ਅਜਬ ਸੰਜੋਗ! ਇਕ ਹੀ ਦਿਨ ਵਿਆਹ, ਇਕੱਠਿਆਂ ਆਈ ਮੌਤ, ਦੋ ਭਰਾਵਾਂ ਦੇ ਪਿਆਰ ਦੀ ਲੋਕ ਦਿੰਦੇ ਹਨ ਮਿਸਾਲਾਂ

02/02/2022 4:18:08 PM

ਸਿਰੋਹੀ— ਕਹਿੰਦੇ ਨੇ ਭਰਾ ਹੀ ਭਰਾ ਦੀਆਂ ਬਾਂਹਾਂ ਹੁੰਦੇ ਹਨ। ਭਰਾਵਾਂ ਵਿਚ ਆਪਸੀ ਪਿਆਰ ਹੀ ਇਕ-ਦੂਜੇ ਨਾਲ ਬੰਨ੍ਹੀ ਰੱਖਦਾ ਹੈ। ਕੁਝ ਅਜਿਹੀ ਹੀ ਅਨੋਖੀ ਅਤੇ ਮਿਸਾਲ ਪੇਸ਼ ਕਰਦੀ ਹੈ ਇਨ੍ਹਾਂ ਦੋਹਾਂ ਭਰਾਵਾਂ ਦੀ ਕਹਾਣੀ। ਇਹ ਕਹਾਣੀ ਹੈ ਰਾਜਸਥਾਨ ਦੇ ਸਿਰੋਹੀ ਦੇ ਰਹਿਣ ਵਾਲੇ ਰਾਵਤਾਰਾਮ ਅਤੇ ਹੀਰਾਰਾਮ ਨਾਂ ਦੇ ਦੋ ਭਰਾਵਾਂ ਦੀ। ਬਚਪਨ ਤੋਂ ਹੀ ਦੋਹਾਂ ਭਰਾਵਾਂ ਦਾ ਇੰਨਾ ਗੂੜਾ ਪਿਆਰ ਸੀ ਕਿ ਮਰਦੇ ਦਮ ਤੱਕ ਸਾਥ ਨਿਭਾਉਣ ਦੇ ਜਜ਼ਬੇ ਦੀ ਲੋਕ ਮਿਸਾਲਾਂ ਦੇ ਰਹੇ ਹਨ। ਦੋਹਾਂ ਵਿਚਾਲੇ ਪਿਆਰ ਇੰਨਾ ਸੀ ਕਿ ਉਸ ਦੀ ਪਿੰਡ ’ਚ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਇਲਾਕਿਆਂ ’ਚ ਲੋਕ ਮਿਸਾਲਾਂ ਦਿੰਦੇ ਹਨ।

ਇਹ ਵੀ ਪੜ੍ਹੋ- ਬਜਟ 2022 ’ਤੇ ਟਿਕੈਤ ਦਾ ਤੰਜ- ‘ਲੱਗਦਾ ਸਰਕਾਰ ਫ਼ਸਲਾਂ ਦੀ MSP ’ਤੇ ਖਰੀਦ ਕਰਨਾ ਹੀ ਨਹੀਂ ਚਾਹੁੰਦੀ’

ਇਕ ਹੀ ਦਿਨ ਵਿਆਹ ਅਤੇ ਇਕੋਂ ਦਿਨ ਦੁਨੀਆ ਨੂੰ ਕਿਹਾ ਅਲਵਿਦਾ—
ਦਰਅਸਲ ਇਹ ਕਹਾਣੀ ਹੈ ਸਿਰੋਹੀ ਦੇ ਦੇਵਦਰ ਸਬ-ਡਵੀਜਨ ਦੇ ਡਾਂਗਰਾਲੀ ਪਿੰਡ ਦੇ ਦੋ ਬਜ਼ੁਰਗ ਭਰਾਵਾਂ ਰਾਵਤਾਰਾਮ ਅਤੇ ਹੀਰਾਰਾਮ ਦੀ। ਜਨਮ ਵਿਚ ਭਾਵੇਂ ਹੀ ਦੋਹਾਂ ਭਰਾਵਾਂ ਵਿਚਾਲੇ ਕਈ ਸਾਲਾਂ ਦਾ ਫਾਸਲਾ ਰਿਹਾ ਹੋਵੇ ਪਰ ਇਨ੍ਹਾਂ ਭਰਾਵਾਂ ਦਾ ਸਾਥ ਜ਼ਿੰਦਗੀ ਭਰ ਰਿਹਾ। ਸੰਜੋਗ ਅਜਿਹਾ ਕਿ ਦੋਹਾਂ ਦਾ ਵਿਆਹ ਵੀ ਇਕ ਹੀ ਦਿਨ ਹੋਇਆ ਅਤੇ ਦੋਹਾਂ ਨੇ ਦੁਨੀਆ ਨੂੰ ਅਲਵਿਦਾ ਵੀ ਇਕ ਹੀ ਦਿਨ ਕਿਹਾ। 

ਇਹ ਵੀ ਪੜ੍ਹੋ- PM ਮੋਦੀ ਬੋਲੇ- ਵਿਕਾਸ ਦਾ ਨਵਾਂ ਵਿਸ਼ਵਾਸ ਲੈ ਕੇ ਆਇਆ ਹੈ ‘ਬਜਟ 2022’

