ਅਗਲੇ ਪ੍ਰਧਾਨ ਮੰਤਰੀ ਦਾ ਨਾਂ ਦੱਸਣ ''ਤੇ ਮਿਲ ਰਹੀ ਬੰਪਰ ਛੋਟ, ਮੌਕਾ ਸਿਰਫ ਕੱਲ੍ਹ ਤੱਕ

05/21/2019 10:04:36 AM

ਨੈਸ਼ਨਲ ਡੈਸਕ — ਲੋਕਸਭਾ ਚੋਣਾਂ ਦੇ ਨਤੀਜੇ ਆਉਣ 'ਚ ਸਿਰਫ ਦੋ ਦਿਨ ਹੀ ਬਚੇ ਹਨ ਅਤੇ ਇਸ ਤੋਂ ਪਹਿਲਾਂ ਲੋਕਾਂ ਲਈ ਆਨਲਾਈਨ ਫੂਡ ਡਿਲਵਰੀ ਪਲੇਟਫਾਰਮ ਜ਼ੋਮੈਟੋ ਇਕ ਖਾਸ ਆਫਰ ਲੈ ਕੇ ਆਇਆ ਹੈ। ਜ਼ੋਮੈਟੋ ਨੇ 23 ਮਈ ਨੂੰ ਹੋਣ ਵਾਲੀਆਂ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਾਰੇ ਭਵਿੱਖਵਾਣੀ ਕਰਨ ਦਾ ਮੌਕਾ ਦਿੱਤਾ ਹੈ। ਜਿਸ ਗਾਹਕ ਦੁਆਰਾ ਕੀਤੀ ਗਈ ਭਵਿੱਖਵਾਣੀ ਸਹੀ ਹੋਵੇਗੀ ਉਸ ਨੂੰ ਕੀਤੇ ਹੋਏ ਫੂਡ ਆਰਡਰ 'ਤੇ ਕੈਸ਼ਬੈਕ ਜਿੱਤਣ ਦਾ ਮੌਕਾ ਮਿਲੇਗਾ।

ਕੰਪਨੀ ਵਲੋਂ ਕਿਹਾ ਗਿਆ ਹੈ ਕਿ ਜ਼ੋਮੈਟੋ ਇਲੈਕਸ਼ਨ ਲੀਗ ਦੇ ਇਸ ਆਫਰ 'ਚ ਜਿਹੜੇ ਗਾਹਕ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦੇ ਨਾਮ ਦੀ ਸਟੀਕ ਭਵਿੱਖਵਾਣੀ ਕਰਨਗੇ ਉਨ੍ਹਾਂ ਨੂੰ ਕੀਤੇ ਹੋਏ ਆਰਡਰ 'ਤੇ ਕੈਸ਼ਬੈਕ ਮਿਲੇਗਾ। ਜ਼ੋਮੈਟੋ ਨੇ ਕਿਹਾ ਕਿ ਜਿਵੇਂ ਹੀ ਨਤੀਜੇ ਘੋਸ਼ਿਤ ਹੋਣਗੇ, ਗਾਹਕਾਂ ਦੇ ਵਾਲੇਟ 'ਚ ਆਪਣੇ ਆਪ ਕੈਸ਼ਬੈਕ ਆ ਜਾਵੇਗਾ। ਗਾਹਕ ਇਸ ਆਫਰ ਦਾ ਲਾਭ 22 ਮਈ ਯਾਨੀ ਕਿ ਕੱਲ੍ਹ ਤੱਕ ਲੈ ਸਕਦੇ ਹੋ ਅਤੇ ਆਰਡਰ ਕਰਨ 'ਤੇ ਹਰ ਸਹੀ ਭਵਿੱਖਵਾਣੀ ਲਈ ਕੈਸ਼ਬੈਕ ਜਿੱਤ ਸਕਦੇ ਹਨ।

ਜ਼ੋਮੈਟੋ ਮੁਤਾਬਕ ਹੁਣ ਤੱਕ ਭਾਰਤ ਦੇ 250 ਸ਼ਹਿਰਾਂ ਵਿਚੋਂ 3 ਲੱਖ 20 ਹਜ਼ਾਰ ਲੋਕਾਂ ਨੇ ਇਸ ਖਾਸ ਆਫਰ 'ਚ ਹਿੱਸਾ ਲਿਆ ਹੈ ਅਤੇ ਪ੍ਰਧਾਨ ਮੰਤਰੀ ਦੇ ਨਾਂ ਲਈ ਆਪਣੀ ਭਵਿੱਖਵਾਣੀ ਕੀਤੀ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੰਪਨੀ ਇਸ ਤਰ੍ਹਾਂ ਦਾ ਕੋਈ ਖਾਸ ਆਫਰ ਲੈ ਕੇ ਆਈ ਹੋਵੇ। ਕੰਪਨੀ ਨੇ ਇਸ ਤੋਂ ਪਹਿਲਾਂ ਵੀ ਜ਼ੋਮੈਟੋ ਪ੍ਰੀਮੀਅਰ ਲੀਗ(ਜ਼ੈੱਡ.ਪੀ.ਐੱਲ.) ਦੀ ਜੇਤੂ ਟੀਮ ਨੂੰ ਸਹੀ ਭਵਿੱਖਵਾਣੀ ਕਰਨ 'ਤੇ ਕੈਸ਼ਬੈਕ ਦਿੱਤਾ ਸੀ।