ਦਿੱਲੀ ਸਰਕਾਰ ਦੀ ਇਸ ਵੈੱਬਸਾਈਟ ਤੋਂ ਖ਼ਰੀਦੋ ਵਾਹਨ, ਨਹੀਂ ਲੱਗੇਗੀ ਰਜਿਸਟ੍ਰੇਸ਼ਨ ਫ਼ੀਸ ਅਤੇ ਰੋਡ ਟੈਕਸ

10/24/2020 6:16:52 PM

ਨਵੀਂ ਦਿੱਲੀ — ਦਿੱਲੀ ਵਾਲਿਆਂ ਲਈ ਇਕ ਖ਼ੁਸ਼ਖ਼ਬਰੀ ਹੈ। ਹੁਣ ਕਿਸੇ ਖ਼ਾਸ ਕਿਸਮ ਦੇ ਵਾਹਨ ਨੂੰ ਖਰੀਦਣ ਲਈ ਰਜਿਸਟ੍ਰੇਸ਼ਨ ਫ਼ੀਸ ਅਤੇ ਰੋਡ ਟੈਕਸ ਦਾ ਭੁਗਤਾਨ ਨਹੀਂ ਕਰਨਾ ਪਏਗਾ। ਇੰਨਾ ਹੀ ਨਹੀਂ ਸਰਕਾਰ ਇਸ ਵਿਸ਼ੇਸ਼ ਵਾਹਨ ਦੀ ਖ਼ਰੀਦ ਲਈ ਨਕਦ ਸਹਾਇਤਾ ਵੀ ਪ੍ਰਦਾਨ ਕਰ ਰਹੀ ਹੈ। ਚੰਗੀ ਗੱਲ ਇਹ ਹੈ ਕਿ ਇਹ ਸਾਰੇ ਲਾਭ ਲੈਣ ਲਈ ਦਿੱਲੀ ਦੇ ਲੋਕਾਂ ਨੂੰ ਕਿਸੇ ਵੀ ਡੀਲਰ ਅਤੇ ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਮਾਰਨੇ ਪੈਣਗੇ। ਇਸਦੇ ਲਈ ਦਿੱਲੀ ਸਰਕਾਰ ਦੁਆਰਾ ਇੱਕ ਵੈਬਸਾਈਟ ਲਾਂਚ ਕੀਤੀ ਗਈ ਹੈ। ਤੁਸੀਂ ਇਸ ਵੈਬਸਾਈਟ 'ਤੇ ਜਾ ਕੇ ਵਾਹਨ ਵੀ ਖ਼ਰੀਦ ਸਕਦੇ ਹੋ ਅਤੇ ਦਿੱਲੀ ਸਰਕਾਰ ਦੁਆਰਾ ਦਿੱਤੀ ਗਈ ਛੋਟ ਦਾ ਲਾਭ ਵੀ ਲੈ ਸਕਦੇ ਹੋ।

ਵੈਬਸਾਈਟ 'ਤੇ ਮਿਲ ਰਹੇ 100 ਤੋਂ ਵੱਧ ਇਲੈਕਟ੍ਰਿਕ ਵਾਹਨ ਮਾਡਲ

ਦਿੱਲੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਇਲੈਕਟ੍ਰਿਕ ਵਾਹਨਾਂ ਨਾਲ ਸਬੰਧਤ ਇੱਕ ਵੈਬਸਾਈਟ ਲਾਂਚ ਕੀਤੀ। ਉਨ੍ਹਾਂ ਕਿਹਾ ਕਿ ਇਹ ਵੈਬਸਾਈਟ ਗ੍ਰਾਹਕਾਂ ਅਤੇ ਡੀਲਰਾਂ ਨੂੰ ਇਕਜੁੱਟ ਕਰਨ ਦਾ ਮੰਚ ਹੈ। ਇਸ ਵੈਬਸਾਈਟ 'ਤੇ ਵਾਹਨ 'ਤੇ ਮਿਲਣ ਵਾਲੀਆਂ ਸਾਰੀਆਂ ਛੋਟਾਂ ਦਾ ਲਾਭ ਵੀ ਉਪਲਬਧ ਹੋਵੇਗਾ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਦੀ ਨੀਤੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ 'ਜੰਗ ਪ੍ਰਦੂਸ਼ਣ ਦੇ ਵਿਰੁੱਧ' ਮੁਹਿੰਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

