAA-NRC 'ਤੇ ਬਹਿਸ ਕਾਰਨ ਟੁੱਟੀ ਬਚਪਨ ਦੀ ਦੋਸਤੀ

12/27/2019 6:01:08 PM

ਨਵੀਂ ਦਿੱਲੀ— ਸੋਧ ਨਾਗਰਿਕਤਾ ਕਾਨੂੰਨ (ਸੀ.ਏ.ਏ.) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨ.ਆਰ.ਸੀ.) ਦੇ ਪੱਖ-ਵਿਰੋਧ 'ਚ ਸੋਸ਼ਲ ਮੀਡੀਆ 'ਤੇ ਹੋ ਰਹੀ ਬਹਿਸ ਲੋਕਾਂ ਦੀ ਬਚਪਨ ਦੀ ਦੋਸਤੀ, ਅਧਿਆਪਕ-ਵਿਦਿਆਰਥੀ ਸੰਬੰਧਾਂ, ਸਕੂਲ ਅਤੇ ਕਾਲਜਾਂ ਦੇ ਸਾਬਕਾ ਵਿਦਿਆਰਥੀਆਂ ਦੇ ਵਟਸਐੱਪ ਸਮੂਹਾਂ 'ਤੇ ਭਾਰੀ ਪੈ ਰਹੀ ਹੈ। ਇਸ ਬਹਿਸ ਕਾਰਨ ਦੋਸਤੀ ਟੁੱਟ ਰਹੀ ਹੈ, ਅਧਿਆਪਕ-ਵਿਦਿਆਰਥੀਆਂ ਦੇ ਸੰਬੰਧ ਖਰਾਬ ਹੋ ਰਹੇ ਹਨ ਅਤੇ ਮਸ਼ਹੂਰ ਸੰਸਥਾਵਾਂ ਦੇ ਸਾਬਕਾ ਵਿਦਿਆਰਥੀ ਆਪਣੀਆਂ-ਆਪਣੀਆਂ ਸੰਸਥਾਵਾਂ ਦੇ ਵਟਸਐੱਪ ਸਮੂਹ ਛੱਡ ਰਹੇ ਹਨ। ਸੀ.ਏ.ਏ. ਅਤੇ ਐੱਨ.ਆਰ.ਸੀ. ਨੂੰ ਲੈ ਕੇ ਪੂਰੇ ਦੇਸ਼ 'ਚ ਜਾਰੀ ਵਿਰੋਧ ਦੌਰਾਨ ਹੋਈਆਂ ਹਿੰਸਕ ਘਟਨਾਵਾਂ 'ਚ 20 ਲੋਕ ਮਾਰੇ ਗਏ ਹਨ ਅਤੇ ਕਈ ਲੋਕ ਜ਼ਖਮੀ ਹੋਏ ਹਨ। ਇਸ ਨੂੰ ਲੈ ਕੇ ਫੇਸਬੱਕ, ਟਵਿੱਟਰ ਅਤੇ ਵਟਸਐੱਪ 'ਤੇ ਤਿੱਖੀ ਬਹਿਸ ਵੀ ਜਾਰੀ ਹੈ।

ਕਿਹਾ ਪਾਕਿਸਤਾਨ ਚੱਲੇ ਜਾਣਾ ਚਾਹੀਦਾ
ਇਲਾਹਾਬਾਦ ਦੀ ਰਹਿਣ ਵਾਲੀ 23 ਸਾਲਾ ਰੋਸ਼ਨੀ ਅਹਿਮਦ ਲਈ ਸੀ.ਏ.ਏ. ਅਤੇ ਐੱਨ.ਆਰ.ਸੀ. 'ਤੇ ਬਹਿਸ ਬਹੁਤ ਹੀ ਦੁਖਦਾਈ ਰਿਹਾ। ਉਹ ਉਸ ਸਮੇਂ ਸਦਮੇ 'ਚ ਆ ਗਈ, ਜਦੋਂ ਉਸ ਦੇ ਬਚਪਨ ਦੇ 2 ਦੋਸਤਾਂ ਨੇ ਉਸ 'ਤੇ 'ਅੱਤਵਾਦੀ' ਦਾ ਲੇਬਲ ਚਪਕਾ ਦਿੱਤਾ ਅਤੇ ਕਹਿ ਦਿੱਤਾ ਕਿ ਜੇਕਰ ਉਹ ਸੀ.ਏ.ਏ. ਅਤੇ ਐੱਨ.ਆਰ.ਸੀ. ਦਾ ਸਮਰਥਨ ਨਹੀਂ ਕਰ ਸਕਦੀ ਹੈ ਤਾਂ ਉਸ ਨੂੰ ਪਾਕਿਸਤਾਨ ਚੱਲੇ ਜਾਣਾ ਚਾਹੀਦਾ।'' 

