CAA : NIA ਨੇ ਅਖਿਲ ਗੋਗੋਈ ਦੇ ਗੁਹਾਟੀ ਸਥਿਤ ਘਰ ਮਾਰਿਆ ਛਾਪਾ

12/26/2019 12:52:19 PM

ਗੁਹਾਟੀ— ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਆਰ.ਟੀ.ਆਈ. ਵਰਕਰ ਅਤੇ ਕਿਸਾਨ ਨੇਤਾ ਅਖਿਲ ਗੋਗੋਈ ਦੇ ਗੁਹਾਟੀ ਸਥਿਤ ਘਰ ਵੀਰਵਾਰ ਨੂੰ ਛਾਪਾ ਮਾਰਿਆ। ਗੋਗੋਈ ਨੂੰ ਏਜੰਸੀ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਗ੍ਰਿਫਤਾਰ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਗੋਗੋਈ ਵਿਰੁੱਧ ਭਾਰਤੀ ਸਜ਼ਾ ਯਾਫ਼ਤਾ ਅਤੇ ਗੈਰ-ਕਾਨੂੰਨੀ (ਗਤੀਵਿਧੀਆਂ) ਰੋਕਥਾਮ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਗੋਗੋਈ ਦੀ ਹਿਰਾਸਤ ਮਿਆਦ ਫਿਲਹਾਲ ਸ਼ੁੱਕਰਵਾਰ ਤੱਕ ਹੈ। ਆਸਾਮ 'ਚ ਸੋਧ ਨਾਗਰਿਕਤਾ ਕਾਨੂੰਨ ਵਿਰੁੱਧ ਹੋਏ ਵਿਆਪਕ ਪ੍ਰਦਰਸ਼ਨਾਂ ਦੌਰਾਨ ਗੋਗੋਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਗੋਗੋਈ ਵੱਖ-ਵੱਖ ਕਿਸਾਨ ਸੰਗਠਨਾਂ ਨੂੰ ਸਲਾਹ ਵੀ ਦਿੰਦੇ ਹਨ। 

PunjabKesari12 ਦਸੰਬਰ ਨੂੰ ਕੀਤਾ ਗਿਆ ਸੀ ਗ੍ਰਿਫਤਾਰ
ਇਸ ਤੋਂ ਪਹਿਲਾਂ ਅਖਿਲ ਗੋਗੋਈ ਨੂੰ ਇੱਥੋਂ ਦੀ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਨੂੰ 10 ਦਿਨਾਂ ਲਈ ਐੱਨ.ਆਈ.ਏ. ਦੀ ਹਿਰਾਸਤ 'ਚ ਭੇਜ ਦਿੱਤਾ ਸੀ। ਰਾਜ 'ਚ ਵਿਆਪਕ ਪ੍ਰਦਰਸ਼ਨ ਦਰਮਿਆਨ ਗੋਗੋਈ ਦੀ ਜੋਰਹਾਟ 'ਚ 12 ਦਸੰਬਰ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ 'ਚ ਉਸ ਨੂੰ ਐੱਨ.ਆਈ.ਏ. ਨੂੰ ਸੌਂਪ ਦਿੱਤਾ ਗਿਆ ਸੀ।
 

ਗੋਗੋਈ ਨੇ ਕਿਹਾ ਸੀ ਅੰਦੋਲਨ ਨਹੀਂ ਰੁਕਣਾ ਚਾਹੀਦਾ
ਕੋਰਟ ਨੇ ਐੱਨ.ਆਈ.ਏ. ਨੂੰ ਨਿਰਦੇਸ਼ ਦਿੱਤਾ ਸੀ ਕਿ ਗੋਗੋਈ ਦੀ ਨਿਯਮਿਤ ਮੈਡੀਕਲ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਅਤੇ ਵਕੀਲਾਂ ਨੂੰ ਉਨ੍ਹਾਂ ਨਾਲ ਮਿਲਣ ਦਿੱਤਾ ਜਾਵੇ। ਗੋਗੋਈ ਨੂੰ ਜਦੋਂ ਕੋਰਟ ਲਿਜਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ 'ਤੇ ਅੱਤਿਆਚਾਰ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ,''ਅੰਦੋਲਨ ਨਹੀਂ ਰੁਕਣਾ ਚਾਹੀਦਾ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲਿਆ ਜਾਂਦਾ ਪ੍ਰਦਰਸ਼ਨ ਜਾਰੀ ਰਹਿਣਾ ਚਾਹੀਦਾ।''


DIsha

Content Editor

Related News