178 ਰੁਪਏ ਦਾ ਬਰਗਰ ਪਿਆ 21 ਹਜ਼ਾਰ ''ਚ, ਜਾਣੋ ਕੀ ਹੈ ਮਾਮਲਾ

10/30/2020 2:55:06 PM

ਨਵੀਂ ਦਿੱਲੀ: ਜੇਕਰ ਤੁਸੀਂ ਵੀ ਗੂਗਲ ਤੋਂ ਕਸਟਮਰ ਕੇਅਰ ਦਾ ਨੰਬਰ ਲੈ ਕੇ ਫੋਨ ਕਰਦੇ ਹੋ ਅਤੇ ਫਿਰ ਕਿਸੇ ਵੀ ਐਪ ਨੂੰ ਆਪਣੇ ਫੋਨ 'ਚ ਡਾਊਨਲੋਡ ਕਰ ਲੈਂਦੇ ਹੋ ਤਾਂ ਉਹ ਖਬਰ ਤੁਹਾਡੀਆਂ ਅੱਖਾਂ ਖੋਲ੍ਹਣ ਵਾਲੀ ਹੈ। ਨੋਇਡਾ ਦੀ ਇਕ ਆਈ.ਟੀ. ਕੰਪਨੀ 'ਚ ਕੰਮ ਕਰਨ ਵਾਲੀ ਇਕ ਬੀਬੀ ਸਾਫਟਵੇਅਰ ਇੰਜੀਨੀਅਰ ਨੂੰ ਆਨਲਾਈਨ ਬਰਗਰ ਮੰਗਵਾਉਣਾ ਇੰਨਾ ਮਹਿੰਗਾ ਪਿਆ ਹੈ ਕਿ ਉਸ ਦੇ ਖਾਤੇ 'ਚੋਂ 21,865 ਰੁਪਏ ਕੱਢ ਲਏ ਗਏ, ਜਦ ਕਿ ਬਰਗਰ ਦੀ ਕੀਮਤ 178 ਰੁਪਏ ਸੀ।

ਇਹ ਵੀ ਪੜੋ:ਸਰ੍ਹੋੋਂ ਦਾ ਸਾਗ ਦਿਵਾਉਂਦਾ ਹੈ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਤੋਂ ਰਾਹਤ, ਜਾਣੋ ਹੋਰ ਵੀ ਫ਼ਾਇਦੇ

 

ਇਹ ਪੂਰਾ ਮਾਮਲਾ ਰਿਮੋਟ ਕੰਟਰੋਲ ਵਾਲੇ ਐਪ ਨਾਲ ਜੁੜਿਆ ਹੈ। ਨੋਇਡਾ ਸੈਕਟਰ-45 ਦੀ ਇਕ ਬੀਬੀ ਨੇ 178 ਰੁਪਏ 'ਚ ਪ੍ਰੀ-ਪੇਡ ਪੇਮੈਂਟ ਤੋਂ ਬਾਅਦ ਇਕ ਬਰਗਰ ਆਰਡਰ ਕੀਤਾ। ਬਰਗਰ ਦੀ ਡਿਲਿਵਰੀ 35 ਮਿੰਟ 'ਚ ਹੋਣ ਵਾਲੀ ਸੀ ਪਰ ਡੇਢ ਘੰਟੇ ਤੱਕ ਡਿਲਿਵਰੀ ਨਹੀਂ ਹੋਣ 'ਤੇ ਬੀਬੀ ਨੇ ਸੰਬੰਧਤ ਰੈਸਟੋਰੈਂਟ ਦੇ ਕਰਮਚਾਰੀ ਨਾਲ ਚੈਟ ਕੀਤੀ ਤਾਂ ਉਸ ਨੇ ਦੱਸਿਆ ਕਿ ਆਰਡਰ ਕੈਂਸਿਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਬੀਬੀ ਨੇ ਆਪਣੇ ਪੈਸੇ ਰਿਫੰਡ ਲੈਣ ਲਈ ਗੂਗਲ 'ਤੇ ਸੰਬੰਧਤ ਕੰਪਨੀ ਦੇ ਕਸਟਮਰ ਕੇਅਰ ਦਾ ਨੰਬਰ ਲੱਭਿਆ ਅਤੇ ਕਾਲ ਕੀਤੀ। ਬੀਬੀ ਨੇ ਸੰਬੰਧਤ ਨੰਬਰ 'ਤੇ ਕਾਲ ਕੀਤੀ ਤਾਂ ਉਸ ਨੇ ਖੁਦ ਨੂੰ ਕੰਪਨੀ ਦਾ ਕਰਮਚਾਰੀ ਦੱਸਿਆ। ਦੋਸ਼ੀ ਨੇ ਬੀਬੀ ਨੇ ਕਿਹਾ ਕਿ ਉਹ ਕਾਲ ਨੂੰ ਮੈਨੇਜਰ ਲੈਵਰ ਐਗਜ਼ੀਕਿਊਟਿਵ ਨੂੰ ਟ੍ਰਾਂਸਫਰ ਕਰ ਰਿਹਾ ਹੈ। ਦੋਸ਼ੀ ਨੇ ਕਿਹਾ ਕਿ ਪੈਸੇ ਵਾਪਸ ਆ ਜਾਣਗੇ। ਇਸ ਦੇ ਬਾਅਦ ਦੋਸ਼ੀ ਨੇ ਬੀਬੀ ਨੂੰ ਕਿਹਾ ਕਿ ਉਹ ਇਕ ਐਪ ਮੋਬਾਇਲ 'ਚ ਡਾਊਨਲੋਡ ਕਰੇ। 

