ਇੰਦੌਰ ''ਚ ਕਰਫਿਊ ਤੋੜ ਸੜਕ ''ਤੇ ਉਤਰੀ ਭੀੜ

05/19/2020 9:26:31 PM

ਇੰਦੌਰ  (ਏਜੰਸੀਆਂ) : ਕਰਫਿਊ ਦੇ ਉਲੰਘਣ ਦੇ ਮਾਮਲੇ 'ਚ ਇਕ ਦੋਸ਼ੀ ਨੂੰ ਹਿਰਾਸਤ 'ਚ ਲਏ ਜਾਣ ਦੇ ਵਿਰੁੱਧ 'ਚ ਮੰਗਲਵਾਰ ਨੂੰ ਇਥੇ ਲੋਕਾਂ ਦਾ ਸਮੂਹ ਕਰਫਿਊ ਤੋੜ ਕੇ ਸੜਕ 'ਤੇ ਉਤਰ ਆਇਆ ਅਤੇ ਪੁਲਸ-ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰ ਜਲੂਸ ਕੱਢਿਆ। ਕੋਰੋਨਾ ਵਾਇਰਸ ਦੇ ਕਹਿਰ ਕਾਰਣ ਪ੍ਰਸ਼ਾਸਨ ਨੇ ਇੰਦੌਰ ਦੀ ਸ਼ਹਿਰੀ ਸੀਮਾ 'ਚ 25 ਮਾਰਚ ਤੋਂ ਕਰਫਿਊ ਲਗਾ ਰੱਖਿਆ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਸਾਹਮਣੇ ਇਕ ਵੀਡੀਓ 'ਚ ਪੁਲਸ ਲਾਠੀਚਾਰਜ ਕਰ ਲੋਕਾਂ ਨੂੰ ਦੌੜਾਉਂਦੀ ਦਿਖਾਈ ਦੇ ਰਹੀ ਹੈ, ਜਦਕਿ ਸੜਕ 'ਤੇ ਦੌੜ ਰਹੇ ਸਮੂਹ 'ਚ ਸ਼ਾਮਲ ਤਿੰਨ ਵਿਅਕਤੀ ਰੁਕ ਕੇ ਪੁਲਸ਼ ਮੁਲਾਜ਼ਮਾਂ 'ਤੇ ਪੱਥਰ ਚਲਾਉਂਦੇ ਨਜ਼ਰ ਆ ਰਹੇ ਹਨ।

ਵੀਡੀਓ ਮੁਤਾਬਕ ਪੁਲਸ 'ਤੇ ਦੂਰ ਤੋਂ ਇਕ-ਇਕ ਪੱਥਰ ਸੁੱਟਣ ਤੋਂ ਬਾਅਦ ਤਿੰਨੋਂ ਭੱਜ ਗਏ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਵਜੀ ਬਾਜ਼ਾਰ ਖੇਤਰ 'ਚ ਮੋਹਮੰਦ ਯੂਸੁਫ ਨਾਂ ਦੇ ਵਿਅਕਤੀ ਨੇ ਇਕ ਕਬਰੀਸਤਾਨ 'ਚ ਕਰੀਬ 50 ਲੋਕਾਂ ਨੂੰ ਸ਼ੁੱਕਰਵਾਰ ਨੂੰ ਜਮ੍ਹਾ ਕੀਤਾ ਸੀ। ਇਸ 'ਤੇ ਯੂਸੁਫ ਵਿਰੁੱਧ ਕਰਫਿਊ ਦੇ ਉਲੰਘਣ ਨੂੰ ਲੈ ਕੇ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਯੂਸੁਫ ਨੂੰ ਜਦ ਮੰਗਲਵਾਰ ਨੂੰ ਹਿਰਾਸਤ 'ਚ ਲਿਆ ਤਾਂ ਉਸ ਦੇ ਸਮੱਰਥਨ 'ਚ ਕੁਝ ਲੋਕ ਕਰਫਿਊ ਦਾ ਉਲੰਘਣ ਕਰਦੇ ਹੋ ਬਾਹਰ ਨਿਕਲੇ ਅਤੇ ਰਾਵਜੀ ਬਾਜ਼ਾਰ ਪੁਲਸ ਥਾਣੇ ਪਹੁੰਚ ਗਏ।

ਚਸ਼ਮਦੀਦਾਂ ਦੇ ਮੁਤਾਬਕ ਮਾਮਲਿਆਂ 'ਚ 100 ਤੋਂ ਜ਼ਿਆਦਾ ਲੋਕ ਸੜਕ 'ਤੇ ਉਤਰ ਗਏ ਅਤੇ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰ ਜਲੂਸ ਕੱਢਿਆ। ਕਰਫਿਊ ਦਾ ਉਲੰਘਣ ਕਰਨ ਵਾਲਿਆਂ ਦੀ ਵੱਡੀ ਤਦਾਦ 'ਚ ਮਹਿਲਾਵਾਂ ਵੀ ਸ਼ਾਮਲ ਸਨ। ਪੁਲਸ ਸੁਪਰਡੈਂਟ ਮਹੇਸ਼ਚੰਦਰ ਜੈਨ ਨੇ ਦੱਸਿਆ, 'ਅਸੀਂ ਇਨ੍ਹਾਂ ਲੋਕਾਂ ਨੂੰ ਤੁਰੰਤ ਭੱਜਾ ਦਿੱਤਾ ਅਤੇ ਰਾਵਜੀ ਬਾਜ਼ਾਰ ਖੇਤਰ 'ਚ ਫਿਲਹਾਲ ਹਾਲਾਤ ਕੰਰਟੋਲ 'ਚ ਹਨ। ਮਾਮਲੇ 'ਚ ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਜਦਕਿ ਹੋਰ ਦੋਸ਼ੀਆਂ ਦੀ ਤਲਾਸ਼ ਜਾਰੀ ਹੈ।

Karan Kumar

This news is Content Editor Karan Kumar