ਅੱਤਵਾਦ ਨਾਲ ਮੁਕਾਬਲਾ ਕਰਨ ਲਈ 5 ਉਪ ਗਰੁੱਪ ਬਣਾਏਗਾ ਬ੍ਰਿਕਸ

11/08/2019 1:37:23 AM

ਨਵੀਂ ਦਿੱਲੀ – ਅੱਤਵਾਦ ਦੇ ਖਿਲਾਫ ਬ੍ਰਿਕਸ ਦੇਸ਼ਾਂ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਨੇ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ ਅਤੇ ਉਹ ਅੱਤਵਾਦੀਆਂ ਦੇ ਵਿਤ ਪੋਸ਼ਣ, ਇੰਟਰਨੈੱਟ ਦੀ ਵਰਤੋਂ, ਕੱਟੜਪੰਥ ਨਾਲ ਮੁਕਾਬਲਾ, ਵਿਦੇਸ਼ੀ ਲੜਾਕਿਆਂ ਦੀ ਭਰਤੀ ਅਤੇ ਸਮਰੱਥਾ ਨਿਰਮਾਣ ਲਈ 5 ਉਪ ਸਮੂਹ ਗਠਿਤ ਕਰ ਕੇ ਇਸ ਬੁਰਾਈ ਖਿਲਾਫ ਇਕ ਪ੍ਰਭਾਵੀ ਪ੍ਰਣਾਲੀ ਤਿਆਰ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 11ਵੀਂ ਬ੍ਰਿਕਸ ਸਿਖਰ ਬੈਠਕ ਵਿਚ ਭਾਗ ਲੈਣ ਲਈ 13 ਅਤੇ 14 ਨਵੰਬਰ ਨੂੰ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਜ਼ੀਲੀਆ ਵਿਚ ਰਹਿਣਗੇ। ਵਿਦੇਸ਼ ਮੰਤਰਾਲਾ ਵਿਚ ਸਕੱਤਰ (ਆਰਥਿਕ ਸਬੰਧ) ਟੀ. ਐੱਸ. ਤਿਰੂਮੂਰਤੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੋਦੀ 13 ਨਵੰਬਰ ਸਵੇਰੇ ਬ੍ਰਾਜ਼ੀਲੀਆ ਪੁੱਜਣਗੇ ਅਤੇ ਉਸੇ ਦਿਨ ਉਨ੍ਹਾਂ ਦੀਆਂ ਦੋਪੱਖੀ ਬੈਠਕਾਂ ਹੋਣਗੀਆਂ।

Inder Prajapati

This news is Content Editor Inder Prajapati