ਪ੍ਰਵਾਸੀ ਮਜ਼ਦੂਰਾਂ ਦੀ ਸੁਰੱਖਿਆ ''ਤੇ ਧਿਆਨ ਦੇਵੇ ਮਹਾਰਾਸ਼ਟਰ ਅਤੇ ਕੇਂਦਰ ਸਰਕਾਰ : ਮਾਇਆਵਤੀ

05/27/2020 12:17:15 PM

ਨਵੀਂ ਦਿੱਲੀ- ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰ ਅਤੇ ਮਹਾਰਾਸ਼ਟਰ ਸਰਕਾਰ ਨੂੰ ਵਿਵਾਦਾਂ 'ਚ ਨਾ ਪੈ ਕੇ ਪ੍ਰਵਾਸੀ ਮਜ਼ਦੂਰਾਂ ਦੇ ਹਿੱਤਾਂ 'ਤੇ ਧਿਆਨ ਦੇਣਾ ਚਾਹੀਦਾ। ਮਾਇਆਵਤੀ ਨੇ ਟਵੀਟ 'ਚ ਕਿਹਾ ਕਿ ਮਹਾਰਾਸ਼ਟਰ ਅਤੇ ਕੇਂਦਰ ਸਰਕਾਰ ਦੇ ਵਿਵਾਦ 'ਚ ਪ੍ਰਵਾਸੀ ਮਜ਼ਦੂਰ ਬੁਰੀ ਤਰ੍ਹਾਂ ਨਾਲ ਪਿਸ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੋਹਾਂ ਸਰਕਾਰਾਂ ਨੂੰ ਵਿਵਾਦ 'ਚ ਨਾ ਪੈ ਕੇ ਮਜ਼ਦੂਰਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਜੱਦੀ ਸਥਾਨਾਂ 'ਤੇ ਪਹੁੰਚਣਾ ਚਾਹੀਦਾ।

PunjabKesariਬਸਪਾ ਨੇਤਾ ਨੇ ਕਿਹਾ,''ਕੇਂਦਰ ਅਤੇ ਮਹਾਰਾਸ਼ਟਰ ਸਰਕਾਰ ਦਰਮਿਆਨ ਵਿਵਾਦ ਕਾਰਨ ਲੱਖਾਂ ਪ੍ਰਵਾਸੀ ਮਜ਼ਦੂਰ ਹਾਲੇ ਵੀ ਬਹੁਤ ਬੁਰੀ ਤਰ੍ਹਾਂ ਨਾਲ ਪਿਸ ਰਹੇ ਹਨ, ਜੋ ਬੇਹੱਦ ਦੁਖਦ ਅਤੇ ਮੰਦਭਾਗੀ ਹੈ। ਜ਼ਰੂਰੀ ਹੈ ਕਿ ਦੋਸ਼ ਲਗਾਉਣੇ ਛੱਡ ਕੇ ਇਨ੍ਹਾਂ ਮਜ਼ਦੂਰਾਂ 'ਤੇ ਧਿਆਨ ਦੇਣ ਤਾਂ ਕਿ ਕੋਰੋਨਾ ਦੀ ਲਪੇਟ 'ਚ ਫਸ ਕੇ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਰਬਾਦ ਹੋਣ ਤੋਂ ਬਚ ਸਕੇ।'' ਮਾਇਆਵਤੀ ਨੇ ਆਲੋਚਨਾ ਕਰਦੇ ਹੋਏ ਕਿਹਾ,''ਉਂਝ ਵੀ ਭਾਵੇਂ ਭਾਜਪਾ ਦੀਆਂ ਸਰਕਾਰਾਂ ਹੋਣ ਜਾਂ ਫਿਰ ਕਾਂਗਰਸ ਪਾਰਟੀ ਦੀ, ਕੋਰੋਨਾ ਮਹਾਮਾਰੀ ਅਤੇ ਲੰਬੇ ਲਾਕਡਾਊਨ ਨਾਲ ਸਭ ਤੋਂ ਵੱਧ ਪੀੜਤ ਪ੍ਰਵਾਸੀ ਮਜ਼ਦੂਰਾਂ ਅਤੇ ਮੈਡੀਕਲ ਕਾਮਿਆਂ ਦੇ ਹਿੱਤਾਂ ਦੀ ਅਣਦੇਖੀ ਅਤੇ ਤਸੀਹੇ, ਜਿਸ ਤਰ੍ਹਾਂ ਨਾਲ ਲਗਾਤਾਰ ਕੀਤੀ ਜਾ ਰਹੀ ਹੈ, ਉਹ ਵੀ ਉੱਚਿਤ ਅਤੇ ਦੇਸ਼ਹਿੱਤ 'ਚ ਕਦੇ ਨਹੀਂ ਹੈ। ਸਰਕਾਰਾਂ ਤੁਰੰਤ ਧਿਆਨ ਦੇਣ।''


DIsha

Content Editor

Related News