BSF ਨੇ ਜੰਮੂ ''ਚ ਭਾਰਤ-ਪਾਕਿਸਤਾਨ ਸਰਹੱਦ ''ਤੇ ਸਰੁੰਗ ਦਾ ਪਤਾ ਲਗਾਇਆ

08/29/2020 4:42:56 PM

ਨਵੀਂ ਦਿੱਲੀ/ਜੰਮੂ- ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਨੇ ਜੰਮੂ 'ਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਬਾੜਬੰਦੀ ਕੋਲ ਇਕ ਸੁਰੰਗ ਦਾ ਪਤਾ ਲਗਾਇਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਦਸਤੇ ਨੇ ਪੂਰੇ ਇਲਾਕੇ 'ਚ ਵੱਡੀ ਮੁਹਿੰਮ ਚਲਾਈ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਕਿਤੇ ਹੋਰ ਵੀ ਅਜਿਹੀਆਂ ਸੁਰੰਗਾਂ ਤਾਂ ਨਹੀਂ ਹਨ। ਇਸ ਦੇ ਨਾਲ ਹੀ, ਇਸ ਮਿਲੀ ਸੁਰੰਗ ਨੂੰ ਲੈ ਕੇ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ, ਹੋ ਸਕਦਾ ਹੈ ਇਕ ਦਾ ਇਸਤੇਮਾਲ ਅੱਤਵਾਦੀਆਂ ਦੀ ਘੁਸਪੈਠ ਅਤੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਲਈ ਕੀਤਾ ਗਿਆ ਹੋਵੇ। ਅਧਿਕਾਰੀਆਂ ਨੇ ਦੱਸਿਆ ਕਿ ਬੀ.ਐੱਸ.ਐੱਫ. ਡਾਇਰੈਕਟਰ ਜਨਰਲ ਰਾਕੇਸ਼ ਅਸਥਾਨਾ ਨੇ ਸਰਹੱਦ 'ਤੇ ਤਾਇਨਾਤ ਕਮਾਂਡਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਯਕੀਨੀ ਕਰਨ ਕਿ ਸਰਹੱਦ 'ਤੇ ਘੁਸਪੈਠ ਰੋਧੀ ਪ੍ਰਣਾਲੀ ਪ੍ਰਭਾਵੀ ਰਹੇ ਅਤੇ ਇਸ ਸਰਹੱਦ 'ਤੇ ਕੋਈ ਖਾਮੀ ਨਾ ਰਹੇ। ਜੰਮੂ ਦੇ ਸਾਂਬਾ ਸੈਕਟਰ 'ਚ ਵੀਰਵਾਰ ਨੂੰ ਬੀ.ਐੱਸ.ਐੱਫ. ਜਵਾਨਾਂ ਨੂੰ ਗਸ਼ਤ ਦੌਰਾਨ ਭਾਰਤੀ ਖੇਤਰ 'ਚ ਸਰਹੱਦ 'ਤੇ ਬਾੜਬੰਦੀ ਕੋਲ ਸਥਿਤ ਇਸ ਸੁਰੰਗ ਦਾ ਪਤਾ ਲੱਗਾ। 

