ਕਾਰ ਖਰੀਦਣੀ ਜਾਂ ਕਿਰਾਏ 'ਤੇ ਲੈਣੀ, ਜਾਣੋ ਕਿਹੜਾ ਹੈ ਮੁਨਾਫੇ ਦਾ ਸੌਦਾ

07/03/2019 1:03:49 PM

ਨਵੀਂ ਦਿੱਲੀ — ਹਰ ਕਿਸੇ ਇਨਸਾਨ ਦਾ ਸਪਨਾ ਹੁੰਦਾ ਹੈ ਕਿ ਉਸ ਕੋਲ ਮਹਿੰਗੀ ਤੋਂ ਮਹਿੰਗੀ ਕਾਰ ਹੋਵੇ। ਇਸ ਲਈ ਜਦੋਂ ਵੀ ਕਿਸੇ ਇਨਸਾਨ ਕੋਲ ਪੈਸਾ ਆਉਂਦਾ ਹੈ ਉਹ ਸਭ ਤੋਂ ਪਹਿਲਾਂ ਕਾਰ ਖਰੀਦ ਲੈਣ ਬਾਰੇ ਸੋਚਦਾ ਹੈ। ਅੱਜ ਕੱਲ੍ਹ ਕੰਪਨੀਆਂ ਕਾਰਾਂ ਨੂੰ ਕਿਰਾਏ 'ਤੇ ਦੇਣ ਦੀਆਂ ਆਫਰ ਦੇ ਰਹੀਆਂ ਹਨ। ਕੀ ਕਾਰ ਨੂੰ ਕਿਰਾਏ 'ਤੇ ਲੈ ਕੇ ਜਾਂ ਫਿਰ ਲੀਜ਼ 'ਤੇ ਖਰੀਦ ਕੇ ਆਪਣਾ ਸੁਪਨਾ ਪੂਰਾ ਕਰਨਾ ਚਾਹੀਦਾ ਹੈ ਜਾਂ ਫਿਰ ਕਾਰ ਖਰੀਦ ਹੀ ਲੈਣੀ ਚਾਹੀਦਾ ਹੈ। ਆਓ ਜਾਣਦੇ ਹਾਂ ਕਿ ਕਿਹੜਾ ਸੌਦਾ ਮੁਨਾਫੇ ਵਾਲਾ ਸਾਬਤ ਹੋ ਸਕਦਾ ਹੈ।

ਕਿਰਾਏ 'ਤੇ ਕਾਰ

ਅੱਜਕੱਲ੍ਹ ਕਾਰ ਬਣਾਉਣ ਵਾਲੀਆਂ ਕੰਪਨੀਆਂ ਜਿਵੇਂ ਹੁੰਡਈ, ਮਰਸੀਡੀਜ਼, ਮਹਿੰਦਰਾ ਐਂਡ ਮਹਿੰਦਰਾ, ਫੀਏਟ ਅਤੇ ਸਕੋਡਾ ਵਰਗੀਆਂ ਆਟੋ ਮੋਬਾਈਲ ਕੰਪਨੀਆਂ ਕਿਰਾਏ 'ਤੇ ਕਾਰ ਲਈ ਆਪਣੀਆਂ ਸੇਵਾਵਾਂ ਵੀ ਦੇ ਰਹੀਆਂ ਹਨ। ਇਨ੍ਹਾਂ ਤੋਂ ਇਲਾਵਾ ਜੈਪ ਅਤੇ ਰੇਵ ਵਰਗੇ ਕਈ ਪਲੇਟਫਾਰਮ ਵੀ ਕਿਰਾਏ 'ਤੇ ਕਾਰ ਮੁਹੱਈਆ ਕਰਵਾ ਰਹੀਆਂ ਹਨ।

ਕਿਰਾਏ 'ਤੇ ਕਾਰ ਲੈਣ ਤੋਂ ਬਾਅਦ ਤੁਹਾਨੂੰ ਸਿਰਫ ਮਹੀਨਾਵਾਰ ਕਿਰਾਇਆ ਦੇਣਾ ਹੁੰਦਾ ਹੈ। ਇਸ ਲਈ ਤੁਹਾਨੂੰ ਡਾਊਨ ਪੇਮੈਂਟ ਅਤੇ ਸਾਂਭ-ਸੰਭਾਲ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਇਸ ਡੀਲ 'ਚ ਕਾਰ ਦੇ ਅਸਲੀ ਮਾਲਕ ਕਾਰ ਨਿਰਮਾਤਾ ਜਾਂ ਕਾਰ ਕਿਰਾਏ 'ਤੇ ਦੇਣ ਵਾਲੇ ਹੁੰਦੇ ਹਨ। ਹੁਣ ਇਹ ਤੁਹਾਡੀ ਸਥਿਤੀ 'ਤੇ ਨਿਰਭਰ ਕਰਦਾ ਹੈ ਕਿ ਜੇਕਰ ਤੁਹਾਨੂੰ ਵਾਰ-ਵਾਰ ਸ਼ਹਿਰ ਬਦਲਣਾ ਪੈਂਦਾ ਹੈ ਤਾਂ ਤੁਸੀਂ ਮੌਜੂਦਾ ਸ਼ਹਿਰ ਦੀ ਕਾਰ ਨੂੰ ਛੱਡ ਕੇ ਦੂਜੇ ਸ਼ਹਿਰ ਵਿਚ ਵੀ ਜਾ ਕੇ ਹੋਰ ਨਵੀਂ ਕਾਰ ਕਿਰਾਏ 'ਤੇ ਲੈ ਸਕਦੇ ਹੋ। ਇਸ ਲਈ ਤੁਹਾਨੂੰ ਕਾਰ ਦੂਰ-ਦੁਰਾਡੇ ਸ਼ਹਿਰਾਂ ਵਿਚ ਖੁਦ ਡਰਾਈਵ ਕਰਕੇ ਲਿਜਾਣ ਦੀ ਜ਼ਰੂਰਤ ਨਹੀਂ ਹੋਵੇਗੀ। 