ਆਖ਼ਰੀ ਸਾਹ ਤੱਕ ਭਰਾਵਾਂ ਦਾ ਸਾਥ—
ਰਾਵਤਾਰਾਮ ਅਤੇ ਹੀਰਾਰਾਮ ਨੇ ਆਖ਼ਰੀ ਸਾਹ ਵੀ ਮਹਿਜ 15-20 ਮਿੰਟ ਦੇ ਵਕਫ਼ੇ ਵਿਚ ਲਿਆ। ਜਨਮ ਮਗਰੋਂ ਜ਼ਿੰਦਗੀ ਭਰ ਦੋਹਾਂ ਭਰਾਵਾਂ ਵਿਚ ਇੰਨਾ ਪਿਆਰ ਰਿਹਾ ਕਿ ਪਿੰਡ ਵਿਚ ਉਨ੍ਹਾਂ ਦੀ ਮਿਸਾਲ ਦਿੱਤੀ ਜਾਂਦੀ ਸੀ। ਡਾਂਗਰਾਲੀ ਪਿੰਡ ਵਿਚ ਰਾਵਤਾਰਾਮ ਅਤੇ ਹੀਰਾਰਾਮ ਦੇ ਘਰ ਇਸ ਸਮੇਂ ਮਾਤਮ ਦਾ ਮਾਹੌਲ ਹੈ। ਘਰ ਦੇ ਦੋ ਬਜ਼ੁਰਗਾਂ ਦੀਆਂ ਅਰਥੀਆਂ ਇਕੱਠੀਆਂ ਉਠੀਆਂ। ਰਾਵਤਾਰਾਮ ਦੇ ਵੱਡੇ ਪੁੱਤਰ ਭੀਕਾਜੀ ’ਤੇ ਹੁਣ ਪਰਿਵਾਰ ਦੀ ਜ਼ਿੰਮੇਵਾਰੀ ਹੈ। ਭੀਕਾਜੀ ਦੇ ਜਹਿਨ ਵਿਚ ਆਪਣੇ ਪਿਤਾ ਰਾਵਤਾਰਾਮ ਅਤੇ ਚਾਚਾ ਹੀਰਾਰਾਮ ਦੇ ਆਪਸੀ ਪਿਆਰ ਦੀ ਵਸੀਅਤ ਨੂੰ ਸੰਭਾਲਣ ਦੀ ਵੱਡੀ ਜ਼ਿੰਮੇਵਾਰੀ ਹੈ। ਦੋਹਾਂ ਪਰਿਵਾਰਾਂ ਵਿਚ ਕੁੱਲ 11 ਭਰਾ-ਭੈਣ ਹਨ।

ਇਹ ਵੀ ਪੜ੍ਹੋ- ਨਸ਼ੇੜੀ ਪਤੀ ਦੀ ਹੈਵਾਨੀਅਤ, ਪਹਿਲਾਂ ਪਤਨੀ ਨੂੰ ਬੈਲਟਾਂ ਨਾਲ ਕੁੱਟਿਆ ਫਿਰ ਪੁੱਤ ਨੂੰ ਕੀਤਾ ਅੱਧ ਮਰਿਆ

ਮੌਤ ਬਣੀ ਪਹੇਲੀ—
ਭੀਕਾਰਾਮ ਦੱਸਦੇ ਹਨ ਕਿ 29 ਜਨਵਰੀ ਸਵੇਰੇ ਕਰੀਬ 8 ਤੋਂ 9 ਵਜੇ ਦਰਮਿਆਨ ਉਨ੍ਹਾਂ ਦੇ ਪਿਤਾ ਰਾਵਤਾਰਾਮ ਦਾ ਦਿਹਾਂਤ ਹੋ ਗਿਆ। ਇੱਧਰ ਉਨ੍ਹਾਂ ਨੂੰ ਦੁਨੀਆ ਨੂੰ ਅਲਵਿਦਾ ਕਿਹਾ ਅਤੇ ਓਧਰ ਕਾਕਾ ਹੀਰਾਰਾਮ ਨੇ ਠੰਡ ਲੱਗਣ ਦਾ ਕਹਿ ਕੇ ਮੰਜੀ ਨੂੰ ਬਾਹਰ ਧੁੱਪ ਵਿਚ ਲੈ ਕੇ ਜਾਣ ਲਈ ਕਿਹਾ। ਇਸ ਦੇ ਕੁਝ ਹੀ ਦੇਰ ਬਾਅਦ ਕਰੀਬ 15 ਤੋਂ 20 ਮਿੰਟ ਦੇ ਵਕਫ਼ੇ ਮਗਰੋਂ ਉਨ੍ਹਾਂ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ। ਦੋਹਾਂ ਭਰਾਵਾਂ ਦਾ ਇਕੱਠੇ ਹੀ ਅੰਤਿਮ ਸੰਸਕਾਰ ਹੋਇਆ। ਦੋਹਾਂ ਦੀ ਮੌਤ ਪਰਿਵਾਰ ਲਈ ਪਹੇਲੀ ਬਣ ਕੇ ਰਹਿ ਗਈ ਹੈ।

Tanu

This news is Content Editor Tanu