ਬੁਲੇਟ ਟ੍ਰੇਨ ਪ੍ਰੋਜੈਕਟ : ਜਾਪਾਨ ਨੇ ਕਿਹਾ, ਡੈਡਲਾਈਨ ਮਿਸ ਹੋਈ ਤਾਂ ਅਸੀਂ ਕੁਝ ਨਹੀਂ ਕਰ ਸਕਦੇ

03/12/2019 4:10:26 PM

ਨਵੀਂ ਦਿੱਲੀ — ਜਾਪਾਨ ਨੇ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ਲਈ ਭੂਮੀ ਪ੍ਰਾਪਤੀ ਦੀ ਘੱਟ ਰਫਤਾਰ 'ਤੇ ਚਿੰਤਾ ਜ਼ਾਹਰ ਕੀਤੀ ਹੈ। ਜਾਪਾਨ ਦਾ ਕਹਿਣਾ ਹੈ ਕਿ ਜੇਕਰ 2022 ਤੱਕ ਇਸ ਪ੍ਰੋਜੈਕਟ ਦੇ ਪੂਰਾ ਹੋਣ 'ਚ ਦੇਰ ਹੋਈ ਤਾਂ ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਸੋਮਵਾਰ ਨੂੰ ਮੁੰਬਈ 'ਚ ਜਾਪਾਨ ਦੇ ਕਾਨਸੁਲ ਜਨਰਲ ਰਯੋਜੀ ਨੋਡਾ ਨੇ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ਲਈ ਭੂਮੀ ਪ੍ਰਾਪਤੀ 'ਚ ਦੇਰੀ 'ਤੇ ਚਿੰਤਾ ਜ਼ਾਹਰ ਕੀਤੀ  ਹੈ। ਉਨ੍ਹਾਂ ਨੇ ਕਿਹਾ, 'ਦਸੰਬਰ 2018 ਦੀ ਡੈਡਲਾਈਨ ਮਿਸ ਹੋ ਗਈ ਹੈ, ਪਰ ਸਾਲ 2022 ਤੱਕ ਨਿਰਧਾਰਤ ਸਮੇਂ 'ਚ ਇਹ ਪ੍ਰੋਜੈਕਟ ਪੂਰਾ ਨਾ ਹੋ ਸਕਿਆ ਤਾਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। 

ਇਸ ਦੇ ਬਾਰੇ ਜਾਪਾਨ ਵਲੋਂ ਕੁਝ ਵੀ ਨਹੀਂ ਕੀਤਾ ਜਾ ਸਕਦਾ। ਕੰਪਨੀ ਨੇ ਕਿਹਾ ਕਿ ਅਸੀਂ ਗੁਜਰਾਤ ਅਤੇ ਮਹਾਰਾਸ਼ਟਰ ਸਰਕਾਰ ਵਲੋਂ ਜ਼ਮੀਨ ਖਰੀਦੇ ਜਾਣ ਦਾ ਇੰਤਜ਼ਾਰ ਕਰ ਰਹੇ ਹਾਂ। ਇਹ ਪੁੱਛੇ ਜਾਣ 'ਤੇ ਕਿ ਕੀ ਇਸ ਪ੍ਰੋਜੈਕਟ ਵਿਚ ਦੇਰ ਹੋ  ਸਕਦੀ ਹੈ। ਨੋਡਾ ਨੇ ਕਿਹਾ,'ਮੈਨੂੰ ਇਸਲ ਬਾਰੇ(ਦੇਰੀ) 'ਚ ਪਤਾ ਨਹੀਂ ਹੈ, ਮੈਨੂੰ ਲੱਗਦਾ ਹੈ ਕਿ ਇਹ ਥੋੜ੍ਹਾ ਹੀ ਹੋਣਾ ਚਾਹੀਦਾ ਹੈ। ਮਾਹਰਾਂ ਅਨੁਸਾਰ ਗੁਜਰਾਤ ਵਿਚ ਭੂਮੀ ਪ੍ਰਾਪਤੀ ਲਈ 7 ਤੋਂ 8 ਮਹੀਨੇ ਦਾ ਹੋਰ ਸਮਾਂ ਲੱਗ ਸਕਦਾ ਹੈ। ਇਸ ਤੋਂ ਇਲਾਵਾ ਆਉਣ ਵਾਲੀਆਂ  ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਇਹ ਜੂਨ 2019 ਤੱਕ ਦਾ ਸਮਾਂ ਤਾਂ ਲੱਗ ਹੀ ਸਕਦਾ ਹੈ।

