ਚੋਰਾਂ ਨੇ 2 ਘਰਾਂ ਨੂੰ ਬਣਾਇਆ ਆਪਣਾ ਨਿਸ਼ਾਨਾ, ਗਹਿਣੇ ਨਕਦੀ ਲੁੱਟ ਕੇ ਹੋਏ ਫਰਾਰ

08/19/2017 10:44:17 AM

ਰੱਕੜ— ਹਿਮਾਚਲ ਦੇ ਨਜ਼ਦੀਕੀ ਪਿੰਡ ਕੁਹੂਨ ਦੇ 2 ਘਰਾਂ 'ਚ ਚੋਰਾਂ ਨੇ ਲੱਖਾ ਦੇ ਗਹਿਣੇ ਅਤੇ ਨਕਦੀ 'ਤੇ ਹੱਥ ਸਾਫ ਕੀਤਾ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰੀ ਦੀ ਪਹਿਲੀ ਘਟਨਾ ਹੁਸ਼ਿਆਰ ਸਿੰਘ ਪੁੱਤਰ ਗਿਆਨ ਚੰਦ ਦੇ ਘਰ 'ਚ ਹੋਈ, ਜੋ ਮਣੀਮਹੇਸ਼ ਯਾਤਰਾ 'ਤੇ ਗਏ ਹੋਏ ਸਨ। ਇਸ ਦੌਰਾਨ ਉਨ੍ਹਾਂ ਦੀ ਪਤਨੀ ਘਰ 'ਚ ਹੀ ਸੌ ਰਹੀ ਸੀ। ਅਗਲੇ ਦਿਨ ਉਨ੍ਹਾਂ ਦੇ ਘਰ ਦੀ ਖਿੜਕੀ ਟੁੱਟੀ ਹੋਈ ਸੀ ਅਤੇ ਦੂਜੇ ਕਮਰੇ ਦੀ ਅਲਮਾਰੀ 'ਚ ਰੱਖੇ ਗਹਿਣੇ ਅਤੇ 35 ਹਜ਼ਾਰ ਦੀ ਨਕਦੀ ਗਾਇਬ ਸੀ। ਉਸ ਨੇ ਤੁਰੰਤ ਰੱਕੜ ਥਾਣਾ 'ਚ ਇਸ ਦੀ ਰਿਪੋਰਟ ਕੀਤੀ।
ਦੂਜੀ ਘਟਨਾ ਅਸ਼ੋਕ ਕੁਮਾਰ ਪੁੱਤਰ ਭਾਨਾ ਰਾਮ ਦੇ ਘਰ 'ਚ ਹੋਈ। ਉਸ ਦੀ ਪਤਨੀ ਅਤੇ ਬੱਚਿਆਂ ਸਮੇਤ ਘਰ 'ਚ ਸੌ ਰਹੀ ਸੀ। ਅਗਲੇ ਦਿਨ ਸਵੇਰੇ ਉੱਠ ਕੇ ਦੇਖਿਆ ਤਾਂ ਦੂਜੇ ਕਮਰੇ ਦਾ ਦਰਵਾਜਾ ਟੁੱਟਿਆ ਹੋਇਆ ਸੀ ਅਤੇ ਕਮਰੇ ਦੀ ਅਲਮਾਰੀ 'ਚ ਸੋਨੇ ਦੇ ਗਹਿਣੇ ਅਤੇ ਨਕਦੀ ਵੀ ਗਾਇਬ ਸੀ।
ਪੁਲਸ ਵੱਲੋਂ ਘਟਨਾ ਦੀ ਜਾਣਕਾਰੀ ਪ੍ਰਾਪਤ ਕਰਦੇ ਹੋਏ ਇਲਾਕਾ ਅਤੇ ਸਮਾਜਸੇਵੀ ਕੁਕੀ ਸਿੰਘ ਨੇ ਦੱਸਿਆ ਕਿ ਪੰਚਾਇਤ ਨੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਇਕ ਅਣਜਾਣ ਬਾਈਕ ਅਤੇ ਆਲਟੋ ਕਾਰ ਰਾਤ 1 ਤੋਂ 3 ਵੱਜੇ ਦੇ ਵਿਚਕਾਰ ਵਾਰ-ਵਾਰ ਚੱਕਰ ਕੱਟ ਰਹੀ ਸੀ। ਰੱਕੜ ਥਾਣਾ ਮੁੱਖੀ ਸੁਰਿੰਦਰ ਠਾਕੁਰ ਨੇ ਦੱਸਿਆ ਕਿ ਚੋਰਾਂ ਨੇ ਲੱਗਭਗ ਡੇਢ ਲੱਖ ਰੁਪਏ ਦੇ ਗਹਿਣੇ 35 ਹਜ਼ਾਰ ਦੀ ਨਕਦੀ 'ਤੇ ਹੱਥ ਸਾਫ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਛਾਣਬੀਣ ਜਾਰੀ ਹੈ।