ਜ਼ਿਮਨੀ ਚੋਣ ਨਤੀਜੇ; 3 ਲੋਕ ਸਭਾ ਅਤੇ 7 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਦੀ ਗਿਣਤੀ ਜਾਰੀ

06/26/2022 11:07:14 AM

ਨਵੀਂ ਦਿੱਲੀ– ਉੱਤਰ-ਪ੍ਰਦੇਸ਼ ਦੀਆਂ ਦੋ ਅਤੇ ਪੰਜਾਬ ਦੀ ਇਕ ਲੋਕ ਸਭਾ ਸੀਟ ਤੋਂ ਇਲਾਵਾ ਤ੍ਰਿਪੁਰਾ ਦੀਆਂ ਚਾਰ ਅਤੇ ਆਂਧਰਾ ਪ੍ਰਦੇਸ਼, ਝਾਰਖੰਡ ਅਤੇ ਦਿੱਲੀ ਦੀਆਂ ਇਕ-ਇਕ ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਆਉਣਗੇ। ਦੇਸ਼ ਦੀਆਂ ਤਿੰਨ ਲੋਕ ਸਭਾ ਸੀਟਾਂ ਅਤੇ 7 ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। 

ਉੱਤਰ-ਪ੍ਰਦੇਸ਼ ’ਚ ਰਾਮ ਪੁਰ ਅਤੇ ਆਜ਼ਮਗੜ੍ਹ, ਪੰਜਾਬ ’ਚ ਸੰਗਰੂਰ ਲੋਕ ਸਭਾ ਸੀਟ ਤੋਂ ਇਲਾਵਾ ਦਿੱਲੀ, ਝਾਰਖੰਡ, ਆਂਧਰ ਪ੍ਰਦੇਸ਼ ਅਤੇ ਤ੍ਰਿਪੁਰਾ ਦੀਆਂ ਸੱਤ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਹੋਈਆਂ ਸਨ। ਚਾਰ ਸੂਬਿਆਂ ’ਚੋਂ ਸਭ ਤੋਂ ਜ਼ਿਾਆਦਾ ਤ੍ਰਿਪੁਰਾ ’ਚ ਅਗਰਤਲਾ, ਜੁਬਾਰਾਜਗਰ, ਸੁਰਮਾ ਅਤੇ ਬਰਦੋਵਾਲਾ ਟਾਊਨ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਹੋਈਆਂ ਸਨ। ਉੱਥੇ ਹੀ ਆਂਧਰਾ ਪ੍ਰਦੇਸ਼ ਦੀ ਆਤਮਾਕੁਰ, ਝਾਰਖੰਡ ਦੀ ਮਾਂਡਰ ਅਤੇ ਦਿੱਲੀ ਦੀ ਰਾਜੇਂਦਰ ਨਗਰ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣ ਲਈ 23 ਜੂਨ ਨੂੰ ਵੋਟਿੰਗ ਹੋਈ ਸੀ। 

ਦੋ ਸੂਬਿਆਂ ਦੀਆਂ ਤਿੰਨ ਲੋਕ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦੀ ਗੱਲ ਕਰੀਏ ਤਾਂ ਯੂ.ਪੀ. ਦੀ ਆਜ਼ਮਗੜ੍ਹ ਅਤੇ ਰਾਮਪੁਰ ਲੋਕ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਹੋਈਆਂ ਸਨ। ਆਜ਼ਮਗੜ੍ਹ ਤੋਂ ਅਖਿਲੇਸ਼ ਯਾਦਵ ਜਦਕਿ ਰਾਮਪੁਰ ਤੋਂ ਆਜ਼ਮ ਖਾਨ ਨੇ ਫਰਵਰੀ-ਮਾਰਚ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਹਾਸਲ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਲੋਕ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ। ਉੱਥੇ ਹੀ ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ਤੋਂ ਸਾਂਸਦ ਰਹੇ ਭਗਵੰਤ ਮਾਨ ਪੰਜਾਬ ਵਿਧਾਨ ਸਭਾ ਚੋਣਾਂ ਜਿੱਤ ਕੇ ਮੁੱਖ ਮੰਤਰੀ ਬਣੇ ਹਨ, ਉਨ੍ਹਾਂ ਵੱਲੋਂ ਲੋਕ ਸਭਾ ਸੀਟ ਤੋਂ ਅਸਤੀਫਾ ਦੇਣ ਤੋਂ ਬਾਅਦ ਇਸ ਸੀਟ ’ਤੇ ਜ਼ਿਮਨੀ ਚੋਣ ਹੋਈ ਸੀ। 

Rakesh

This news is Content Editor Rakesh