ਲਾੜਾ-ਲਾੜੀ ਨੇ ਇਕ-ਦੂਜੇ ਨੂੰ ਪਹਿਨਾਈ ''ਲਸਣ-ਪਿਆਜ਼'' ਦੀ ਵਰਮਾਲਾ

12/14/2019 10:48:00 AM

ਵਾਰਾਨਸੀ— ਦੇਸ਼ 'ਚ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਪਿਆਜ਼ ਦੀਆਂ ਆਸਮਾਨ ਨੂੰ ਛੂੰਹਦੀਆਂ ਕੀਮਤਾਂ ਨੂੰ ਲੈ ਕੇ ਵਿਰੋਧੀ ਧਿਰ, ਕੇਂਦਰ ਸਰਕਾਰ ਵਿਰੁੱਧ ਹਮਲਾਵਰ ਹੈ। ਕੁੱਲ ਮਿਲਾ ਕੇ ਪਿਆਜ਼ ਦੀਆਂ ਕੀਮਤਾਂ ਹਰ ਕਿਸੇ ਨੂੰ ਰੁਆ ਰਹੀਆਂ ਹਨ। ਇਸ ਦਰਮਿਆਨ ਵਾਰਾਨਸੀ 'ਚ ਇਕ ਜੋੜੇ ਨੇ ਵਿਆਹ ਦੌਰਾਨ ਪਿਆਜ਼ ਅਤੇ ਲਸਣ ਦੀ ਬਣੀ ਵਰਮਾਲਾ ਪਹਿਨਾ ਕੇ ਅਨੋਖੇ ਅੰਦਾਜ਼ ਵਿਚ ਵਿਰੋਧ ਦਰਜ ਕਰਵਾਇਆ ਹੈ।

ਇਸ ਵਿਆਹ 'ਚ ਲਾੜਾ ਅਤੇ ਲਾੜੀ ਨੇ ਤਾਂ ਇਕ ਦੂਜੇ ਨੂੰ ਪਿਆਜ਼-ਲਸਣ ਦੀ ਵਰਮਾਲਾ ਪਹਿਨਾਈ, ਜਦ ਕਿ ਵਿਆਹ 'ਚ ਸ਼ਾਮਲ ਹੋਏ ਮਹਿਮਾਨਾਂ ਨੇ ਵੀ ਪਿਆਜ਼ ਦੀ ਟੋਕਰੀ ਤੋਹਫੇ ਵਜੋਂ ਭੇਟ ਕੀਤੀ। ਵਿਆਹ 'ਚ ਆਏ ਇਕ ਰਿਸ਼ਤੇਦਾਰ ਨੇ ਕਿਹਾ ਕਿ ਪਿਛਲੇ ਕਰੀਬ ਇਕ ਮਹੀਨੇ ਤੋਂ ਪਿਆਜ਼ ਦੀਆਂ ਕੀਮਤਾਂ ਆਸਮਾਨ 'ਤੇ ਜਾ ਪੁੱਜੀਆਂ ਹਨ। ਅਜਿਹੇ 'ਚ ਲੋਕ ਪਿਆਜ਼ ਨੂੰ ਸੋਨੇ ਵਾਂਗ ਮੰਨਣ ਲੱਗੇ ਹਨ। ਲਾੜਾ-ਲਾੜੀ ਨੇ ਪਿਆਜ਼ ਸਮੇਤ ਹੋਰ ਚੀਜ਼ਾਂ ਦੀਆਂ ਵਧਦੀਆਂ ਕੀਮਤਾਂ ਵਿਰੁੱਧ ਇਕ ਸੰਦੇਸ਼ ਦੇਣ ਲਈ ਇਸ ਅਨੋਖੇ ਤਰੀਕੇ ਨੂੰ ਅਪਣਾਇਆ ਹੈ।

ਇੱਥੇ ਦੱਸ ਦੇਈਏ ਕਿ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਨਾ ਸਿਰਫ ਆਮ ਆਦਮੀ ਸਗੋਂ ਕਿ ਹੋਟਲ ਅਤੇ ਰੈਸਟੋਰੈਂਟ ਵਾਲਿਆਂ ਦਾ ਵੀ ਲੱਕ ਤੋੜ ਦਿੱਤਾ ਹੈ। ਵਾਰਾਨਸੀ 'ਚ ਹੀ ਇਕ ਰੈਸਟੋਰੈਂਟ ਨੇ ਆਪਣੇ ਗਾਹਕਾਂ ਨੂੰ ਅਪੀਲ ਕਰਦੇ ਹੋਏ ਪੋਸਟਰ ਤਕ ਲਾ ਦਿੱਤਾ। ਜਿਸ 'ਤੇ ਲਿਖਿਆ, ''ਕ੍ਰਿਪਾ ਪਿਆਜ਼ ਮੰਗ ਕੇ ਸ਼ਰਮਿੰਦਾ ਨਾ ਕਰੋ।'' ਰੈਸਟੋਰੈਂਟ ਮਾਲਕ ਨੇ ਕਿਹਾ ਕਿ ਆਸਮਾਨ ਨੂੰ ਛੂੰਹਦੀਆਂ ਕੀਮਤਾਂ ਦੀ ਵਜ੍ਹਾ ਤੋਂ ਅਸੀਂ ਪਿਆਜ਼ ਦਾ ਇਸਤੇਮਾਲ ਘੱਟ ਕਰ ਦਿੱਤਾ ਹੈ।

Tanu

This news is Content Editor Tanu