ਰੋਂਦੀ ਹੋਈ ਭੈਣ ਬੋਲੀ, ਮੈਨੂੰ ਪਤਾ ਸੀ ਕਿ ਮੇਰਾ ਵੀਰ ਜ਼ਰੂਰ ਆਵੇਗਾ (ਦੇਖੋ ਤਸਵੀਰਾਂ)

09/01/2015 10:23:22 AM

 
ਰਾਮਨਗਰ- ਰੱਖੜੀ ਦਾ ਧਾਗਾ ਹੀ ਭੈਣ-ਭਰਾ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰ ਦਿੰਦਾ ਹੈ। ਉਸ ਭੈਣ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ, ਜਦੋਂ ਉਸ ਨੂੰ ਆਪਣਾ ਭਰਾ ਮਿਲ ਜਾਂਦਾ ਹੈ। ਜੀ ਹਾਂ, ਕੁਝ ਅਜਿਹੀ ਹੀ ਹੈ ਇਹ ਹੈ ਭੈਣ। ਜਿਸ ਨੂੰ 11 ਸਾਲ ਪਹਿਲਾਂ ਵਿਛੜਿਆ ਭਰਾ ਮਿਲ ਗਿਆ। ਰੱਖੜੀ ''ਤੇ ਭਰਾ ਨੂੰ ਦੇਖ ਇਕਲੌਤੀ ਭੈਣ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਤੇ ਭਰਾ ਨੂੰ ਦੇਖ ਕੇ ਭੈਣ ਦੇ ਹੰਝੂ ਨਹੀਂ ਰੁੱਕ ਰਹੇ।
ਦਰਅਸਲ ਪੇਸ਼ੇ ਤੋਂ ਰਾਜਮਿਸਤਰੀ ਦਾ ਕੰਮ ਕਰਨ ਵਾਲਾ ਆਨੰਦ ਪੁੱਤਰ ਮਦਨ ਰਾਮ 23 ਅਪ੍ਰੈਲ 2004 ਨੂੰ ਅਚਾਨਕ ਘਰ ਤੋਂ ਬਿਨਾਂ ਦੱਸੇ ਕਿਤੇ ਚਲਾ ਗਿਆ ਸੀ। ਉਸ ਦੀ ਘਰਦਿਆਂ ਨੇ ਕਾਫੀ ਭਾਲ ਕੀਤੀ ਪਰ ਕੋਈ ਪਤਾ ਨਹੀਂ ਲੱਗ ਸਕਿਆ। ਅੱਜ 11 ਸਾਲ ਬਾਅਦ ਪਰਤਣ ਤੋਂ ਬਾਅਦ ਆਨੰਦ ਨੇ ਮਾਂ-ਬਾਪ ਤੋਂ ਮੁਆਫੀ ਮੰਗੀ ਅਤੇ ਮੁੜ ਅਜਿਹੀ ਗਲਤੀ ਨਾ ਕਰਨ ਦੀ ਗੱਲ ਕਹੀ। 
ਛੇ ਮਹੀਨੇ ਪਹਿਲੇ ਹਾਪੁੜ ਜ਼ਿਲੇ ਔਰੰਗਾਬਾਦ ਦੇ ਗੋਹਰਾ ਪਿੰਡ ਦਾ ਰਾਹੁਲ ਨਾਂ ਦਾ ਲੜਕਾ ਨੌਕਰੀ ਕਰਨ ਲਈ ਦਿੱਲੀ ਗਿਆ ਸੀ, ਜੋ ਕਿ ਆਨੰਦ ਦਾ ਦੋਸਤ ਬਣ ਗਿਆ। ਇਸ ਦੌਰਾਨ ਆਨੰਦ ਨੇ ਉਸ ਨੂੰ ਆਪਣਾ ਦਰਦ ਦੱਸਿਆ। ਰਾਹੁਲ ਨੇ ਉਸ ਨੂੰ ਘਰ ਜਾਣ ਲਈ ਸਮਝਾਇਆ। ਇਸ ਤੋਂ ਬਾਅਦ ਰੱਖੜੀ ਤੋਂ ਇਕ ਦਿਨ ਪਹਿਲਾਂ ਰਾਹੁਲ ਆਨੰਦ ਨੂੰ ਲੈ ਕੇ ਦਿੱਲੀ ਤੋਂ ਰਾਮਨਗਰ ਪਹੁੰਚਿਆ। ਆਨੰਦ ਨੇ ਕਿਹਾ ਕਿ ਉਸ ''ਚ ਘਰ ਜਾਣ ਦੀ ਹਿੰਮਤ ਨਹੀਂ ਹੈ। ਤਾਂ ਰਾਹੁਲ ਨੇ ਉਸ ਦੇ ਵੱਡੇ ਭਰਾ ਰਮੇਸ਼ ਨੂੰ ਲੈ ਕੇ ਗਿਆ। 11 ਸਾਲ ਬਾਅਦ ਭਰਾ ਨੂੰ ਦੇਖ ਕੇ ਭਰਾ ਭਾਵੁਕ ਹੋ ਗਿਆ ਤੇ ਉਸ ਨੂੰ ਗਲ ਨਾਲ ਲਾ ਕੇ ਰੋਣ ਲੱਗਾ। ਭੈਣ ਨੇ ਖੁਸ਼ ''ਚ ਆਪਣੇ ਭਰਾ ਦੇ ਗੁਟ ''ਤੇ ਰੱਖੜੀ ਬੰਨ੍ਹੀ ਅਤੇ ਖੁਸ਼ ਰਹਿਣ ਦਾ ਵਚਨ ਲਿਆ। 
ਆਨੰਦ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਾਡੇ ਲਈ ਤਾਂ ਰਾਹੁਲ ਭਗਵਾਨ ਦਾ ਰੂਪ ਹੈ। ਕਿਉਂਕਿ ਆਨੰਦ ਨੂੰ ਸਮਝਾ ਕੇ ਉਸ ਨੂੰ ਘਰ ਪਹੁੰਚਾਇਆ। ਉਨ੍ਹਾਂ ਕਿਹਾ ਕਿ ਜੇਕਰ ਰਾਹੁਲ ਨਾ ਹੁੰਦਾ ਤਾਂ ਆਨੰਦ ਕਦੇ ਵੀ ਘਰ ਆਉਂਦਾ ਹੀ ਨਹੀਂ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

This news is News Editor Tanu