ਬੀ. ਐੈੱਸ. ਐੱਫ. ਜਵਾਨ ਤੇਜ਼ ਬਹਾਦੁਰ ਬਰਖ਼ਾਸਤ, ਫੌਜ ਦਾ ਅਕਸ ਖਰਾਬ ਕਰਨ ਦਾ ਦੋਸ਼

04/19/2017 1:29:04 PM

ਨਵੀਂ ਦਿੱਲੀ— ਬੀ. ਐੱਸ. ਐੱਫ. ਦੇ ਜਵਾਨ ਤੇਜ ਬਹਾਦੁਰ ਯਾਦਵ ਨੂੰ ਬੀ. ਐੱਸ. ਐੱਫ. ਨੇ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਹੈ। ਉਨ੍ਹਾਂ ''ਤੇ ਫੌਜ ਦੀ ਅਕਸ ਖਰਾਬ ਕਰਨ ਦਾ ਦੋਸ਼ ਹੈ।
ਜਾਣਾਕਰੀ ਮੁਤਾਬਕ ਇਸ ਸਾਲ 9 ਜਨਵਰੀ ਨੂੰ ਬੀ. ਐੱਸ. ਐੱਫ. ਦੇ ਇਕ ਜਵਾਨ ਤੇਜ਼ ਬਹਾਦੁਰ ਨੇ ਵੀਡੀਓ ਜਾਰੀ ਕਰ ਕੇ ਸਰਹੱਦ ''ਤੇ ਜਵਾਨਾਂ ਦੀ ਦਰਦਨਾਕ ਸਥਿਤੀ ਦੱਸਦਿਆਂ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਇਸ ਵੀਡੀਓ ''ਚ ਤੇਜ਼ ਬਹਾਦੁਰ ਯਾਦਵ ਨੇ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਖਰਾਬ ਖਾਣਾ ਪਰੋਸੇ ਜਾਣ ਦੀ ਸ਼ਿਕਾਇਤ ਕੀਤੀ ਸੀ। ਇਸ ਵੀਡੀਓ ਦੇ ਸੋਸ਼ਲ ਮੀਡੀਆ ''ਤੇ ਵਾਇਰਲ ਹੋਣ ਤੋਂ ਬਾਅਦ ਮਾਮਲੇ ਨੇ ਤੇਜ਼ੀ ਫੜ ਲਈ ਹੈ।