ਬੁੰਦੇਲੀ ਸਮਾਜ ਦੇ ਲੋਕ ''ਜਨਤਾ ਕਰਫਿਊ'' ਦਰਮਿਆਨ ਵੀ ਕਰਨਗੇ ਭੁੱਖ-ਹੜਤਾਲ, ਜਾਣੋ ਕਿਉਂ

03/21/2020 5:04:30 PM

ਮਹੋਬਾ (ਵਾਰਤਾ)— ਉੱਤਰ ਪ੍ਰਦੇਸ਼ ਦੇ ਮਹੋਬਾ 'ਚ ਵੱਖਰੇ ਬੁੰਦੇਲਖੰਡ ਸੂਬੇ ਦੀ ਮੰਗ ਨੂੰ ਲੈ ਕੇ ਬੁੰਦੇਲੀ ਸਮਾਜ ਪਿਛਲੇ 633 ਦਿਨ ਤੋਂ ਲਗਾਤਾਰ ਭੁੱਖ-ਹੜਤਾਲ 'ਤੇ ਬੈਠਾ ਹੈ। ਬੁੰਦੇਲੀ ਸਮਾਜ ਦੇ ਕਨਵੀਨਰ ਤਾਰਾ ਪਾਟਕਰ ਅਤੇ ਉਨ੍ਹਾਂ ਦੇ ਸਾਥੀ 22 ਮਾਰਚ ਨੂੰ 2,000 ਫੁੱਟ ਦੀ ਉੱਚਾਈ 'ਤੇ ਗੋਰਖਗਿਰੀ 'ਚ ਭੁੱਖ-ਹੜਤਾਲ ਕਰਨਗੇ ਅਤੇ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਲਾਨੇ 'ਜਨਤਾ ਕਰਫਿਊ' ਦਾ ਸਮਰਥਨ ਕਰਨਗੇ। ਪਾਟਕਰ ਨੇ ਦੱਸਿਆ ਕਿ ਬੁੰਦੇਲੀ ਸਮਾਜ ਨੇ ਕੋਰੋਨਾ ਮਹਾਮਾਰੀ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਵਲੋਂ ਕੀਤੀ ਗਈ ਅਪੀਲ ਦੇ ਸਮਰਥਨ 'ਚ 22 ਮਾਰਚ ਨੂੰ ਹੈੱਡਕੁਆਰਟਰ ਦੇ ਆਲਹਾ ਚੌਕ 'ਤੇ ਭੁੱਖ-ਹੜਤਾਲ 'ਤੇ ਨਾ ਬੈਠਣ ਦਾ ਫੈਸਲਾ ਲਿਆ ਹੈ। ਉਸ ਦਿਨ ਅਸੀਂ ਸਾਰੇ ਇੱਥੇ ਗੋਰਖਗਿਰੀ ਪਹਾੜ 'ਤੇ 2,000 ਫੁੱਟ ਉੱਚਾਈ 'ਤੇ ਸਥਿਤ ਸਿੱਧ ਬਾਬਾ ਮੰਦਰ ਕੰਪਲੈਕਸ 'ਚ ਭੁੱਖ-ਹੜਤਾਲ ਕਰਾਂਗੇ, ਜਿੱਥੇ 11ਵੀਂ ਅਤੇ 12ਵੀਂ ਸਦੀ 'ਚ ਨਾਥ ਸੰਪਰਦਾ ਦੇ ਗੁਰੂ ਗੋਰਖਨਾਥ ਤਪੱਸਿਆ ਕਰਦੇ ਸਨ। 

ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ, ਤਾਂ ਕਿ ਜਨਤਾ ਕਰਫਿਊ ਵਿਚ ਲੋਕ ਘੱਟ ਤੋਂ ਘੱਟ ਸੰਪਰਕ 'ਚ ਰਹਿਣ। ਉਨ੍ਹਾਂ ਨੇ ਕਿਹਾ ਕਿ ਵੱਖਰੇ ਸੂਬੇ ਲਈ ਉਨ੍ਹਾਂ ਦੀ ਭੁੱਖ-ਹੜਤਾਲ ਜਾਰੀ ਰਹੇਗੀ ਅਤੇ 23 ਮਾਰਚ ਤੋਂ ਮੁੜ ਇਹ ਆਪਣੇ ਤੈਅ ਸਥਾਨ ਆਲਹਾ ਚੌਕ 'ਤੇ ਭੁੱਖ-ਹੜਤਾਲ ਹੋਵੇਗੀ। ਅੱਜ ਭੁੱਖ ਹੜਤਾਲ ਵਾਲੀ ਥਾਂ 'ਤੇ ਉਨ੍ਹਾਂ ਨਾਲ ਸੁਰੇਸ਼ ਬੁੰਦੇਲਖੰਡੀ, ਦਵਿੰਦਰ ਤਿਵਾੜੀ, ਆਕਾਸ਼ ਗੁਪਤਾ, ਬਾਬੂ ਲਾਲ ਰੈਕਵਾਕ, ਜਸਵੰਤ ਸਿੰਘ ਸੇਂਗਰ, ਕ੍ਰਿਸ਼ਨ ਸ਼ੰਕਰ ਜੋਸ਼ੀ, ਵਰਿੰਦਰ ਅਵਸਥੀ, ਲਕਸ਼ਮੀ ਪ੍ਰਸਾਦ ਕੁਸ਼ਵਾਹਾ ਸਮੇਤ ਤਮਾਮ ਲੋਕ ਮੌਜੂਦ ਰਹੇ। 


Tanu

Content Editor

Related News