ਅਸਲ ਵਿੱਤੀ ਘਾਟਾ ਲੁਕਾਉਣ ਲਈ ਬਜਟ ਦੇ ਅੰਕੜਿਆਂ ''ਚ ਹੋਈ ਹੇਰਾਫੇਰੀ : ਸਿਨਹਾ

11/18/2019 10:37:44 AM

ਮੁੰਬਈ — ਬੀਜੇਪੀ ਦੇ ਸਾਬਕਾ ਨੇਤਾ ਯਸ਼ਵੰਤ ਸਿਨਹਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ 'ਤੇ ਅਸਲ ਫਿਸਕਲ ਡੈਫਿਸਿਟ ਲੁਕਾਉਣ ਲਈ ਬਜਟ ਦੇ ਅੰਕੜਿਆਂ 'ਚ ਹੇਰਫੇਰੀ ਕਰਨ ਦਾ ਦੋਸ਼ ਲਗਾਇਆ ਹੈ। ਸਾਬਕਾ ਵਿੱਤ ਮੰਤਰੀ ਸਿਨਹਾ ਨੇ ਐਤਵਾਰ ਨੂੰ ਕਿਹਾ ਕਿ ਸੀਤਾਰਮਣ ਨੇ 5 ਜੁਲਾਈ ਨੂੰ ਸਾਲਾਨਾ ਬਜਟ ਪੇਸ਼ ਕਰਨ 'ਚ 1 ਫਰਵਰੀ ਦੇ ਅੰਤਰਿਮ ਬਜਟ 'ਚ ਦਿੱਤੇ ਗਏ ਅਨੁਮਾਨਾਂ ਦਾ ਇਸਤੇਮਾਲ ਕੀਤਾ ਸੀ ਜਦੋਂਕਿ ਕੰਟਰੋਲਰ ਐਂਡ ਆਡਿਟਰ ਜਨਰਲ(ਕੈਗ) ਨੇ ਉਸ ਸਮੇਂ ਤੱਕ ਸੋਧੇ ਅਨੁਮਾਨ ਉਪਲੱਬਧ ਕਰਵਾ ਦਿੱਤੇ ਸਨ। ਹਾਲਾਂਕਿ ਸੀਤਾਰਮਣ ਇਸ ਤੋਂ ਪਹਿਲਾਂ ਇਸੇ ਤਰ੍ਹਾਂ ਦੇ ਇਤਰਾਜ਼ 'ਤੇ ਕਹਿ ਚੁੱਕੀ ਹੈ ਕਿ ਬਜਟ 'ਚ ਇਸਤੇਮਾਲ ਕੀਤਾ ਗਿਆ ਹਰੇਕ ਅੰਕੜਾਂ ਅਸਲ ਸੀ। 

ਸੋਧੇ ਹੋਏ ਅਨੁਮਾਨਾਂ ਦਾ ਕੀਤਾ ਗਿਆ ਇਸਤੇਮਾਲ

ਸਿਨਹਾ ਨੇ ਕਿਹਾ, 'ਸੀਤਰਮਣ ਨੇ ਸੋਧੇ ਹੋਏ ਅਨੁਮਾਨਾਂ ਦਾ ਇਸਤੇਮਾਲ ਕੀਤਾ ਸੀ, ਕਿਉਂਕਿ ਇਕੱਠਾ ਹੋਇਆ ਮਾਲੀਆ ਇੰਨਾ ਘੱਟ ਗਿਆ ਸੀ ਕਿ ਉਹ ਇਹ ਦਾਅਵਾ ਨਹੀਂ ਕਰ ਸਕਦੀ ਸੀ ਕਿ ਫਿਸਕਲ ਡੈਫਿਸਿਟ ਸਿਰਫ 3.3 ਫੀਸਦੀ ਹੋਵੇਗਾ।'

