ਦੀਵਾਲੀ ਮੌਕੇ ਰਾਜਸਥਾਨ ਸਰਹੱਦ ’ਤੇ BSF ਨੇ ਪਾਕਿਸਤਾਨ ਰੇਂਜਰਸ ਨੂੰ ਭੇਟ ਕੀਤੀ ਮਠਿਆਈ

11/04/2021 4:21:23 PM

ਜੈਸਲਮੇਰ (ਵਾਰਤਾ)— ਦੀਵਾਲੀ ਮੌਕੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਜੈਸਲਮੇਰ ਜ਼ਿਲ੍ਹੇ ਵਿਚ ਵੱਖ-ਵੱਖ ਸਰਹੱਦੀ ਸੀਮਾ ਚੌਕੀਆਂ ’ਤੇ ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਨੇ ਪਾਕਿਸਤਾਨ ਰੇਂਜਰਸ ਨੂੰ ਮਠਿਆਈ ਭੇਟ ਕੀਤੀ। ਜੈਸਲਮੇਰ ਨਾਲ ਲੱਗਦੀ ਪੱਛਮੀ ਸਰਹੱਦ ਸਥਿਤ ਮੁਨਾਬਾਵ, ਗਜੇਵਾਲਾ, ਰੋਹੀਡੇਵਾਲਾ, ਬਬਲੀਆਨ ਵਾਲਾ ਸਾਦੇਵਾਲਾ ਅਤੇ ਧਨਾਨਾ, ਏਰੀਆ ਸਮੇਤ ਜ਼ਿਲ੍ਹੇ ਦੀਆਂ ਕਈ ਬੀ. ਐੱਸ. ਐੱਫ. ਪੋਸਟਾਂ ਤੋਂ ਵੀਰਵਾਰ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਨੇ ਪਾਕਿਸਤਾਨ ਰੇਂਜਰਸ ਨੂੰ ਦੀਵਾਲੀ ਦੀ ਮਠਿਆਈ ਭੇਟ ਕੀਤੀ।

PunjabKesari

ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਇਕ-ਦੂਜੇ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪਾਕਿਸਤਾਨੀ ਰੇਂਜਰਸ ਨੇ ਵੀ ਮਠਿਆਈ ਭੇਟ ਕਰਦੇ ਹੋਏ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਅਤੇ ਕੋਰੋਨਾ ਦੀ ਵਜ੍ਹਾ ਨਾਲ ਪਿਛਲੇ ਦੋ ਸਾਲਾਂ ਤੋਂ ਮਠਿਆਈ ਦਾ ਆਦਾਨ-ਪ੍ਰਦਾਨ ਨਹੀਂ ਹੋ ਸਕਿਆ ਸੀ।

PunjabKesari


Tanu

Content Editor

Related News