ਚੱਲਦੀ ਬੱਸ ''ਚ ਲੱਗੀ ਅੱਗ, ਇਕ ਔਰਤ ਅਤੇ ਬੱਚੀ ਜ਼ਿੰਦਾ ਸੜੇ

11/12/2017 12:37:53 PM

ਬਾਲੋਤਰਾ— ਬਾੜਮੇਰ ਦੇ ਬਾਲੋਤਰਾ 'ਚ ਐਤਵਾਰ ਨੂੰ ਚੱਲਦੀ ਬੱਸ 'ਚ ਅੱਗ ਲੱਗ ਗਈ, ਜਿਸ ਕਰਕੇ ਇਕ ਔਰਤ ਅਤੇ ਉਸ ਦੀ ਬੇਟੀ ਜ਼ਿੰਦਾ ਸੜ ਗਏ। ਅੱਗ ਦਾ ਬਹੁਤ ਦੇਰ ਬਾਅਦ ਪਤਾ ਲੱਗਿਆ। ਡਰਾਈਵਰ ਨੇ ਬੱਸ ਰੋਕ ਕੇ ਬਾਕੀ ਯਾਤਰੀਆਂ ਨੂੰ ਬਾਹਰ ਕੱਢਿਆ। ਅੱਗ ਸੜ ਕੇ ਸੁਆਹ ਹੋ ਚੁੱਕੀ ਹੈ।


ਬਾੜਮੇਰ ਡਿਪੂ ਦੀ ਸਲੀਪਰ ਬੱਸ ਜੈਪੁਰ ਤੋਂ ਬਾੜਮੇਰ ਜਾ ਰਹੀ ਸੀ। ਬੱਸ 'ਚ 10 ਯਾਤਰੀ ਸਵਾਰ ਸੀ। ਬੱਸ-ਬਾਲੋਤਰਾ 'ਚ ਰੁੱਕੀ ਸੀ। ਬਾਲੋਤਰਾ ਤੋਂ ਬੱਸ ਬਾੜਮੇਰ ਤੋਂ ਰਵਾਨਾ ਹੋਈ। ਬਾਲੋਤਰਾ-ਬਾਗੁੰਡੀ ਹਾਈਵੇਅ 'ਤੇ ਖੇੜ ਨੇੜੇ ਪੁੱਜੀ ਤਾਂ ਬੱਸ ਨੂੰ ਅੱਗ ਲੱਗ ਗਈ। ਹਾਦਸੇ ਸਮੇਂ ਯਾਤਰੀ ਸੌਂ ਰਹੇ ਸੀ। ਅੱਗ ਨਾਲ ਬੱਸ 'ਚ ਧੂੰਆਂ ਭਰ ਗਿਆ। ਜਦੋਂ ਯਾਤਰੀਆਂ ਦੀ ਅੱਖ ਖੁਲ੍ਹੀ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਅੱਗ ਦਾ ਪਤਾ ਲੱਗਦੇ ਹੀ ਡਰਾਈਵਰ ਨੇ ਬੱਸ ਰੋਕ ਦਿੱਤੀ। ਯਾਤਰੀ ਭੱਜ ਕੇ ਬੱਸ ਤੋਂ ਉਤਰ ਗਏ ਪਰ ਇਕ ਔਰਤ ਅਤੇ ਉਸ ਦੀ ਬੇਟੀ ਬੱਸ 'ਚ ਫਸ ਗਏ। ਉਦੋਂ ਤੱਕ ਅੱਗ ਬੱਸ ਦੇ ਅੰਦਰ ਲੱਗ ਗਈ ਸੀ ਅਤੇ ਧੂੰਏ ਨਾਲ ਦੋਹੇਂ ਬੇਹੋਸ਼ ਹੋ ਗਈਆਂ ਸੀ। ਦੇਖਦੇ ਹੀ ਦੇਖਦੇ ਬੱਸ ਅੱਗ ਦਾ ਗੋਲਾ ਬਣ ਗਈ ਅਤੇ ਸੜਨ ਲੱਗ ਪਈ। ਡਰਾਈਵਰ ਅਤੇ ਯਾਤਰੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਦੋਹਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਲਾਸ਼ਾਂ ਨੂੰ ਮੋਰਚਰੀ ਘਰ ਭੇਜ ਦਿੱਤਾ ਹੈ।