ਗੁਜਰਾਤ ਵਿਚ 5,000 ਤੋਂ ਜ਼ਿਆਦਾ ਲੋਕਾਂ ਨੂੰ ਦੇਣੀ ਹੋਵੇਗੀ ਆਪਣੀ ਜ਼ਮੀਨ

ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ(ਐਨਐਚਐਸਆਰਸੀਐਲ) ਨੂੰ ਸੂਬਾ ਸਰਕਾਰਾਂ ਦੇ ਨਾਲ ਮਿਲ ਕੇ ਗੁਜਰਾਤ 'ਚ 612 ਹੈਕਟੇਅਰ, ਦਾਦਰਾ ਅਤੇ ਨਾਗਰ ਹਵੇਲੀ 'ਚ 7.5 ਹੈਕਟੇਅਰ ਅਤੇ ਮਹਾਰਾਸ਼ਟਰ ਵਿਚ 246 ਹੈਕਟੇਅਰ ਜ਼ਮੀਨ ਦੀ ਪ੍ਰਾਪਤੀ ਕਰਨੀ ਹੈ। ਇਸ ਪ੍ਰੋਜੈਕਟ ਲਈ ਗੁਜਰਾਤ ਦੇ 5404 ਲੋਕਾਂ ਨੂੰ ਆਪਣੀ ਜ਼ਮੀਨ ਦੇਣੀ ਹੋਵੇਗੀ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ 1196 ਲੋਕ ਅਹਿਮਦਾਬਾਦ ਦੇ ਹਨ। ਇਸ ਤੋਂ ਬਾਅਦ ਖੇੜਾ 'ਚ 783 ਲੋਕ ਆਪਣੀ ਜ਼ਮੀਨ ਦੇਣਗੇ। 

ਬੁਲੇਟ ਪ੍ਰੋਜੈਕਟ ਨਾਲ ਜੁੜੇ ਇਕ ਸਵਾਲ ਦੇ ਜਵਾਬ ਵਿਚ ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ 19 ਫਰਵਰੀ ਨੂੰ ਵਿਧਾਨ ਸਭਾ ਵਿਚ ਕਿਹਾ ਸੀ ਕਿ ਪ੍ਰਾਪਤੀ ਦੇ ਲਈ 32 ਤਾਲੁਕਾ ਦੇ 197 ਪਿੰਡਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਹੁਣ ਤੱਕ ਕਿਸਾਨਾਂ ਦੀ ਸਹਿਮਤੀ ਨਾਲ 160 ਹੈਕਟੇਅਰ ਦੀ ਜ਼ਮੀਨ ਦੀ ਪ੍ਰਾਪਤੀ ਕੀਤੀ ਜਾ ਚੁੱਕੀ ਹੈ। ਇਸ ਲਈ ਕਿਸਾਨਾਂ ਨੂੰ 620 ਕਰੋੜ ਰੁਪਏ ਦਾ ਮੁਆਵਜ਼ਾ ਵੀ ਦਿੱਤਾ ਜਾ ਚੁੱਕਾ ਹੈ।

ਡ੍ਰਾਇਵਿੰਗ, ਸਿਗਨਲਿੰਗ, ਮੈਂਟੇਨੈਂਸ ਦੀ ਟ੍ਰੇਨਿੰਗ ਸ਼ੁਰੂ

ਨੋਡਾ ਨੇ ਕਿਹਾ ਕਿ ਜਾਪਾਨ ਨੇ ਭਾਰਤ 'ਚ ਬੁਲੇਟ ਟ੍ਰੇਨ ਦੇ ਸੰਚਾਲਨ ਲਈ ਭਾਰਤੀ ਸਟਾਫ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਵਿਚ ਡ੍ਰਾਇਵਰ, ਸਿਗਨਲ, ਰੱਖ-ਰਖਾਅ ਅਤੇ ਟ੍ਰੇਨ ਦੇ ਸੰਚਾਲਨ ਨਾਲ ਜੁੜੇ ਹੋਰ ਲੋਕਾਂ ਨੂੰ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਵਡੋਦਰਾ ਦੇ ਟ੍ਰੇਨਿੰਗ ਸੈਂਟਰ ਵਿਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ।