ਉੱਤਰਾਖੰਡ : ਬਸਪਾ ਉਮੀਦਵਾਰ ਦੀ ਕਾਰ ਦੁਰਘਟਨਾ ''ਚ ਹੋਈ ਮੌਤ, ਵੋਟਿੰਗ ਟਲੀ

02/12/2017 11:29:54 PM

ਨਵੀਂ ਦਿੱਲੀ— ਇਕ ਸੜਕ ਦੁਰਘਟਨਾ ''ਚ ਉੱਤਰਾਖੰਡ ਦੇ ਕਰਣਪ੍ਰਯਾਗ ਤੋਂ ਬਸਪਾ ਉਮੀਦਵਾਰ ਕੁਲਦੀਪ ਕਨਵਾਸੀ ਦੀ ਮੌਤ ਹੋ ਗਈ। ਜਿਸ ਕਾਰਨ ਕਰਣਪ੍ਰਯਾਗ ਵਿਧਾਨ ਸਭਾ ਸੀਟ ਦੀ ਚੋਣ ਨੂੰ ਟਾਲ ਦਿੱਤਾ ਗਿਆ ਹੈ। ਦੱਯਣਯੋਗ ਹੈ ਕਿ 15 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਪਰ ਘਟਨਾ ਤੋਂ ਬਾਅਦ ਇਸ ਸੀਟ ਦੀ ਚੋਣ ਨੂੰ ਚੋਣ ਕਮਿਸ਼ਨ ਵਲੋਂ ਟਾਲਣ ਦਾ ਫੈਸਲਾ ਕੀਤਾ ਗਿਆ ਹੈ। ਸੂਤਰਾਂ ਮੁਤਬਾਕ, ਕੁਲਦੀਪ ਆਪਣੀ ਕਾਰ ''ਚ ਸਵਾਰ ਹੋ ਕੇ ਚਮੇਲੀ ਜ਼ਿਲੇ ਦੇ ਗੌਚਰ ਤੋਂ ਕਰਣਪ੍ਰਯਾਗ ਵੱਲ ਜਾ ਰਹੇ ਸਨ ਤੇ ਉਨ੍ਹਾਂ ਨਾਲ ਉਨ੍ਹਾਂ ਦੇ ਦੋ ਸਾਥੀ ਵੀ ਕਾਰ ''ਚ ਮੌਜੂਦ ਸਨ। ਅਚਾਨਕ ਕਾਰ ਦਾ ਕੰਟਰੋਲ ਗੁਆਚ ਗਿਆ ਤੇ ਕਾਰ ਡੂੰਘੀ ਖੱਡ ''ਚ ਡਿੱਗ ਗਈ। ਇਸ ਘਟਨਾ ''ਚ ਕੁਲਦੀਪ ਦੀ ਮੌਕੇ ''ਤੇ ਹੀ ਮੌਤ ਹੋ ਗਈ, ਜਦਕਿ ਉਸਦੇ ਦੋਵੇਂ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ''ਤੇ ਪੁਲਸ ਪਹੁੰਚੀ ਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।