ਅਧਿਕਾਰੀਆਂ ਨੇ ਦੱਸਿਆ ਕਿ ਬਾਅਦ 'ਚ ਦਸਤੇ ਨੇ ਸੁਰੰਗ ਦਾ ਨਿਰੀਖਣ ਕੀਤਾ ਅਤੇ ਇੱਥੇ ਰੇਤ ਦੀ ਬੋਰੀਆਂ ਮਿਲੀਆਂ, ਜੋ ਪਾਕਿਸਤਾਨ 'ਚ ਬਣੀਆਂ ਹਨ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਾਲ 'ਚ ਪਏ ਮੀਂਹ ਤੋਂ ਬਾਅਦ ਕੁਝ ਥਾਂਵਾਂ 'ਤੇ ਜ਼ਮੀਨ ਧੱਸਣ ਕਾਰਨ ਬੀ.ਐੱਸ.ਐੱਫ. ਨੂੰ ਖਦਸ਼ਾ ਹੋਇਆ। ਅਧਿਕਾਰੀ ਨੇ ਦੱਸਿਆ ਕਿ ਸੁਰੰਗ ਦਾ ਪਤਾ ਲਗਾਉਣ ਲਈ ਤੁਰੰਤ ਮਸ਼ੀਨ ਮੰਗਾਈ ਗਈ, ਮੌਕੇ 'ਤੇ ਨਿਰੀਖਣ ਕਰਨ ਦਾ ਪਤਾ ਲੱਗਾ ਕਿ ਸੁਰੰਗ ਨਿਰਮਾਣ ਅਧੀਨ ਹੈ, ਜਿਸ ਦੀ ਲੰਬਾਈ ਕਰੀਬ 20 ਮੀਟਰ ਹੈ। ਸੂਤਰਾਂ ਅਨੁਸਾਰ ਸੁਰੰਗ ਕਰੀਬ 25 ਫੁੱਟ ਦੀ ਡੂੰਘਾਈ 'ਚ ਬਣਾਈ ਗਈ ਸੀ ਅਤੇ ਇਹ ਬੀ.ਐੱਸ.ਐੱਫ. ਦੀ ਚੌਕੀ ਨੇੜੇ ਖੁੱਲ੍ਹਦੀ ਹੈ। 

ਉਨ੍ਹਾਂ ਨੇ ਦੱਸਿਆ ਕਿ ਬੀ.ਐੱਸ.ਐੱਫ. ਨੇ ਅਜਿਹੇ ਹੋਰ ਕਿਸੇ ਗੁਪਤ ਢਾਂਚੇ ਦਾ ਪਤਾ ਲਗਾਉਣ ਲਈ ਕੌਮਾਂਤਰੀ ਸਰਹੱਦ 'ਤੇ ਵੱਡੀ ਮੁਹਿੰਮ ਚਲਾਈ ਹੈ। ਸੂਤਰਾਂ ਨੇ ਦੱਸਿਆ ਕਿ ਬੀ.ਐੱਸ.ਐੱਫ. ਡਾਇਰੈਕਟਰ ਜਨਰਲ (ਜੰਮੂ) ਐੱਨ.ਐੱਸ. ਜਾਮਵਾਲ ਨੇ ਵੀ ਮੌਕੇ ਦਾ ਦੌਰਾ ਕੀਤਾ ਅਤੇ ਮੁਹਿੰਮ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਸੁਰੰਗ 'ਚ 8 ਤੋਂ 10 ਰੇਤ ਦੀਆਂ ਬੋਰੀਆਂ ਮਿਲੀਆਂ ਹਨ, ਜਿਨ੍ਹਾਂ 'ਤੇ ਕਰਾਚੀ ਅਤੇ ਸ਼ਕਰਗੜ੍ਹ ਲਿਖਿਆ ਹੈ। ਉਨ੍ਹਾਂ 'ਤੇ ਦਰਜ ਨਿਰਮਾਣ ਅਤੇ ਮਿਆਦ ਖਤਮ ਹੋਣ ਦੀ ਤਰੀਖ਼ ਤੋਂ ਸੰਕੇਤ ਮਿਲਦਾ ਹੈ ਕਿ ਇਨ੍ਹਾਂ ਦਾ ਹਾਲ 'ਚ ਨਿਰਮਾਣ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਸੁਰੰਗ ਤੋਂ ਪਾਕਿਸਤਾਨ ਸਰਹੱਦ ਚੌਕੀ 'ਗੁਲਜ਼ਾਰ' ਦੀ ਦੂਰੀ ਕਰੀਬ 700 ਮੀਟਰ ਹੈ।


DIsha

Content Editor

Related News