ਚੱਲਦੀ ਕਾਰ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ

05/26/2017 6:34:57 PM

ਰਿਸ਼ੀਕੇਸ਼— ਰਿਸ਼ੀਕੇਸ਼ ਵੀਰਭੱਦਰ ਮਾਰਗ 'ਤੇ ਇਕ ਚੱਲਦੀ ਕਾਰ 'ਚ ਅਚਾਨਕ ਅੱਗ ਲੱਗ ਗਈ। ਕਾਰ ਸਵਾਰ ਲੋਕ ਕਿਸੇ ਤਰ੍ਹਾਂ ਜਾਨ ਬਚਾ ਕੇ ਭੱਜ ਗਏ।
ਜਾਣਕਾਰੀ ਮੁਤਾਬਕ ਅੱਜ ਸ਼ਾਮ ਕਰੀਬ 4 ਵਜੇ ਇਕ ਕਾਰ ਬੈਰਾਜ ਤੋਂ ਰਿਸ਼ੀਕੇਸ਼ ਵੱਲ ਜਾ ਰਹੀ ਸੀ। ਅਖਿਲ ਭਾਰਤੀ ਆਯੂਵਿਗਿਆਨ ਸੰਸਥਾਨ ਦੇ ਠੀਕ ਸਾਹਮਣੇ ਅਚਾਨਕ ਚੱਲਦੀ ਕਾਰ 'ਚ ਅੱਗ ਲੱਗ ਗਈ। ਕਾਰ 'ਚ ਕੁਝ ਵਿਅਕਤੀ ਸਵਾਰ ਸਨ। ਉਹ ਕਿਸ ਤਰ੍ਹਾਂ ਕਾਰ ਤੋਂ ਉਤਰ ਕੇ ਸੜਦੀ ਕਾਰ ਨੂੰ ਮੌਕੇ 'ਤੇ ਛੱਡ ਕੇ ਭੱਜ ਗਏ। ਆਸਪਾਸ ਦੇ ਲੋਕਾਂ ਦੀ ਸੂਚਨਾ 'ਤੇ ਮੌਕੇ 'ਤੇ ਪੁੱੁਜੇ ਫਾਇਰ ਬਿਗ੍ਰੇਡ ਦੇ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਕਾਰ 'ਚ ਕੌਣ ਸਵਾਰ ਸੀ, ਇਸ ਬਾਰੇ ਕੁਝ ਵੀ ਪਤਾ ਨਹੀਂ ਹੈ।