ਇਹ ਵੀ ਪੜ੍ਹੋ: Vistara ਨੇ ਵਧਾਈ ਉਡਾਣਾਂ ਦੀ ਸੰਖਿਆ, ਜਾਣੋ ਕਿਹੜੇ ਰੂਟਾਂ ਲਈ ਹੋਵੇਗੀ ਫਲਾਈਟ

ਗਾਹਕ ਈਵੀ ਡੀਲਰ ev.delhi.gov.in 'ਤੇ ਲਾਗਇਨ ਕਰਕੇ ਵਾਹਨ ਖਰੀਦ ਸਕਦੇ ਹਨ। 100 ਤੋਂ ਵੱਧ ਈਵੀ ਮਾਡਲਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜੋ ਇਸ ਸਬਸਿਡੀ ਲਈ ਯੋਗ ਹੋਣਗੇ। ਇਸ ਨੀਤੀ ਤਹਿਤ ਹੁਣ ਤੱਕ 36 ਵਾਹਨ ਨਿਰਮਾਤਾ ਆਪਣੇ ਆਪ ਨੂੰ ਰਜਿਸਟਰ ਕਰ ਚੁੱਕੇ ਹਨ। ਇਸ ਮਿਸ਼ਨ ਵਿਚ 98 ਡੀਲਰ ਸਾਡੇ ਨਾਲ ਜੁੜ ਚੁੱਕੇ ਹਨ।

ਵੈਬਸਾਈਟ ਤੇ ਕੀਤਾ ਜਾ ਸਕਦਾ ਹੈ ਸਬਸਿਡੀਆਂ ਅਤੇ ਹੋਰ ਲਾਭਾਂ ਦਾ ਦਾਅਵਾ

ਕੈਲਾਸ਼ ਗਹਿਲੋਤ ਨੇ ਕਿਹਾ ਕਿ ਵਾਹਨ ਖਰੀਦਣ ਵਾਲੇ ਵੈਬਸਾਈਟ ਉੱਤੇ ਸਬਸਿਡੀ ਲਈ ਅਪਲਾਈ ਕਰ ਸਕਦੇ ਹਨ। ਇਲੈਕਟ੍ਰਿਕ ਵਾਹਨ ਸਬਸਿਡੀ ਦਾ ਦਾਅਵਾ ਕਰਨ ਲਈ ਖਰੀਦਦਾਰ ਨੂੰ ਸਿਰਫ ਵਿਕਰੀ ਚਲਾਨ, ਆਧਾਰ ਕਾਰਡ ਅਤੇ ਇੱਕ ਕੈਂਸਲ ਚੈੱਕ ਪ੍ਰਦਾਨ ਕਰਨ ਦੀ ਜ਼ਰੂਰਤ ਹੋਏਗੀ। ਇਲੈਕਟ੍ਰਿਕ ਵਾਹਨ ਨੀਤੀ ਦਾ ਇੱਕ ਮਹੱਤਵਪੂਰਣ ਹਿੱਸਾ ਕਾਰਜਸ਼ੀਲ ਦਿਸ਼ਾ-ਨਿਰਦੇਸ਼ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕ ਕਿਵੇਂ ਸਬਸਿਡੀ ਪ੍ਰਾਪਤ ਕਰਨ ਦੇ ਯੋਗ ਹੋਣਗੇ।

