ਬੁਰਕਾ ਬੈਨ 'ਤੇ ਸਿਆਸਤ ਸ਼ੁਰੂ, ਓਵੈਸੀ ਬੋਲੇ- ਘੂੰਘਟ 'ਤੇ ਪਾਬੰਦੀ ਕਦੋਂ ਲਗਾਓਗੇ

05/01/2019 2:04:19 PM

ਹੈਦਰਾਬਾਦ— ਦੇਸ਼ 'ਚ ਬੁਰਕੇ 'ਤੇ ਬੈਨ ਦੀ ਸ਼ਿਵ ਸੈਨਾ ਦੀ ਮੰਗ 'ਤੇ ਰਾਜਨੀਤੀ ਤੇਜ਼ ਹੋ ਗਈ ਹੈ। ਸ਼ਿਵ ਸੈਨਾ ਦੀ ਸਹਿਯੋਗੀ ਪਾਰਟੀ ਭਾਜਪਾ ਨੇ ਵੀ ਬੁਰਕੇ 'ਤੇ ਬੈਨ ਦੀ ਮੰਗ ਦਾ ਵਿਰੋਧ ਕੀਤਾ ਹੈ ਤਾਂ ਆਲ ਇੰਡੀਆ ਮਸਜਿਲ-ਏ-ਇਤੇਹਾਦੁਲ ਮੁਸਲਮੀਨ (ਏ.ਆਈ.ਐੱਮ.ਆਈ.ਐੱਮ.) ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਘੂੰਘਟ 'ਤੇ ਪਾਬੰਦੀ ਕਦੋਂ ਲਗਾਓਗੇ। ਓਵੈਸੀ ਨੇ ਕਿਹਾ ਕਿ ਸ਼ਿਵ ਸੈਨਾ ਦਾ ਸਾਮਨਾ ਹਮੇਸ਼ਾ ਤੋਂ ਪੋਪਟ ਮਾਸਟਰ ਰਿਹਾ ਹੈ। ਉਹ ਪਹਿਲਾਂ ਲਿਖਦਾ ਸੀ ਕਿ ਨਰਿੰਦਰ ਮੋਦੀ ਨੂੰ ਹਰਾਉਣ ਲਈ ਵੱਖ ਤੋਂ ਚੋਣਾਂ ਲੜਨਗੇ ਪਰ ਉਨ੍ਹਾਂ ਦੀ ਪਾਰਟੀ ਹੁਣ ਨਾਲ ਚੋਣ ਲੜ ਰਹੀ ਹੈ। ਓਵੈਸੀ ਨੇ ਕਿਹਾ ਕਿ ਉਨ੍ਹਾਂ (ਸ਼ਿਵ ਸੈਨਾ) ਨੂੰ ਪਹਿਲਾਂ ਸੁਪਰੀਮ ਕੋਰਟ ਦਾ ਫੈਸਲਾ ਪੜ੍ਹਨਾ ਚਾਹੀਦਾ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਹਰ ਕਿਸੇ ਦਾ ਮੌਲਿਕ ਅਧਿਕਾਰ ਹੈ। ਸਾਮਨਾ 'ਚ ਜੋ ਲਿਖਿਆ ਗਿਆ ਹੈ ਉਹ ਚੋਣ ਜ਼ਾਬਤਾ ਦੀ ਉਲੰਘਣਾ ਹੈ ਅਤੇ ਚੋਣ ਕਮਿਸ਼ਨ ਨੂੰ ਇਸ 'ਤੇ ਨੋਟਿਸ ਲੈਣਾ ਚਾਹੀਦਾ। ਇਹ ਪੇਡ ਨਿਊਜ਼ ਦਾ ਇਕ ਨਵਾਂ ਉਦਾਹਰਣ ਹੈ।

ਘੂੰਘਟ ਹਟਾਉਣ ਬਾਰੇ ਕੀ ਕਹੋਗੇ
ਓਵੈਸੀ ਨੇ ਘੂੰਘਟ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਘੂੰਘਟ ਹਟਾਉਣ ਬਾਰੇ ਕੀ ਕਹਿਣਗੇ। ਜੇਕਰ ਸੁਰੱਖਿਆ ਨੂੰ ਲੈ ਕੇ ਮਾਮਲਾ ਹੈ ਤਾਂ ਸਾਧਵੀ ਪ੍ਰਗਿਆ ਅਤੇ ਹੋਰ ਲੋਕਾਂ ਨੇ ਹਮਲਾ ਕਰਨ ਲਈ ਕੀ ਪਾਇਆ ਸੀ। ਇਸ ਤੋਂ ਪਹਿਲਾਂ ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਨੇ ਸ਼੍ਰੀਲੰਕਾ 'ਚ ਈਸਟਰ ਸੰਡੇ 'ਤੇ ਅੱਤਵਾਦੀ ਹਮਲਿਆਂ ਤੋਂ ਬਾਅਦ ਉੱਥੇ ਦੀ ਸਰਕਾਰ ਵਲੋਂ ਬੁਰਕੇ 'ਤੇ ਪਾਬੰਦੀ ਲਗਾਏ ਜਾਣ ਸੰਬੰਧੀ ਨਿਯਮ ਲਿਆਉਣ ਦੀ ਯੋਜਨਾ ਦਾ ਹਵਾਲਾ ਦਿੱਤਾ। ਹਮਲਿਆਂ 'ਚ 350 ਤੋਂ ਵਧ ਲੋਕਾਂ ਦੀ ਮੌਤ ਹੋ ਗਈ ਸੀ।


DIsha

Content Editor

Related News