ਲੜਕੀ ਨੇ ਤੋੜੀ ਸਗਾਈ, ਸਿਰਫਿਰੇ ਆਸ਼ਿਕ ਨੇ ਕਰ ਦਿੱਤੀ ਬੇਰਹਿਮੀ ਨਾਲ ਹੱਤਿਆ

Saturday, Dec 09, 2017 - 03:30 PM (IST)

ਰਾਜਸਥਾਨ— ਵਿਆਹ ਟੁੱਟਣ ਤੋਂ ਨਾਰਾਜ਼ ਇਕ ਸਿਰਫਿਰੇ ਆਸ਼ਿਕ ਨੇ ਆਪਣੀ ਪ੍ਰੇਮਿਕਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਨੌਜਵਾਨ ਨੇ ਉਦੋਂ ਤੱਕ ਪ੍ਰੇਮਿਕਾ ਨੂੰ ਚਾਕੂ ਮਾਰਿਆ, ਜਦੋਂ ਤੱਕ ਉਸ ਨੇ ਦਮ ਨਹੀਂ ਤੋੜ ਦਿੱਤਾ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ ਰਾਜਸਥਾਨ ਦੇ ਕੋਟਾ ਜ਼ਿਲੇ ਦੀ। ਬੋਰਖੇੜਾ 'ਚ ਰਹਿਣ ਵਾਲਾ ਸਾਬਿਰ ਸ਼ਾਹਨੂਰ ਨਾਮੀ ਲੜਕੀ ਨਾਲ ਇਕ ਪਾਸੜ ਪਿਆਰ ਕਰਦਾ ਸੀ ਅਤੇ ਉਨ੍ਹਾਂ ਦਾ ਦੋਹਾਂ ਦਾ ਵਿਆਹ ਵੀ ਤੈਅ ਹੋ ਗਿਆ ਸੀ ਪਰ ਕਿਸੇ ਕਾਰਨ ਇਹ ਰਿਸ਼ਤਾ ਟੁੱਟ ਗਿਆ। ਇਸ ਗੱਲ ਨੂੰ ਲੈ ਕੇ ਸਾਬਿਰ ਇੰਨਾ ਨਾਰਾਜ਼ ਸੀ ਕਿ ਉਸ ਨੇ ਆਪਣੀ ਪ੍ਰੇਮਿਕਾ ਤੋਂ ਬਦਲਾ ਲੈਣ ਦਾ ਮਨ ਬਣਾ ਲਿਆ।
ਜਾਣਕਾਰੀ ਅਨੁਸਾਰ ਸਾਬਿਰ ਨੇ ਮਿਲਣ ਦੇ ਬਹਾਨੇ ਸ਼ਹਿਨੂਰ ਨੂੰ ਬੁਲਾਇਆ ਅਤੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਨੇ ਆਪਣੀ ਪ੍ਰੇਮਿਕਾ ਦੇ ਸਰੀਰ 'ਤੇ ਚਾਕੂਆਂ ਨਾਲ ਕਰੀਬ ਅੱਧਾ ਦਰਜਨ ਤੋਂ ਵਧ ਵਾਰ ਕੀਤੇ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਦੀ ਚੀਕ ਪੁਕਾਰ ਸੁਣ ਕੇ ਪਰਿਵਾਰ ਵਾਲੇ ਬਾਹਰ ਆਏ, ਉਦੋਂ ਤੱਕ ਦੋਸ਼ੀ ਉੱਥੋਂ ਦੌੜ ਨਿਕਲਿਆ। ਪੁਲਸ ਸ਼ਾਹਨੂਰ ਦੀ ਤਲਾਸ਼ ਕਰ ਰਹੀ ਹੈ। ਦੋਸ਼ੀ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕਾ ਦੀ ਭੈਣ ਸ਼ਮਾ ਨੇ ਦੱਸਿਆ ਕਿ ਸ਼ਹਿਨੂਰ ਦੀ ਸਗਾਈ ਸਾਬਿਰ ਨਾਲ ਹੋਈ ਸੀ ਪਰ ਉਹ ਉਸ ਨੂੰ ਪਸੰਦ ਨਹੀਂ ਕਰਦੀ ਸੀ। ਅਜਿਹੇ 'ਚ ਉਸ ਨੇ ਸਾਬਿਰ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਉਦੋਂ ਤੋਂ ਸ਼ਹਿਨੂਰ ਉਸ ਦੇ ਨੇੜੇ-ਤੇੜੇ ਘੁੰਮ ਰਿਹਾ ਸੀ, ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜਾ ਨਹੀਂ ਸੀ ਕਿ ਉਹ ਅਜਿਹੀ ਵਾਰਦਾਤ ਨੂੰ ਅੰਜਾਮ ਦੇਵੇਗਾ।


Related News