17 ਜੂਨ ਤੋਂ ਸ਼ੁਰੂ ਹੋਵੇਗਾ ਮੋਦੀ ਸਰਕਾਰ 2.0 ਦਾ ਬਜਟ ਸੈਸ਼ਨ
Friday, May 31, 2019 - 07:31 PM (IST)
ਨਵੀਂ ਦਿੱਲੀ— ਮੋਦੀ ਸਰਕਾਰ 2.0 ਦਾ ਪਹਿਲਾ ਬਜਟ ਸੈਸ਼ਨ 17 ਜੂਨ ਤੋਂ 26 ਜੁਲਾਈ ਵਿਚਾਲੇ ਸ਼ੁਰੂ ਹੋਵੇਗਾ। ਸੂਤਰਾਂ ਮੁਤਾਬਕ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਸੈਸ਼ਨ 17 ਜੂਨ ਤੋਂ ਸ਼ੁਰੂ ਹੋਵੇਗਾ, ਜੋ 26 ਜੁਲਾਈ ਤਕ ਚੱਲੇਗਾ। ਇਸ ਦੌਰਾਨ 19 ਜੁਲਾਈ ਨੂੰ ਲੋਕ ਸਭਾ ਪ੍ਰਧਾਨ ਦਾ ਵੀ ਚੋਣ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਸੰਸਦ ਨੂੰ ਸਦਨ ਦੇ ਅੰਦਰ ਸਹੁੰ ਦਿਵਾਈ ਜਾਵੇਗੀ। ਦੱਸ ਦਈਏ ਕਿ 2019 'ਚ ਹੋਏ ਲੋਕ ਸਭਾ ਚੋਣ 'ਚ ਮੋਦੀ ਸਰਕਾਰ ਦੀ ਵੱਡੀ ਬਹੁਮਤ ਤੋਂ ਬਾਅਦ ਵਾਪਸੀ ਹੋਈ ਹੈ। ਭਾਜਪਾ ਨੇ ਇੱਕਲੇ ਹੀ 303 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ, ਜਦਕਿ ਐੱਨ.ਡੀ.ਏ. ਨੂੰ 363 ਸੀਟਾਂ 'ਤੇ ਜਿੱਤ ਹਾਸਲ ਹੋਈ।