ਅਰਥਵਿਵਸਥਾ ਦੀ ਹਾਲਤ ਨਾਜ਼ੁਕ

ਸਿਨਹਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਗੜਬੜੀ ਦੇ ਬਾਰੇ ਕੁਝ ਸੰਸਦੀ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਸੀ,ਪਰ ਕਿਸੇ ਨੇ ਵੀ ਇਸ ਮੁੱਦੇ ਨੂੰ ਸੰਸਦ 'ਚ ਨਹੀਂ ਚੁੱਕਿਆ। ਉਨ੍ਹਾਂ ਦਾ ਕਹਿਣਾ ਸੀ ਕਿ ਦੇਸ਼ ਵੱਡੀ ਮੁਸ਼ਕਲ 'ਚ ਫੱਸਿਆ ਹੈ ਅਤੇ ਇਹ 6 ਮਹੀਨੇ ਪਹਿਲਾਂ ਸੋਚੀ ਗਈ ਸਥਿਤੀ ਤੋਂ ਜ਼ਿਆਦਾ ਖਰਾਬ ਹੈ। ਉਨ੍ਹਾਂ ਨੇ ਕਿਹਾ ਕਿ ਖਰਾਬ ਸਥਿਤੀ ਅਰਥਵਿਵਸਥਾ ਤੋਂ ਅੱਗੇ ਵਧ ਚੁੱਕੀ ਹੈ।

ਕੇਂਦਰ ਦੀ ਨਿੰਦਾ 'ਤੇ ਜੇਯੰਤ ਨੂੰ ਨੁਕਸਾਨ

ਜੇਲ 'ਚ ਬੰਦ ਸਾਬਕਾ ਵਿੱਤ ਮੰਤਰੀ ਪੀ-ਚਿਦਾਂਬਰਮ ਦਾ ਜ਼ਿਕਰ ਕਰਦੇ ਹੋਏ ਸਿਨਹਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਉਨ੍ਹ ਵਲੋਂ ਪਿਛਲੇ ਚਾਰ ਦਹਾਕਿਆਂ 'ਚ ਲਏ ਗਏ ਫੈਸਲਿਆਂ ਦੀ ਵੀ ਜਾਂਚ ਕੀਤੀ ਸੀ। ਸਿਨਹਾ ਨੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਵਲੋਂ ਬੀਜੇਪੀ ਦੀ ਨਿੰਦਾ ਕਰਨ ਦੇ ਕਾਰਨ ਉਨ੍ਹਾਂ ਦੇ ਬੇਟੇ ਜੇਯੰਤ ਸਿਨਹਾ ਨੂੰ ਵੀ ਪਰੇਸ਼ਾਨੀ ਹੋਈ ਹੈ। ਉਨ੍ਹਾਂ ਦਾ ਕਹਿਣਾ ਸੀ ,'ਜੇਯੰਤ ਨੂੰ ਇਕ ਘੱਟ ਮਹੱਤਵਪੂਰਣ(ਸਿਵਲ ਐਵੀਏਸ਼ਨ) ਮਨਿਸਟਰੀ 'ਚ ਸ਼ਿਫਟ ਕਰ ਦਿੱਤਾ ਗਿਆ ਸੀ। ਭਾਗਲਪੁਰ ਸੀਟ ਵੱਡੇ ਫਰਕ ਨਾਲ ਜਿੱਤਣ ਦੇ ਬਾਵਜੂਦ ਉਨ੍ਹਾਂ ਨੂੰ ਸਰਕਾਰ ਤੋਂ ਹਟਾ ਦਿੱਤਾ ਗਿਆ।' ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ 'ਚ ਜੇਯੰਤ ਸਿਨਹਾ ਵਿੱਤ ਰਾਜ ਮੰਤਰੀ ਸਨ। ਯਸ਼ਵੰਤ ਸਿਨਹਾ ਇਸ ਤੋਂ ਪਹਿਲਾਂ ਵੀ ਕਈ ਵਾਰ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਚੁੱਕੇ ਹਨ।


Related News