ਦੂਜੀ ਸਥਿਤੀ 'ਚ ਜੇਕਰ ਤੁਹਾਨੂੰ 2-4 ਸਾਲ ਬਾਅਦ ਕਾਰ ਬਦਲਣ ਦਾ ਸ਼ੌਕ ਹੈ ਤਾਂ ਅਜਿਹੀ ਸਥਿਤੀ ਵਿਚ ਵੀ ਕਾਰ ਕਿਰਾਏ 'ਤੇ ਲੈਣਾ ਵਧੀਆ ਚੋਣ ਹੋ ਸਕਦਾ ਹੈ। ਇਸ ਤਰ੍ਹਾਂ ਨਾਲ ਤੁਸੀਂ ਵਾਰ-ਵਾਰ ਕਾਰ ਬਦਲਾ ਕੇ ਚਲਾ ਸਕਦੇ ਹੋ। ਅਜਿਹੀ ਸਥਿਤੀ ਵਿਚ ਜੇਕਰ ਤੁਹਾਨੂੰ ਕਾਰ ਪਸੰਦ ਆ ਜਾਂਦੀ ਹੈ ਤਾਂ ਤੁਸੀਂ ਇਸ ਕਾਰ ਨੂੰ ਖਰੀਦ ਵੀ ਸਕਦੇ ਹੋ। 

ਕੁਝ ਪਲੇਟਫਾਰਮ ਸਬਸਕ੍ਰਿਪਸ਼ਨ ਦੇ ਆਧਾਰ 'ਤੇ ਕਾਰ ਕਿਰਾਏ 'ਤੇ ਦਿੰਦੇ ਹਨ ਜਿਵੇਂ 12, 36 ਅਤੇ 48 ਮਹੀਨੇ ਦੀ ਸਬਸਕ੍ਰਿਪਸ਼ਨ 'ਤੇ ਤੁਸੀਂ ਕਾਰ ਲੈ ਸਕਦੇ ਹੋ। 

ਕੀ ਹੈ ਫਾਇਦੇ ਦਾ ਸੌਦਾ

ਕਾਰ ਕਿਰਾਏ 'ਤੇ ਲੈਣਾ ਜਾਂ ਖਰੀਦਣਾ ਇਹ ਫੈਸਲਾ ਹਰ ਕਿਸੇ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਹੀ ਹੋਣਾ ਚਾਹੀਦਾ ਹੈ। ਇਨ੍ਹਾਂ ਅੰਕੜਿਆਂ ਦੇ ਆਧਾਰ 'ਤੇ ਤੁਸੀਂ ਖੁਦ ਵੀ ਇਸ ਦਾ ਫੈਸਲਾ ਲੈ ਸਕਦੇ ਹੋ। 
ਹੁਣ ਜੇਕਰ ਤੁਸੀਂ 'ਸਵਿੱਫਟ ਵੀਡੀਵਾਈ' ਕਾਰ ਲਈ ਜਿਸਦੀ ਆਨ ਰੋਡ ਕੀਮਤ 7.89 ਲੱਖ ਰੁਪਏ ਹੈ। ਇਸ ਦਾ ਦੋ ਜਾਂ ਤਿੰਨ ਸਾਲ ਦਾ ਕਿਰਾਇਆ ਖਰੀਦਣ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ। ਸਮਾਂ ਮਿਆਦ ਜਿੰਨਾ ਜ਼ਿਆਦਾ ਹੋਵੇਗਾ, ਕਿਰਾਇਆ ਵੀ ਉਸ ਹਿਸਾਬ ਨਾਲ ਜ਼ਿਆਦਾ ਹੋਵੇਗਾ। ਇਸ ਦੇ ਨਾਲ ਹੀ ਜੇਕਰ ਇਹ ਹੀ ਕਾਰ ਖਰੀਦਣੀ ਹੋਵੇ ਤਾਂ ਈ.ਐਮ.ਆਈ. ਘੱਟ ਦੇਣੀ ਹੋਵੇਗੀ।

