ਲਾੜੇ ਨੂੰ ਅਨੋਖੇ ਢੰਗ ਨਾਲ ਵਿਆਹੁਣ ਆਈ ਲਾੜੀ, ਬਦਲ ਦਿੱਤੀ ਪੁਰਾਣੀ ਪਰੰਪਰਾ

10/16/2019 1:18:56 PM

ਅਲਵਰ— ਰਾਜਸਥਾਨ ਦੇ ਅਲਵਰ ਜ਼ਿਲੇ 'ਚ ਸੋਮਵਾਰ ਰਾਤ ਇਕ ਦਲਿਤ ਲਾੜੀ ਬੱਘੀ 'ਚ ਬੈਠ ਕੇ ਲਾੜੇ ਦੇ ਘਰ ਪਹੁੰਚੀ। ਲਾੜੀ ਦੇ ਸਵਾਗਤ ਲਈ ਲਾੜਾ ਅਤੇ ਉਸ ਦਾ ਪਰਿਵਾਰ ਮੌਜੂਦ ਸੀ। ਬਾਅਦ ਚ ਬੱਘੀ 'ਚ ਲਾੜੀ ਅਤੇ ਲਾੜਾ ਦੋਵੇਂ ਵਿਆਹ ਵਾਲੀ ਜਗ੍ਹਾ ਤੱਕ ਪਹੁੰਚੇ, ਜਿੱਥੇ ਇਸ ਅਨੋਖੇ ਵਿਆਹ 'ਚ ਕਈ ਸੰਦੇਸ਼ ਦਿੱਤੇ ਗਏ। ਇਸ ਵਿਆਹ ਨੂੰ ਪੂਰੀ ਤਰ੍ਹਾਂ ਇਕੋ-ਫਰੈਂਡਲੀ ਬਣਾਇਆ ਗਿਆ ਸੀ। ਰਿਸ਼ਤੇਦਾਰਾਂ ਨੂੰ ਤੋਹਫੇ 'ਚ ਬੂਟੇ ਵੰਡੇ ਗਏ। ਬਾਰਾਤੀ, ਰਿਸ਼ਤੇਦਾਰ ਅਤੇ ਵਿਆਹ 'ਚ ਸ਼ਾਮਲ ਹੋਣ ਆਏ ਲੋਕਾਂ ਨੂੰ ਪਲਾਸਟਿਕ ਦਾ ਕਿਤੇ ਵੀ ਇਸਤੇਮਾਲ ਨਹੀਂ ਕਰਨ ਦਿੱਤਾ ਗਿਆ।

ਮਹਿਮਾਨਾਂ ਨੂੰ ਦਿੱਤੇ ਗਏ ਬੂਟੇ ਤੇ ਕਿਤਾਬਾਂ
ਇਹੀ ਨਹੀਂ ਵਿਆਹ ਦੇ ਕਾਰਡ ਵੀ ਕੱਪੜੇ 'ਤੇ ਪ੍ਰਿੰਟ ਕਰਵਾਏ ਗਏ ਜਾਂ ਫਿਰ ਡਿਜੀਟਲ ਕਾਰਡ ਭੇਜ ਕੇ ਰਿਸ਼ਤੇਦਾਰਾਂ ਨੂੰ ਸੱਦਾ ਦਿੱਤਾ ਗਿਆ। ਵਿਆਹ 'ਚ ਸ਼ਾਮਲ ਹੋਣ ਆਏ ਸਾਰੇ ਮਹਿਮਾਨਾਂ ਨੂੰ ਸੰਵਿਧਾਨ ਦੀ ਕਿਤਾਬ ਅਤੇ ਬੂਟੇ ਵੰਡੇ ਗਏ। ਇਹੀ ਨਹੀਂ ਪਿੰਡ 'ਚ ਨੌਜਵਾਨਾਂ ਨੂੰ ਅੱਗੇ ਵਧਾਉਣ ਲਈ ਲਾੜੇ ਅਜੇ ਵਲੋਂ ਪਿੰਡ 'ਚ ਮੁਫ਼ਤ ਜਨਤਕ ਲਾਇਬਰੇਰੀ ਵੀ ਬਣਾਈ ਗਈ।

ਲਾੜੇ ਅਜੇ ਜਾਟਵ ਨੇ ਦੱਸਿਆ ਕਿ ਉਹ ਵਿਆਹ ਮੌਕੇ ਪਿੰਡ 'ਚ ਇਕ ਮੁਫ਼ਤ ਜਨਤਕ ਲਾਇਬਰੇਰੀ ਦੀ ਸ਼ੁਰੂਆਤ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਪਿੰਡ ਦੇ ਬੱਚੇ ਅਤੇ ਲੋਕ ਸਿੱਖਿਅਤ ਬਣੇ, ਇਸੇ ਮਕਸਦ ਨਾਲ ਉਹ ਇਹ ਪਹਿਲ ਕਰ ਰਹੇ ਹਨ। ਅਜੇ ਹੈਦਰਾਬਾਦ 'ਚ ਇਕ ਕੰਪਨੀ 'ਚ ਨੌਕਰੀ ਕਰਦੇ ਹਨ।

DIsha

This news is Content Editor DIsha