ਇਹ ਵੀ ਪੜ੍ਹੋ:  ਕਿਸ਼ੋਰ ਬਿਆਨੀ ਦੇ ਫਿਊਚਰ ਗਰੁੱਪ ਨੂੰ ਬਚਾਉਣ ਲਈ ਤਿਆਰ ਐਮਾਜ਼ੋਨ, ਰੱਖੀ ਸ਼ਰਤ

ਓਪਰੇਟਿੰਗ ਦਿਸ਼ਾ-ਨਿਰਦੇਸ਼ਾਂ ਜ਼ਰੀਏ ਇਹ ਵੀ ਦੱਸਿਆ ਗਿਆ ਹੈ ਕਿ ਡੀਲਰ ਇਸ ਵਿੱਚ ਕੀ ਭੂਮਿਕਾ ਨਿਭਾਏਗਾ। ਜਦੋਂ ਡੀਲਰ ਸਬਸਿਡੀ ਦੀ ਪ੍ਰਕਿਰਿਆ ਸ਼ੁਰੂ ਕਰਦਾ ਹੈ, ਤਾਂ ਉਸ ਦੀ ਅਰਜ਼ੀ ਐਮ.ਐਲ.ਓ. ਦਫਤਰ ਵਿਚ ਜਾਏਗੀ। ਐਮ.ਐਲ.ਓ. ਦਫਤਰ ਇਸਦੀ ਤਸਦੀਕ ਕਰੇਗਾ ਅਤੇ ਸਿੱਧੇ ਬੈਂਕ ਨੂੰ ਭੇਜ ਦੇਵੇਗਾ। ਇਹ ਸਾਰੀ ਪ੍ਰਕਿਰਿਆ ਜਨਤਾ, ਖਰੀਦਦਾਰ ਅਤੇ ਖਪਤਕਾਰਾਂ ਨੂੰ ਧਿਆਨ ਵਿਚ ਰੱਖਦਿਆਂ ਬਣਾਈ ਗਈ ਹੈ। ਜਿਵੇਂ ਹੀ ਕੋਈ ਕਾਰ ਖਰੀਦਦਾ ਹੈ, ਸਬਸਿਡੀ ਦਾ ਪੈਸਾ ਸਿੱਧਾ ਉਥੋਂ ਉਸਦੇ ਖਾਤੇ ਵਿਚ ਚਲਾ ਜਾਵੇਗਾ। ਇਹ ਪੂਰਾ ਸਿਸਟਮ ਆਨਲਾਈਨ ਹੈ। ਖਰੀਦਦਾਰ ਨੂੰ ਕਿਸੇ ਵੀ ਦਫਤਰ ਜਾਣ ਦੀ ਜ਼ਰੂਰਤ ਨਹੀਂ ਹੁੰਦੀ।

ਇਸ ਵਾਹਨ ਵਿਚ 100 ਮਾੱਡਲ ਸ਼ਾਮਲ 

  • 14 ਇਲੈਕਟ੍ਰਿਕ ਦੋ ਪਹੀਆ ਵਾਹਨ (ਹੀਰੋ ਇਲੈਕਟ੍ਰਿਕ, ਓਕੀਨਾਵਾ, ਐਂਪਿਅਰ, ਜਿਤੇਂਦਰ ਨਿਊ ਈ.ਵੀ. ਟੈਕ ਅਤੇ ਲੀ-ਆਇਨ ਇਲੈਕਟ੍ਰਿਕ)
  • 12 ਇਲੈਕਟ੍ਰਿਕ ਚਾਰ ਪਹੀਆ ਵਾਹਨ (ਟਾਟਾ-ਮਹਿੰਦਰਾ)
  • ਚਾਰ ਇਲੈਕਟ੍ਰਿਕ ਆਟੋ (2 ਮਹਿੰਦਰਾ, 1 ਪਿਆਗੋ ਅਤੇ 1 ਸਾਰਥੀ)
  • ਈ-ਰਿਕਸ਼ਾ ਦੇ 45 ਮਾੱਡਲ
  • 17 ਈ-ਕਾਰਟ ​​ਮਾਡਲ

ਇਹ ਵੀ ਪੜ੍ਹੋ:   ਹੁਣ ਸਮੁੰਦਰੀ ਯਾਤਰਾ ਹੋਵੇਗੀ ਹੋਰ ਵੀ ਸੌਖੀ ਤੇ ਸਸਤੀ, ਸਰਕਾਰ ਜਲਦ ਲਿਆ ਰਹੀ ਹੈ ਇਹ ਬਿੱਲ

Harinder Kaur

This news is Content Editor Harinder Kaur