2 ਸਾਲ ਲਈ ਕਾਰ ਲੈਣੀ ਹੋਵੇ

ਖਰੀਦਣ 'ਤੇ (2 ਸਾਲ ਲਈ ਲੋਨ ਦੇ ਜ਼ਰੀਏ, 10 ਫੀਸਦੀ ਦੀ ਦਰ ਨਾਲ 80 ਫੀਸਦੀ ਫਾਇਨਾਂਸ)
ਡਾਊਨ ਪੇਮੈਂਟ : 1.57 ਲੱਖ ਰੁਪਏ
ਲੋਨ ਰੀਪੇਮੈਂਟ : 6.99 ਲੱਖ ਰੁਪਏ
ਈ.ਐਮ.ਆਈ. : 29,146 ਰੁਪਏ ਪ੍ਰਤੀ ਮਹੀਨਾ
ਰੱਖ-ਰਖਾਅ ਲਾਗਤ : 5000-9000 ਰੁਪਏ
ਰੀਸੇਲ ਵੈਲਿਯੂ : 30 ਫੀਸਦੀ ਡੈਪਰੀਸਿਏਸ਼ਨ ਦੇ ਨਾਲ 5.52 ਲੱਖ ਰੁਪਏ

4 ਸਾਲ ਲਈ ਕਾਰ ਲੈਣੀ ਹੋਵੇ

ਖਰੀਦਣ 'ਤੇ(4 ਸਾਲ ਦੇ ਲਈ ਲੋਨ ਦੇ ਜ਼ਰੀਏ, 10 ਫੀਸਦੀ ਦੀ ਦਰ ਨਾਲ 80 ਫੀਸਦੀ ਫਾਇਨਾਂਸ)
ਡਾਊਨਪੇਮੈਂਟ : 1.57 ਲੱਖ ਰੁਪਏ
ਲੋਨ ਰੀਪੇਮੈਂਟ : 7.68 ਲੱਖ ਰੁਪਏ
ਈ.ਐਮ.ਆਈ. : 16, 019 ਰੁਪਏ ਪ੍ਰਤੀ ਮਹੀਨਾ
ਰੱਖ-ਰਖਾਅ ਲਾਗਤ : 10,000 ਤੋਂ 18,000 ਰੁਪਏ
ਰੀਸੇਲ ਮੁੱਲ : 50 ਫੀਸਦੀ ਡੈਪਰੀਸਿਏਸ਼ਨ ਦੇ ਨਾਲ 3.94 ਲੱਖ ਰੁਪਏ
ਕੁੱਲ ਲਾਗਤ : 5.49 ਲੱਖ ਰੁਪਏ

ਸਬਸਕ੍ਰਿਪਸ਼ਨ ਲਾਗਤ : 10.95 ਲੱਖ ਰੁਪਏ ਜਾਂ 22,830 ਰੁਪਏ ਪ੍ਰਤੀ ਮਹੀਨਾ(48 ਮਹੀਨੀਆਂ ਦੀ ਮਿਆਦ ਲਈ, ਪਹਿਲੇ 12 ਮਹੀਨਿਆਂ 'ਚ ਚਾਰਜ ਜ਼ਿਆਦਾ)

ਹੁਣ ਕੁੱਲ ਮਿਲਾ ਕੇ ਘੱਟ ਸਮੇਂ ਲਈ ਕਾਰ ਕਿਰਾਏ 'ਤੇ ਲੈ ਸਕਦੇ ਹੋ। ਪਰ ਲੰਮੀ ਮਿਆਦ ਲਈ ਕਾਰ ਦੀ ਜ਼ਰੂਰਤ ਹੈ ਤਾਂ ਖਰੀਦਣਾ ਹੀ ਬਿਹਤਰ ਵਿਕਲਪ ਹੈ। ਹਾਲਾਂਕਿ ਕਾਰ ਖਰੀਦਣ ਦੇ ਬਾਅਦ ਤੁਹਾਡੇ ਕੋਲ ਨਕਦੀ ਦੀ ਕਮੀ ਜਾਂ ਬਚਤ ਦੀ ਕਮੀ ਮਹਿਸੂਸ ਹੋ ਸਕਦੀ ਹੈ। ਪਰ ਜੇਕਰ ਤੁਹਾਨੂੰ ਵਾਰ-ਵਾਰ ਕਿਸੇ ਵੀ ਕਾਰਨ ਸ਼ਹਿਰ ਬਦਲਣਾ ਪੈ ਰਿਹਾ ਹੈ ਜਾਂ ਫਿਰ ਕਾਰ ਬਦਲ-ਬਦਲ ਕੇ ਵਰਤਣ ਦਾ ਸ਼ੌਕ ਰੱਖਦੇ ਹੋ ਤਾਂ ਫਿਰ ਕਾਰ ਕਿਰਾਏ ਜਾਂ ਲੀਜ਼ 'ਤੇ ਲੈ ਸਕਦੇ ਹੋ।