ਵਹੀਖਾਤਾ 2019-20 : ਵਿੱਤ ਮੰਤਰੀ ਵਲੋਂ ਜਾਰੀ ਕੀਤਾ ਦੇਸ਼ ਦਾ ਵਹੀ ਖਾਤਾ ਸੰਸਦ 'ਚ ਹੋਇਆ ਪਾਸ

07/05/2019 3:28:01 PM

ਨਵੀਂ ਦਿੱਲੀ —  ਅੱਜ ਪੂਰਾ ਦੇਸ਼ ਸੰਸਦ ਵੱਲ ਉਮੀਦ ਭਰੀਆ ਅੱਖਾਂ ਨਾਲ ਦੇਖ ਰਿਹਾ ਹੈ। ਹਰ ਕਿਸੇ ਨੂੰ ਆਪਣੇ ਲਈ ਕਿਸੇ ਰਾਹਤ ਭਰੇ ਐਲਾਨ ਦੀ ਆਸ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰਨ ਜਾ ਰਹੀ ਹਨ। ਇਹ ਬਜਟ ਅੱਜ 11 ਵਜੇ ਪੇਸ਼ ਹੋਣਾ ਸ਼ੁਰੂ ਹੋਵੇਗਾ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵਲੋਂ ਜਾਰੀ ਕੀਤਾ ਦੇਸ਼ ਦਾ ਵਹੀ ਖਾਤਾ ਸੰਸਦ 'ਚ ਹੋਇਆ ਪਾਸ

