ਕਠੂਆ ਵੀਡੀਓ ਦੇਖ ਰੋ ਪਿਆ ਲੜਕਾ, ਕਹਿੰਦਾ ਮੇਰੇ ਨਾਲ ਵੀ ਹੋਇਆ ਹੈ ਅਜਿਹਾ

04/18/2018 12:01:08 PM

ਗਾਜੀਆਬਾਦ— ਸ਼ਹਿਰ ਦੇ ਕੋਤਵਾਲੀ ਥਾਣਾ ਖੇਤਰ 'ਚ ਇਕ ਬੱਚੇ ਨੇ ਕਠੂਆ ਕਾਂਡ ਨਾਲ ਜੁੜਿਆ ਇਕ ਵੀਡੀਓ ਦੇਖਿਆ ਤਾਂ ਖੁਦ ਵੀ ਰੋਣ ਲੱਗਾ ਅਤੇ ਮਾਂ ਨੂੰ ਦੱਸਿਆ ਕਿ ਉਸ ਨਾਲ ਵੀ ਅਜਿਹਾ ਹੋਇਆ ਹੈ। 11 ਸਾਲ ਦੇ ਬੱਚੇ ਨੇ ਮਾਂ ਨੂੰ ਦੱਸਿਆ ਕਿ ਕਿਰਾਏ 'ਤੇ ਰਹਿਣ ਵਾਲੇ ਵਿਅਕਤੀ ਨੇ ਉਸ ਨਾਲ ਅਜਿਹਾ ਕੀਤਾ ਹੈ। ਇਹ ਸਨਸਨੀਖੇਜ ਖੁਲ੍ਹਾਸਾ ਹੁੰਦੇ ਹੀ ਪੀੜਤ ਪਰਿਵਾਰ ਨੇ 100 ਨੰਬਰ 'ਤੇ ਸੂਚਨਾ ਦਿੱਤੀ। ਪੁਲਸ ਨੇ ਕੇਸ ਦਰਜ ਕਰਨ ਦੇ ਬਾਅਦ 24 ਸਾਲਾਂ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। 
ਜਾਣਕਾਰੀ ਮੁਤਾਬਕ ਪੀੜਤ ਵਿਦਿਆਰਥੀ ਸੱਤਵੀਂ ਜਮਾਤ 'ਚ ਪੜ੍ਹਦਾ ਹੈ। ਉਸ ਦੇ ਪਿਤਾ ਇਕ ਕੰਪਨੀ 'ਚ ਇਲੈਕਟ੍ਰਿਸ਼ਿਅਨ ਹੈ। ਉਨ੍ਹਾਂ ਦੇ ਇਕ ਬੇਟਾ ਅਤੇ ਇਕ ਬੇਟੀ ਹੈ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਰਾਤੀ ਉਹ ਬੇਟਾ ਨਾਲ ਲੇਟਿਆ ਹੋਇਆ ਸੀ। ਕੋਲ ਹੀ ਪਤਨੀ ਵੀ ਸੀ। ਇਸ ਦੌਰਾਨ ਕਿਸੇ ਨੇ ਕਠੂਆ ਕਾਂਡ ਨਾਲ ਜੁੜਿਆ ਵੀਡੀਓ ਵਟਸਐਪ ਕੀਤਾ। ਵੀਡੀਓ ਦੇਖ ਕੇ ਉਹ ਲੋਕ ਆਪਸ 'ਚ ਗੱਲ ਕਰ ਰਹੇ ਸਨ ਕਿ ਅਜਿਹੀ ਘਿਣੌਣੀ ਹਰਕਤ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਦੋਂ ਉਨ੍ਹਾਂ ਦਾ ਬੇਟਾ ਰੌਣ ਲੱਗਾ ਅਤੇ ਉਥੋਂ ਤੋਂ ਬਾਹਰ ਚਲਾ ਗਿਆ। ਪਿਤਾ ਨੇ ਦੱਸਿਆ ਕਿ ਇਸ ਤੋਂ ਪਹਿਲੇ ਉਨ੍ਹਾਂ ਦੇ ਬੇਟੇ ਨੇ ਅਜਿਹਾ ਕਦੀ ਨਹੀਂ ਕੀਤਾ ਸੀ। ਉਨ੍ਹਾਂ ਨੇ ਆਪਣੀ ਪਤਨੀ ਨੂੰ ਉਸ ਦੇ ਕੋਲ ਭੇਜਿਆ ਕਿ ਉਹ ਕਾਰਨ ਪਤਾ ਕਰੇ। ਇਸ ਦੇ ਬਾਅਦ ਕਿਰਾਏਦਾਰ ਦੀ ਕਰਤੂਤ ਖੁਲ੍ਹੀ। 
ਪਰਿਵਾਰ ਵਾਲਿਆਂ ਮੁਤਾਬਕ ਮਾਂ ਦੇ ਪੁੱਛਣ 'ਤੇ ਬੱਚਾ ਬਹੁਤ ਦੇਰ ਤੱਕ ਕੁਝ ਨਾਲ ਬੋਲਿਆ ਅਤੇ ਰੌਂਦਾ ਰਿਹਾ। ਮਾਂ ਨੇ ਉਸ ਨੂੰ ਪਿਆਰ ਨਾਲ ਸਮਝਾਇਆ ਅਤੇ ਕਿਹਾ ਉਹ ਲੋਕ ਉਸ ਨੂੰ ਨਹੀਂ ਮਾਰਨਗੇ। ਬੱਚੇ ਨੇ ਕਿਹਾ ਕਿ ਮੈਂ ਤੁਹਾਨੂੰ ਦੱਸਾਗਾਂ ਤਾਂ ਤੁਸੀਂ ਕਿਸੇ ਹੋਰ ਨੂੰ ਦੱਸ ਦਵੋਗੇ। ਮਾਂ ਨੂੰ ਉਸ ਨੂੰ ਸਮਝਾਉਣ 'ਚ ਬਹੁਤ ਸਮੇਂ ਲੱਗਾ। ਇਸ ਦੇ ਬਾਅਦ ਬੱਚੇ ਨੇ ਦੱਸਿਆ ਕਿ ਕਿਰਾਏ 'ਤੇ ਰਹਿਣ ਵਾਲੇ ਵਿਅਕਤੀ ਨੇ ਉਸ ਨੂੰ ਕੁਝ ਦਿਨ ਪਹਿਲੇ ਖੇਡਣ ਲਈ ਕਮਰੇ 'ਚ ਬੁਲਾਇਆ ਸੀ। ਉਥੇ ਉਨ੍ਹਾਂ ਨੇ ਉਸ ਦੇ ਨਾਲ ਗਲਤ ਹਰਕਤ ਕੀਤੀ। 
ਬੱਚੇ ਵੱਲੋਂ ਕੁਕਰਮ ਦੀ ਗੱਲ ਦੱਸਣ ਦੇ ਬਾਅਦ ਉਸ ਦੇ ਪਿਤਾ ਨੇ ਪਹਿਲੇ ਪੁਲਸ ਨੂੰ ਫੋਨ ਕੀਤਾ ਅਤੇ ਫਿਰ ਦੋਸ਼ੀ ਕੋਲ ਜਾ ਕੇ ਸ਼ਿਕਾਇਤ ਕਰਨ ਲੱਗੇ। ਇਸ ਦੌਰਾਨ ਦੋਵਾਂ ਪੱਖਾਂ 'ਚ ਬਹਿਸ ਹੋਣ ਲੱਗੀ। ਦੋਸ਼ੀ ਦੇ ਭਰਾ ਪ੍ਰਮੋਦ ਨੇ ਪੀੜਤ ਦੇ ਪਿਤਾ ਨਾਲ ਕੁੱਟਮਾਰ ਕੀਤੀ। ਘੰਟਾਘਰ ਕੋਤਵਾਲੀ ਇੰਚਾਰਜ਼ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ 'ਚ ਵੀ ਸ਼ਾਂਤੀ ਭੰਗ ਦੀ ਧਾਰਾ 'ਚ ਕਾਰਵਾਈ ਕੀਤੀ।