ਇਹ ਵੀ ਪੜੋ:ਮਿੱਠਾ ਖਾਣ ਦੇ ਸ਼ੌਕੀਨ ਲੋਕਾਂ ਨੂੰ ਪਸੰਦ ਆਵੇਗੀ ਸੇਬ ਨਾਲ ਬਣੀ ਰਬੜੀ, ਬਣਾਓ ਇਸ ਵਿਧੀ ਨਾਲ​​​​​​​


ਜਦੋਂ ਬੀਬੀ ਨੇ ਐਪ ਡਾਊਨਲੋਡ ਕੀਤੀ ਤਾਂ ਦੋਸ਼ੀ ਨੇ ਬੀਬੀ ਦੇ ਮੋਬਾਇਲ ਨੂੰ ਆਪਣੇ ਕੰਟਰੋਲ 'ਚ ਕਰ ਲਿਆ। ਐਪ ਰਿਮੋਟ ਕੰਟਰੋਲ ਵਾਲਾ ਸੀ। ਇਸ ਤੋਂ ਬਾਅਦ ਉਸ ਦੇ ਖਾਤੇ 'ਚੋਂ 21,865 ਰੁਪਏ ਕੱਢ ਲਏ। ਪੈਸੇ ਕੱਢਣ ਤੋਂ ਬਾਅਦ ਦੋਸ਼ੀ ਨੇ ਬੀਬੀ ਦੇ ਨਾਲ ਗਾਲੀ-ਗਲੌਚ ਕੀਤੀ ਅਤੇ ਕਿਹਾ ਕਿ ਪੈਸੇ ਵਾਪਸ ਦਿੱਤੇ ਜਾਣਗੇ। ਦੋਸ਼ੀ ਨੇ ਕਿਹਾ ਕਿ ਜੇਕਰ ਉਹ ਸ਼ਿਕਾਇਤ ਕਰਦੀ ਹੈ ਤਾਂ ਉਸ ਦੇ ਖਾਤੇ 'ਚੋਂ ਹੋਰ ਪੈਸੇ ਕੱਢ ਲਏ ਜਾਣਗੇ। ਪੀੜਤਾ ਨੇ ਸਾਈਬਰ ਥਾਣੇ 'ਚ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਤਾਰੀਕਾ ਇਹ ਹੈ ਕਿ ਗੂਗਲ ਤੋਂ ਕਸਟਮਰ ਕੇਅਰ ਦਾ ਨੰਬਰ ਨਾ ਲਓ। ਸਗੋਂ ਸੰਬੰਧਤ ਕੰਪਨੀ ਦੀ ਅਧਿਕਾਰਿਕ ਵੈੱਬਸਾਈਟ ਤੋਂ ਨੰਬਰ ਲਓ। ਇਸ ਤੋਂ ਇਲਾਵਾ ਕਿਸੇ ਦੇ ਕਹਿਣ 'ਤੇ ਆਪਣੇ ਫੋਨ 'ਚ ਕਿਸੇ ਤਰ੍ਹਾਂ ਦਾ ਐਪ ਇੰਸਟਾਲ ਨਾ ਕਰੋ। ਪੁਲਸ ਰਿਕਾਰਡ ਮੁਤਾਬਕ ਨੋਇਡਾ 'ਚ ਹਰ ਮਹੀਨੇ 100 ਤੋਂ ਜ਼ਿਆਦਾ ਸਾਈਬਰ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਇਨ੍ਹਾਂ 'ਚੋਂ ਪੰਜ ਫੀਸਦੀ ਦਾ ਹੀ ਖੁਲਾਸਾ ਹੋ ਪਾਉਂਦਾ ਹੈ।

Aarti dhillon

This news is Content Editor Aarti dhillon