ਜੰਮੂ ਦੇ ਅਰਨੀਆ ਸੈਕਟਰ ''ਚ BSF ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮ

06/13/2022 5:59:09 PM

ਜੰਮੂ (ਵਾਰਤਾ)- ਜੰਮੂ ਦੇ ਅਰਨੀਆ ਸੈਕਟਰ 'ਚ ਚੌਕਸ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਕੌਮਾਂਤਰੀ ਸਰਹੱਦ ਕੋਲ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫ਼ਲ ਕਰ ਦਿੱਤਾ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬੀ.ਐੱਸ.ਐੱਫ. ਦੇ ਬੁਲਾਰੇ ਪੁਲਸ ਡਿਪਟੀ ਇੰਸਪੈਕਟਰ ਜਨਰਲ ਐੱਸ.ਪੀ.ਐੱਸ. ਸੰਘੂ ਨੇ ਕਿਹਾ ਕਿ ਬੀ.ਐੱਸ.ਐੱਫ. ਦੇ ਚੌਕਸ ਜਵਾਨਾਂ ਨੇ ਐਤਵਾਰ ਰਾਤ 9.30 ਵਜੇ ਦੇ ਕਰੀਬ ਕੌਮਾਂਤਰੀ ਸਰਹੱਦ ਅਰਨੀਆ ਕੋਲ ਸ਼ੱਕੀ ਗਤੀਵਿਧੀਆਂ ਦੇਖੀਆਂ। 

ਉਨ੍ਹਾਂ ਕਿਹਾ,''ਬੀ.ਐੱਸ.ਐੱਫ. ਦੇ ਜਵਾਨਾਂ ਨੇ ਸ਼ੱਕੀ ਲੋਕਾਂ ਨੂੰ ਚੁਣੌਤੀ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਜਵਾਨਾਂ 'ਤੇ ਗੋਲੀਆਂ ਚਲਾ ਦਿੱਤੀਆਂ ਪਰ ਬੀ.ਐੱਸ.ਐੱਫ. ਨੇ ਜਵਾਬੀ ਕਾਰਵਾਈ ਕਰਦੇ ਹੋਏ ਸ਼ੱਕੀ ਲੋਕਾਂ ਨੂੰ ਸਰਹੱਦ ਪਾਰ ਵਾਪਸ ਜਾਣ 'ਤੇ ਮਜ਼ਬੂਰ ਕਰ ਦਿੱਤਾ।'' ਬੁਲਾਰੇ ਨੇ ਦੱਸਿਆ ਕਿ ਸੋਮਵਾਰ ਤੜਕੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਹਾਲੇ ਤੱਕ ਕੁਝ ਵੀ ਬਰਾਮਦ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ 9 ਜੂਨ ਨੂੰ ਬੀ.ਐੱਸ.ਐੱਫ. ਜਵਾਨਾਂ ਨੂੰ ਜੰਮੂ ਦੇ ਅਰਨੀਆ ਸੈਕਟਰ 'ਚ ਸ਼ੱਕੀ ਡਰੋਨ ਦਿੱਸਿਆ ਅਤੇ ਉਨ੍ਹਾਂ ਨੇ ਡਰੋਨ ਨੂੰ ਸਰਹੱਦ ਦੇ ਉਸ ਪਾਰ ਵਾਪਸ ਭੇਜ ਦਿੱਤਾ ਸੀ। ਇਸ ਤੋਂ ਇਲਾਵਾ 7 ਜੂਨ ਨੂੰ ਪੁਲਸ ਅਤੇ ਬੀ.ਐੱਸ.ਐੱਫ. ਨੇ ਡਰੋਨ ਨਾਲ ਜੁੜੇ ਪੇਲੋਡ ਨੂੰ ਮਾਰ ਸੁੱਟਿਆ ਅਤੇ ਜੰਮੂ ਕਾਨਹਾਚਕ ਸੈਕਟਰ 'ਚ ਟਿਫਿਨ ਬਾਕਸ 'ਚ ਪੈਕ ਟਾਈਮਰ ਆਈ.ਈ.ਡੀ. ਬਰਾਮਦ ਕੀਤਾ ਸੀ।


DIsha

Content Editor

Related News