 ਪੈਟਰੋਲ ਤੇ ਡੀਜ਼ਲ ਹੋਵੇਗਾ ਮਹਿੰਗਾ, ਐਕਸਾਈਜ਼ ਡਿਊਟੀ ਵਧੀ

-  ਸੋਨਾ ਹੋਵੇਗਾ ਮਹਿੰਗਾ, ਕਸਟਮ ਡਿਊਟੀ 2.5 ਫੀਸਦੀ ਵਧੀ

- ਮਹਿੰਗੇ ਹੋਣਗੇ ਵਾਹਨ ਪਾਰਟਸ ਤੇ ਸਿੰਥੈਟਿਕ ਰਬੜ, ਕਸਟਮ ਡਿਊਟੀ ਵਧੀ

-  ਹੁਣ ਪੈਨ ਦੇ ਬਿਨਾਂ ਆਧਾਰ ਨਾਲ ਵੀ ਕਰ ਸਕੋਗੇ ਇਨਕਮ ਟੈਕਸ ਫਾਈਲ

PSU ਬੈਂਕਾਂ ਲਈ ਵੱਡਾ ਐਲਾਨ, ਲੋਨ ਮਿਲਣਾ ਹੋ ਸਕਦੈ ਸੌਖਾ

- ਐੱਨ. ਆਰ. ਆਈਜ਼ ਦਾ ਵੀ ਬਣੇਗਾ ਆਧਾਰ ਕਾਰਡ 

- 1,2,5,10 ਅਤੇ 20 ਰੁਪਏ ਦੇ ਨਵੇਂ ਸਿੱਕੇ ਹੋਣਗੇ ਜਾਰੀ

-  ਮਿਡਲ ਕਲਾਸ ਨੂੰ ਤੋਹਫਾ, ਇਨਕਮ ਟੈਕਸ 'ਚ ਛੋਟ 5 ਲੱਖ ਰੁਪਏ ਬਰਕਰਾਰ

-  ਕਾਰਪੋਰੇਟਾਂ ਨੂੰ ਵੱਡੀ ਰਾਹਤ, ਟੈਕਸ 'ਚ 5 ਫੀਸਦੀ ਹੋਈ ਕਟੌਤੀ

 ਇਲੈਕਟ੍ਰਿਕ ਵਾਹਨ ਹੋਣਗੇ ਸਸਤੇ, 5 ਫੀਸਦੀ ਹੋਈ ਜੀ. ਐੱਸ. ਟੀ. ਦਰ

 ਕਾਰਪੋਰੇਟਾਂ ਨੂੰ ਵੱਡੀ ਰਾਹਤ, ਟੈਕਸ 'ਚ 5 ਫੀਸਦੀ ਹੋਈ ਕਟੌਤੀ

ਰੇਲਵੇ 'ਚ PPP(ਪਬਲਿਕ ਪ੍ਰਾਈਵੇਟ ਪਾਰਟਨਰ) ਮਾਡਲ ਦਾ ਇਸਤੇਮਾਲ ਕਰਾਂਗੇ - ਵਿੱਤੀ ਮੰਤਰੀ

 ਮੀਡੀਆ, ਹਵਾਈ ਅਤੇ ਬੀਮਾ ਖੇਤਰ 'ਚ FDI ਵਧਾਉਣ ਦਾ ਪ੍ਰਸਤਾਵ - ਵਿੱਤ ਮੰਤਰੀ

ਬਜਟ ਦੌਰਾਨ ਸੈਂਸੈਕਸ 'ਚ ਗਿਰਾਵਟ, ਨਿਫਟੀ 11,900 ਤੋਂ ਥੱਲ੍ਹੇ ਡਿੱਗਾ

ਜਲ ਜੀਵਨ ਮਿਸ਼ਨ : ਹਰ ਘਰ ਜਲ ਯੋਜਨਾ ਦਾ ਐਲਾਨ

ਪੀ.ਐੱਮ. ਆਵਾਸ ਯੋਜਨਾ ਦੇ ਅਧੀਨ 2022 ਤੱਕ ਗਰੀਬਾਂ ਲਈ 1.95 ਕਰੋੜ ਘਰ ਬਣਾਉਣ ਦਾ ਟੀਚਾ 

- 3 ਕੋਰੜ ਦੁਕਾਨਦਾਰਾਂ ਨੂੰ ਪੈਨਸ਼ਨ ਦੇਣ ਦਾ ਐਲਾਨ - ਵਿੱਤ ਮੰਤਰੀ

ਇਲੈਕਟ੍ਰਿਕ ਵਾਹਨ ਖਰੀਦ 'ਤੇ ਵੱਡੀ ਛੋਟ ਮਿਲੇਗੀ

- ਭਰੋਸਾ ਹੋਵੇ ਤਾਂ ਰਸਤਾ ਨਿਕਲ ਆਉਂਦਾ ਹੈ, ਵਿੱਤੀ ਮੰਤਰੀ ਨੇ ਪੜਿਆ ਸ਼ੇਰ

 

- ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ  ਪੜ੍ਹਨਾ ਸ਼ੁਰੂ ਕੀਤਾ 'ਦੇਸ਼ ਦਾ ਵਹੀਖਾਤਾ'

ਕੈਬਨਿਟ ਵਲੋਂ 'ਦੇਸ਼ ਦੇ ਵਹੀ-ਖਾਤੇ' ਨੂੰ ਮਿਲੀ ਹਰੀ ਝੰਡੀ

- ਸੰਸਦ ਦੇ ਬਾਹਰ ਬਜਟ ਦੀਆਂ ਕਾਪੀਆਂ ਪਹੁੰਚੀਆਂ। ਇਹ ਕਾਪੀਆਂ ਸੰਸਦ ਦੇ ਮੈਂਬਰਾਂ ਵਿਚ ਵੰਡੀਆਂ ਜਾਣਗੀਆਂ। ਵਿੱਤ ਮੰਤਰੀ ਪਹਿਲਾਂ ਹੀ ਸੰਸਦ ਪਹੁੰਚ ਚੁੱਕੀਂ ਹਨ।

ਕੈਬਨਟਿ ਦੀ ਬੈਠਕ ਲਈ ਸੰਸਦ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਕੈਬਨਿਟ ਦੀ ਬੈਠਕ ਲਈ ਸੰਸਦ ਪਹੁੰਚੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ

- ਖੁਦ ਗੁਲਾਬੀ ਸਾੜ੍ਹੀ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਲਾਲ ਕੱਪੜੇ 'ਚ ਲਿਆਈ 'ਦੇਸ਼ ਦਾ ਵਹੀਖਾਤਾ'

- ਨਿਰਮਲਾ ਸੀਤਾਰਮਣ ਨੇ ਪਹਿਲੀ ਵਾਰ ਬਜਟ(ਬਰੀਫਕੇਸ) ਵਾਲੀ ਰਵਾਇਤ ਤੋੜ ਦਿੱਤੀ ਹੈ। ਦਰਅਸਲ ਇਸ ਵਾਰ ਵਿੱਤੀ ਮੰਤਰੀ ਬ੍ਰੀਫਕੇਸ 'ਚ ਬਜਟ ਦੇ ਦਸਤਾਵੇਜ਼ ਲੈ ਕੇ ਆਉਂਦੇ ਹਨ ਪਰ ਇਸ ਵਾਰ ਵਿੱਤ ਮੰਤਰੀ ਸੀਤਾਰਮਣ ਲਾਲ ਕੱਪੜੇ 'ਚ ਲਪੇਟ ਕੇ ਬਜਟ ਲੈ ਕੇ ਆਈ ਹਨ। ਇਸ 'ਤੇ ਭਾਰਤ ਦਾ ਰਾਸ਼ਟਰੀ ਚਿੰਨ੍ਹ ਬਣਿਆ ਹੋਇਆ ਹੈ ਅਤੇ ਇਸ ਨੂੰ    ਲਾਲ-ਪੀਲੇ ਰੀਬਨ ਨਾਲ ਬੰਨਿਆ ਹੋਇਆ ਹੈ।

- ਨਿਰਮਾਲ ਸੀਤਾਰਮਣ ਬਜਟ ਪੇਸ਼ ਕਰਨ ਲਈ ਰਾਸ਼ਟਰਪਤੀ ਦੀ ਆਗਿਆ ਲੈਣ ਲਈ ਰਾਸ਼ਰਟਪਤੀ ਭਵਨ ਗਈ ਅਤੇ ਉਥੇ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਦਸਤਾਵੇਜ਼ ਸੌਂਪੇ ਹਨ। ਇਸ ਤੋਂ ਬਾਅਦ ਉਹ ਸੰਸਦ ਵੱਲ ਜਾਣਗੇ ਜਿਥੇ ਸਵੇਰੇ 11 ਵਜੇ ਬਜਟ ਭਾਸ਼ਣ ਸ਼ੁਰੂ ਹੋਵੇਗਾ।

- ਵਿੱਤੀ ਮੰਤਰੀ ਨਿਰਮਲਾ ਸੀਤਾਰਮਣ ਨਾਰਥ ਬਲਾਕ ਪਹੁੰਚ ਗਈ ਹਨ, ਨਾਰਥ ਬਲਾਕ ਵਿਚ ਹੀ ਫਾਇਨਾਂਸ ਮਨਿਸਰਟ੍ਰੀ ਹੈ। ਭਾਰਤ ਦੇਸ਼ ਦੀ ਦੂਜੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਲੋਕ ਸਭਾ ਵਿਚ ਆਪਣੇ ਪਹਿਲੇ ਬਜਟ ਨੂੰ ਪੇਸ਼ ਕਰਨ ਜਾ ਰਹੀ ਹਨ।