ਭਲਕੇ ਸ਼ੁਰੂ ਹੋਵੇਗਾ ਹਰਿਆਣਾ ਵਿਧਾਨ ਸਭਾ ਦਾ ਬਜਟ ਸੈਸ਼ਨ, ਵਿਰੋਧੀ ਧਿਰ ਕਿਸਾਨਾਂ ਦੇ ਮੁੱਦੇ ''ਤੇ ਕਰ ਸਕਦੈ ਹੰਗਾਮਾ

02/19/2024 4:20:05 PM

ਹਰਿਆਣਾ (ਭਾਸ਼ਾ)- ਹਰਿਆਣਾ ਵਿਧਾਨ ਸਭਾ ਦਾ ਬਜਟ ਸੈਸ਼ਨ ਭਲਕੇ ਯਾਨੀ ਮੰਗਲਵਾਰ ਤੋਂ ਸ਼ੁਰੂ ਹੋਵੇਗਾ। ਰਾਜ 'ਚ ਸਾਲ ਦਾ ਪਹਿਲਾ ਵਿਧਾਨ ਸਭਾ ਸੈਸ਼ਨ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਭਾਸ਼ਣ 'ਤੇ ਸਦਨ 'ਚ ਆਮ ਚਰਚਾ ਹੋਵੇਗੀ। ਅਸਥਾਈ ਪ੍ਰੋਗਰਾਮ ਅਨੁਸਾਰ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸ਼ੁੱਕਰਵਾਰ (23 ਫਰਵਰੀ) ਨੂੰ ਰਾਜ ਦਾ ਬਜਟ ਪੇਸ਼ ਕਰਨਗੇ, ਜਿਨ੍ਹਾਂ ਕੋਲ ਵਿੱਤ ਮੰਤਰਾਲਾ ਵੀ ਹੈ। ਹਰਿਆਣਾ 'ਚ ਇਸ ਸਾਲ ਦੇ ਆਖ਼ੀਰ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ 'ਚ ਖੱਟੜ ਆਪਣੇ ਦੂਜੇ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕਰਨਗੇ।

ਇਹ ਵੀ ਪੜ੍ਹੋ : 'ਦੁਨੀਆ ਜਾਣਦੀ ਹੈ ਆਏਗਾ ਤਾਂ ਮੋਦੀ ਹੀ', PM ਨੂੰ ਹੁਣ ਤੋਂ ਹੀ ਮਿਲ ਰਹੇ ਵਿਦੇਸ਼ਾਂ ਤੋਂ ਜੁਲਾਈ-ਅਗਸਤ ਦੇ ਸੱਦੇ

ਮੁੱਖ ਮੰਤਰੀ ਨੇ ਹਾਲ 'ਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਸਰਕਾਰ ਦਾ ਧਿਆਨ ਸਮਾਜ ਦੇ ਸਾਰੇ ਵਰਗਾਂ ਦੇ ਕਲਿਆਣ 'ਤੇ ਕੇਂਦਰਿਤ ਹੋਵੇਗਾ। ਉਨ੍ਹਾਂ ਕਿਹਾ ਸੀ ਕਿ ਸਿਹਤ ਦੇਖਭਾਲ, ਸਿੱਖਿਆ, ਗ੍ਰਾਮੀਣ ਵਿਕਾਸ ਅਤੇ ਵਾਤਾਵਰਣ ਵਰਗੇ ਖੇਤਰ ਦਾ ਵੱਧ ਧਿਆਨ ਰੱਖਿਆ ਜਾਵੇਗਾ। ਰਾਜ 'ਚ ਇਸ ਦਰਮਿਆਨ ਵਿਰੋਧੀ ਦਲ ਕਾਂਗਰਸ ਕਈ ਮੁੱਦਿਆਂ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ)-ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਗਠਜੋੜ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ। ਪਾਰਟੀ ਵਲੋਂ ਕਿਸਾਨਾਂ ਦੇ ਵਿਰੋਧ ਦਾ ਮੁੱਦਾ ਚੁੱਕਣ ਦੀ ਸੰਭਾਵਨਾ ਹੈ, ਕਿਉਂਕਿ ਹਜ਼ਾਰਾਂ ਪ੍ਰਦਰਸ਼ਨਕਾਰੀ ਕਿਸਾਨ ਆਪਣੀਆਂ ਮੰਗਾਂ 'ਤੇ ਦਬਾਅ ਬਣਾਉਣ ਲਈ ਪੰਜਾਬ-ਹਰਿਆਣਾ ਸਰਹੱਦ ਦੇ ਸ਼ੰਭੂ ਅਤੇ ਖਨੌਰੀ ਬਿੰਦੂਆਂ 'ਤੇ ਡੇਰਾ ਲਾਏ ਹੋਏ ਹਨ। ਹਰਿਆਣਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਖੱਟੜ ਸਰਕਾਰ 'ਤੇ ਸਾਰੇ ਮੋਰਚਿਆਂ 'ਤੇ ਅਸਫ਼ਲ ਰਹਿਣ ਦਾ ਦੋਸ਼ ਲਗਾਉਂਦੇ ਹੋਏ ਹਾਲ 'ਚ ਕਿਹਾ ਸੀ ਕਿ ਕਾਂਗਰਸ ਸੈਸ਼ਨ ਦੌਰਾਨ ਬੇਭਰੋਸਗੀ ਪ੍ਰਸਤਾਵ ਲਿਆਏਗੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e

DIsha

This news is Content Editor DIsha