ਦੋਵੇਂ ਬਹੁਤ ਪਿਆਰੇ ਦੋਸਤ ਸੀ
ਇਲਾਹਾਬਾਦ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕਰ ਚੁਕੀ ਅਹਿਮਦ ਨੇ ਦੱਸਿਆ ਕਿ ਦੋਵੇਂ 'ਬਹੁਤ ਪਿਆਰੇ' ਦੋਸਤ ਸਨ। ਸਕੂਲ ਅਤੇ ਕਾਲਜ 'ਚ ਉਨ੍ਹਾਂ ਨੇ ਨਾਲ ਪੜ੍ਹਾਈ ਕੀਤੀ ਸੀ, ਆਪਣਾ ਖਾਣਾ ਵੰਡ ਕੇ ਖਾਧਾ ਸੀ ਪਰ ਜਦੋਂ ਫੇਸਬੁੱਕ ਅਤੇ ਵਟਸਐੱਪ ਸਟੇਟਸ 'ਤੇ ਸੀ.ਏ.ਏ. ਅਤੇ ਐੱਨ.ਆਰ.ਸੀ. ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਤਾਂ ਉਨ੍ਹਾਂ ਦੇ ਪ੍ਰਤੀਕਿਰਿਆ ਨੇ ਸਾਨੂੰ ਸਦਮੇ 'ਚ ਪਾ ਦਿੱਤਾ। ਅਹਿਮਦ ਨੇ ਦੱਸਿਆ,''ਮੈਂ ਸੁਪਨੇ 'ਚ ਨਹੀਂ ਸੋਚਿਆ ਸੀ ਕਿ ਮੇਰੇ ਦੋਸਤ ਅਜਿਹਾ ਕਰਨਗੇ। ਇਕ ਨੂੰ ਮੇਰਾ ਦੋਸਤ ਹੋਣ, ਕਾਲਜ 'ਚ ਮੇਰੀ ਮਦਦ ਕਰਨ ਦਾ ਅਫਸੋਸ ਹੈ।

ਉਨ੍ਹਾਂ ਨੇ ਮੈਨੂੰ ਗਵਾ ਦਿੱਤਾ, ਮੈਂ ਉਨ੍ਹਾਂ ਨੂੰ
ਉਹ ਸੋਚਦੀ ਹੈ ਕਿ ਮੈਂ ਅੱਤਵਾਦੀ ਹਾਂ, ਕਿਉਂਕਿ ਮੈਂ ਉਸ ਦੀ ਸਿਆਸੀ ਵਿਚਾਰਧਾਰਾ ਨਾਲ ਸਹਿਮਤੀ ਨਹੀਂ ਜਤਾਉਂਦੀ ਹਾਂ।'' ਉਸ ਨੇ ਕਿਹਾ,''ਇਹ ਬੇਹੱਦ ਅਪਮਾਨਜਨਕ ਅਤੇ ਤਕਲੀਫਦੇਹ ਹੈ। ਮੇਰੇ ਕੋਲ ਉਸ ਨੂੰ ਜਵਾਬ ਦੇਣ ਲਈ ਸ਼ਬਦ ਨਹੀਂ ਸਨ, ਇਸ ਲਈ ਮੈਂ ਉਸ ਦੇ ਸੰਦੇਸ਼ਾਂ ਦਾ ਉੱਤਰ ਹੀ ਨਹੀਂ ਦਿੱਤਾ। ਇਹ ਪੁੱਛਣ 'ਤੇ ਕੀ ਦੋਹਾਂ ਦਰਮਿਆਨ ਸੰਬੰਧ ਫਿਰ ਤੋਂ ਆਮ ਹੋ ਸਕਣਗੇ, ਅਹਿਮਦ ਨੇ ਕਿਹਾ,''ਮੈਂ ਉਨ੍ਹਾਂ ਨੂੰ ਗਵਾ ਦਿੱਤਾ ਅਤੇ ਉਨ੍ਹਾਂ ਨੇ ਮੈਨੂੰ। ਮੈਨੂੰ ਤਾਂ ਇਹ ਤੱਕ ਨਹੀਂ ਪਤਾ ਕਿ ਮੇਰੇ ਚੱਲੇ ਜਾਣ ਨਾਲ ਉਨ੍ਹਾਂ ਨੂੰ ਕੋਈ ਫਰਕ ਪੈ ਵੀ ਰਿਹਾ ਹੈ ਜਾਂ ਨਹੀਂ।''

ਅਧਿਆਪਕਾਂ ਦੀ ਪੋਸਟ ਦੇਖ ਕੇ ਬਹੁਤ ਦੁਖ ਹੋਇਆ
ਉੱਥੇ ਹੀ ਹੈਦਰਾਬਾਦ 'ਚ ਇਕ ਵੱਡੀ ਟੇਕ ਕੰਪਨੀ 'ਚ ਕੰਮ ਕਰ ਰਹੇ ਆਦਿੱਤਿਯ ਸ਼ਰਮਾ ਨੇ ਦੱਸਿਆ ਕਿ ਉਹ ਫੇਸਬੁੱਕ 'ਤੇ ਆਪਣੇ ਪੁਰਾਣੇ ਸਕੂਲ ਅਧਿਆਪਕਾਂ ਦੀ ਪੋਸਟ ਦੇਖ ਕੇ ਬਹੁਤ ਦੁੱਖ ਹੋਇਆ। ਆਈ.ਆਈ.ਐੱਮ. ਤੋਂ ਪੜ੍ਹੇ ਸ਼ਰਮਾ ਕਹਿੰਦੇ ਹਨ,''ਮੇਰੇ ਕੁਝ ਅਧਿਆਪਕ ਸੀ.ਏ.ਏ. ਅਤੇ ਐੱਨ.ਆਰ.ਸੀ. ਦਾ ਸਮਰਥਨ ਕਰ ਰਹੇ ਹਨ, ਜਦਕਿ ਉਨ੍ਹਾਂ ਨੂੰ ਇਸ ਦੇ ਨਤੀਜਿਆਂ ਦਾ ਥੋੜ੍ਹਾ ਵੀ ਅੰਦਾਜਾ ਨਹੀਂ ਹੈ।''

DIsha

This news is Content Editor DIsha