ਸਵੇਰ ਦੀ ਸੈਰ ''ਤੇ ਨਿਕਲੇ ਬਸਪਾ ਨੇਤਾ ਦੀ ਗੋਲੀ ਮਾਰ ਕੇ ਹੱਤਿਆ

03/25/2019 3:43:48 PM

ਗਾਜ਼ੀਆਬਾਦ— ਜ਼ਿਲੇ 'ਚ ਸੋਮਵਾਰ ਦੀ ਸਵੇਰ ਸੈਰ 'ਤੇ ਜਾ ਰਹੇ ਬਸਪਾ ਨੇਤਾ ਸ਼ੱਬਰ ਜੈਦੀ ਦੀ ਕੁਝ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਚਸ਼ਮਦੀਦਾਂ ਅਨੁਸਾਰ ਬੇਹਟਾ ਹਾਜੀਪੁਰ ਪਿੰਡ ਵਾਸੀ ਸ਼ੱਬਰ ਜੈਦੀ (55) ਲੋਨੀ ਬਾਰਡਰ ਥਾਣਾ ਖੇਤਰ ਦੀ ਉਤਰਾਂਚਲ ਵਿਹਾਰ ਕਾਲੋਨੀ 'ਚ ਰਹਿੰਦੇ ਹਨ। ਸੋਮਵਾਰ ਦੀ ਸਵੇਰ ਕਰੀਬ 6 ਵਜੇ ਉਹ ਸੈਰ ਲਈ ਜਾ ਰਹੇ ਸਨ। ਉਨ੍ਹਾਂ ਦੇ ਘਰੋ ਤੋਂ ਸਿਰਫ 100 ਮੀਟਰ ਦੂਰ ਪਹੁੰਚਣ 'ਤੇ ਕੁਝ ਲੋਕਾਂ ਨੇ ਉਨ੍ਹਾਂ 'ਤੇ ਗੋਲੀ ਚੱਲਾ ਦਿੱਤੀ। ਜੈਦੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਬਾਰਡਰ ਥਾਣਾ ਇੰਚਾਰਜ ਸ਼ੈਲੇਂਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

DIsha

This news is Content Editor DIsha