ਬਾਰਾਤੀਆਂ ਨਾਲ ਭਰੀ ਬੱਸ ਪਲਟੀ, 7 ਦੀ ਮੌਤ 23 ਜ਼ਖਮੀ

02/20/2018 12:11:37 AM

ਪਟਨਾ— ਬਿਹਾਰ 'ਚ ਪਟਨਾ ਦੇ ਇਕ ਇਲਾਕੇ 'ਚ ਸੋਮਵਾਰ ਦੇਰ ਸ਼ਾਮ ਇਕ ਭਿਆਨਕ ਹਾਦਸਾ ਵਾਪਰ ਗਿਆ, ਜਿਸ ਦੌਰਾਨ ਬਾਰਾਤੀਆਂ ਨਾਲ ਭਰੀ ਇਕ ਬੱਸ ਅਚਾਨਕ ਪਲਟ ਗਈ। ਜਾਣਕਾਰੀ ਮੁਤਾਬਕ ਪਟਨਾ ਜ਼ਿਲੇ ਦੇ ਗੌਰੀਚਕ ਥਾਣਾ ਖੇਤਰ ਦੇ ਕੰਡਾਪ ਪਿੰਡ ਨੇੜੇ ਸੋਮਵਾਰ ਨੂੰ ਬਾਰਾਤੀਆਂ ਨਾਲ ਭਰੀ ਇਕ ਬੱਸ ਅਚਾਨਕ ਪਲਟ ਗਈ, ਜਿਸ ਦੌਰਾਨ 7 ਲੋਕਾਂ ਦੀ ਮੌਤ ਹੋ ਗਈ ਅਤੇ 23 ਹੋਰ ਜ਼ਖਮੀ ਹੋ ਗਏ।
ਇਥੋਂ ਦੇ ਸੀਨੀਅਰ ਸੁਪਰੀਡੈਂਟ ਲਲਨ ਮੋਹਨ ਪ੍ਰਸਾਦ ਨੇ ਦੱਸਿਆ ਕਿ ਗੌਰੀਚਕ ਥਾਣਾ ਖੇਤਰ 'ਚ ਸੋਮਵਾਰ ਦੇਰ ਸ਼ਾਮ ਬਾਰਾਤੀਆਂ ਨਾਲ ਭਰੀ ਇਕ ਬੱਸ ਬੇਕਾਬੂ ਹੋ ਗਈ, ਜਿਸ ਕਾਰਨ ਉਹ ਸੜਕ ਕਿਨਾਰੇ ਖੱਡ 'ਚ ਪਲਟ ਗਈ। ਇਸ ਹਾਦਸੇ 'ਚ ਚਾਰ ਬਾਰਾਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 3 ਦੀ ਮੌਤ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਹੋ ਗਈ। 
ਉਨ੍ਹਾਂ ਦੱਸਿਆ ਕਿ ਇਸ ਦੁਰਘਟਨਾ 'ਚ 23 ਬਾਰਾਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਇਥੋਂ ਦੇ ਨਾਲੰਦਾ ਮੈਡੀਕਲ ਕਾਲਜ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਪ੍ਰਸਾਦ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖਮੀ ਕੁੱਝ ਲੋਕਾਂ ਨੂੰ ਪਟਨਾ ਮੈਡੀਕਲ ਕਾਲਜ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੁਰਘਟਨਾ ਤੋਂ ਬਾਅਦ ਭੜਕੇ ਸਥਾਨਕ ਲੋਕਾਂ ਨੇ ਬੱਸ ਨੂੰ ਅੱਗ ਲਗਾ ਦਿੱਤੀ।