ਹਰਿਆਣਾ: ਲਾੜੀ ਕਿਤੇ ਘਰ ਨਾ ਲੁੱਟ ਕੇ ਲੈ ਜਾਵੇ, ਜਾਣੋ ਕਿਉਂ ਇਸ ਖ਼ੌਫ਼ 'ਚ ਹਨ ਲੋਕ

02/21/2022 12:20:01 PM

ਹਿਸਾਰ (ਵਾਰਤਾ)- ਲਾੜੀ ਉਹੀ ਜੋ ਪੀਆ ਮਨ ਭਾਵੇ ਗੱਲ ਪੁਰਾਣੀ ਹੋ ਗਈ ਹੈ ਅਤੇ ਹੁਣ ਨਵਾਂ ਚਲਨ ਲਾੜੀ ਕਿਤੇ ਘਰ ਨਾ ਲੁੱਟ ਲੈ ਜਾਵੇ ਦਾ ਚੱਲ ਰਿਹਾ ਹੈ। ਹਰਿਆਣਾ ਦੇ ਹਿਸਾਰ 'ਚ ਪਿਛਲੇ ਕੁਝ ਦਿਨਾਂ 'ਚ 5 ਅਜਿਹੀਆਂ ਘਟਨਾਵਾਂ ਹੋ ਚੁਕੀਆਂ ਹਨ, ਜਿਨ੍ਹਾਂ 'ਚ ਵਿਆਹ ਤੋਂ ਬਾਅਦ ਘਰ 'ਚ ਆਈ ਨਵੀਂ ਵਿਆਹੀ ਲਾੜੀ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਰਹੀ ਹੈ। ਤਾਜ਼ਾ 2 ਘਟਨਾਵਾਂ ਹਿਸਾਰ ਦੇ ਹਾਂਸੀ ਅਤੇ ਆਜ਼ਾਦ ਨਗਰ ਦੀਆਂ ਹਨ। ਹਾਂਸੀ ਦੇ ਵਕੀਲ ਕਾਲੋਨੀ ਵਾਸੀ ਧਰਮੇਂਦਰ ਨੇ ਐਤਵਾਰ ਨੂੰ ਦੱਸਿਆ ਕਿ ਉਸ ਦਾ ਵਿਆਹ 17 ਫਰਵਰੀ ਨੂੰ ਇਕ ਗੁਰਦੁਆਰੇ 'ਚ ਪੰਜਾਬ ਦੇ ਫਿਰੋਜ਼ਪੁਰ ਦੀ ਵਾਸੀ ਹਰਪ੍ਰੀਤ ਕੌਰ (21) ਨਾਲ ਹੋਇਆ ਸੀ। 

ਇਹ ਵੀ ਪੜ੍ਹੋ : ਅਜੀਬ ਬੀਮਾਰੀ ਨਾਲ ਜੂਝ ਰਹੀਆਂ ਜੁੜਵਾ ਭੈਣਾਂ ਇਸ ਵਾਰ ਨਹੀਂ ਪਾ ਸਕੀਆਂ ਵੋਟ

ਧਰਮੇਂਦਰ ਅਨੁਸਾਰ, ਹਰਪ੍ਰੀਤ ਵਿਆਹ ਦੇ 2 ਦਿਨਾ ਬਾਅਦ ਹੀ ਸ਼ਾਮ ਨੂੰ ਘਰ 'ਚੋਂ ਨਕਦੀ ਅਤੇ ਗਹਿਣੇ ਲੈ ਕੇ ਗਾਇਬ ਹੋ ਗਈ। ਉਸ ਨੇ ਨੇੜੇ-ਤੇੜੇ ਸਾਰੀਆਂ ਥਾਂਵਾਂ 'ਤੇ ਭਾਲ ਕਰ ਲਈ ਪਰ ਉਸ ਦੀ ਪਤਨੀ ਦਾ ਕਿਤੇ ਕੋਈ ਸੁਰਾਗ ਨਹੀਂ ਲੱਗਾ। ਦੂਜੇ ਮਾਮਲੇ 'ਚ ਹਿਸਾਰ ਸ਼ਹਿਰ ਦੇ ਆਜ਼ਾਦ ਨਗਰ ਵਾਸੀ ਗੋਬਿੰਦ ਨੇ ਦੱਸਿਆ ਕਿ ਉਸ ਦਾ ਵਿਆਹ 22 ਦਸੰਬਰ ਨੂੰ ਉੱਤਰ ਪ੍ਰਦੇਸ਼ ਦੀ ਓਵਰਾ ਵਾਸੀ ਪਾਇਲ ਨਾਲ ਹੋਇਆ ਸੀ। ਪਿਛਲੇ ਸ਼ੁੱਕਰਵਾਰ ਨੂੰ ਜਦੋਂ ਗੋਬਿੰਦ ਆਪਣੀ ਦੁਕਾਨ ਤੋਂ ਘਰ ਆਇਆ ਤਾਂ ਪਾਇਲ ਕਿਤੇ ਨਹੀਂ ਮਿਲੀ ਅਤੇ ਘਰ 'ਚੋਂ ਵਿਆਹ ਦੇ ਸਾਰੇ ਗਹਿਣੇ ਅਤੇ 50 ਹਜ਼ਾਰ ਦੀ ਨਕਦੀ ਵੀ ਗਾਇਬ ਸੀ। ਪੁਲਸ ਨੇ ਮਾਮਲੇ ਦਰਜ ਕਰ ਲਏ ਹਨ ਅਤੇ ਜਾਂਚ ਚੱਲ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha