ਦੁਬਈ ਤੋਂ ਪਰਤੇ ਬਿਲਡਰ ਨੇ 9 ਲੋਕਾਂ ਨੂੰ ਬਣਾਇਆ ਕੋਰੋਨਾ ਮਰੀਜ਼, ਪਰਿਵਾਰ ਵੀ ਪੀੜਤ

03/29/2020 9:31:21 PM

ਗਾਂਧੀਨਗਰ — ਕੋਰੋਨਾ ਵਾਇਰਸ ਨੂੰ ਰੋਕਣ ਲਈ ਸਰਕਾਰ ਨੇ 21 ਦਿਨ ਦਾ ਲਾਕਡਾਊਨ ਕਰ ਦਿੱਤਾ ਹੈ। ਸਰਕਾਰ ਲਗਾਤਾਰ ਸੋਸ਼ਲ ਡਿਸਟੇਂਸਿੰਗ ਦੀ ਸਲਾਹ ਦੇ ਰਹੇ ਹਨ। ਹਾਲਾਂਕਿ ਕੁਝ ਲੋਕ ਇਸ ਨੂੰ ਮੰਨ ਨਹੀਂ ਰਹੇ ਹਨ, ਜਿਸ ਦਾ ਖਾਮਿਆਜ਼ਾ ਉਨ੍ਹਾਂ ਭੁਗਤਨਾ ਪੈ ਰਿਹਾ ਹੈ। ਇਸ ਤਰ੍ਹਾਂ ਦਾ ਇਕ ਮਾਮਲਾ ਗੁਜਰਾਤ ਦੇ ਗਾਂਧੀਨਗਰ ਤੋਂ ਆਇਆ ਹੈ, ਜਿਥੇ ਸੋਸ਼ਲ ਡਿਸਟੇਂਸਿੰਗ ਅਤੇ ਕੁਆਰੰਟੀਨ 'ਚ ਨਾ ਰਹਿਣ ਦਾ ਖਾਮਿਆਜ਼ਾ 9 ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ।
ਗਾਂਧੀਨਗਰ ਦਾ ਰਹਿਣ ਵਾਲਾ ਇਕ ਬਿਲਡਰ ਹਾਲ ਹੀ 'ਚ ਗਾਂਧੀਨਗਰ ਪਰਤਿਆ ਸੀ। ਉਹ ਸਰਕਾਰ ਦੇ ਬਾਰ-ਬਾਰ ਕਹਿਣ ਦੇ ਬਾਵਜੂਦ ਕੁਆਰੰਟੀਨ 'ਚ ਨਹੀਂ ਰਿਹਾ। ਨਤੀਜਾ ਇਹ ਹੋਇਆ ਕਿ ਉਸ ਨੇ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਵੀ ਕੋਰੋਨਾ ਵਾਇਰਸ ਦਾ ਮਰੀਜ਼ ਬਣਾ ਦਿੱਤਾ। ਜਿਸ 'ਚ ਉਸ ਦੀ ਪਤਨੀ, ਮਾਂ, ਦਾਦੀ ਅਤੇ ਦਾਦਾ ਸ਼ਾਮਲ ਹਨ। ਇਸ ਬਿਲਡਰ ਨੇ ਆਪਣੇ ਫੁੱਫੜ ਨਾਲ ਵੀ ਮੁਲਾਕਾਤ ਕੀਤੀ ਸੀ, ਜਿਸ ਕਾਰਨ ਉਨ੍ਹਾਂ ਦੇ ਫੁੱਫਣ ਵੀ ਕੋਰੋਨਾ ਦੀ ਚਪੇਟ 'ਚ ਆ ਗਏ। ਇਸ ਤੋਂ ਬਾਅਦ ਫੁੱਫੜ ਆਪਣੇ ਪਰਿਵਾਰ ਦੇ ਸੰਪਰਕ 'ਚ ਆਏ ਅਤੇ ਆਪਣੀ ਪਤਨੀ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਵੀ ਕੋਰੋਨਾ ਮਰੀਜ਼ ਬਣਾ ਦਿੱਤਾ। ਇਨ੍ਹਾਂ ਸਾਰਿਆਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਇਸ ਬਿਲਡਰ ਨੇ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਅਤੇ 9 ਜ਼ਿੰਦਗੀਆਂ ਨੂੰ ਖਤਰੇ 'ਚ ਪਾ ਦਿੱਤਾ।
ਹੁਣ ਸਰਕਾਰ ਉਨ੍ਹਾਂ ਸਾਰੇ ਲੋਕਾਂ ਦੀ ਜਾਂਚ ਕਰ ਰਹੀ ਹੈ, ਜੋ ਲੋਕ ਮੈਡੀਕਲ ਅਫਸਰ ਕੋਲ ਦਵਾਈ ਲੈਣ ਆਏ ਸਨ, ਇਨ੍ਹਾਂ ਸਾਰੇ ਲੋਕਾਂ ਨੂੰ ਕੁਆਰੰਟੀਨ 'ਚ ਰਹਿਣ ਨੂੰ ਕਿਹਾ ਗਿਆ ਹੈ। ਉਥੇ ਹੀ ਪੁਲਸ ਨੇ ਬਿਲਡਰ ਖਿਲਾਫ ਲਾਪਰਵਾਹੀ ਦਾ ਮਾਮਲਾ ਦਰਜ ਕਰ ਲਿਆ ਹੈ। ਨਾਲ ਹੀ ਇਲਾਕੇ ਦੇ ਲੋਕਾਂ 'ਚ ਲਾਕਡਾਊਨ ਦਾ ਸਖਤੀ ਨਾਲ ਪਾਲਣ ਕਰਨ ਨੂੰ ਕਿਹਾ ਹੈ। ਉਥੇ ਹੀ ਭਾਰਤ 'ਚ ਕੋਰੋਨਾ ਵਾਇਰਸ ਜੇ ਮਰੀਜ਼ਾਂ ਦੀ ਗਿਣਤੀ ਵਧ ਕੇ 1000 ਤੋਂ ਜ਼ਿਆਦਾ ਹੋ ਗਈ ਹੈ, ਜਿਨ੍ਹਾਂ 'ਚ 27 ਲੋਕਾਂ ਦੀ ਮੌਤ ਹੋ ਗਈ ਹੈ।

Inder Prajapati

This news is Content Editor Inder Prajapati