'ਲੋਕੇਸ਼' ਦੇ ਸਾਹਾਂ ਦੀ ਟੁੱਟੀ ਡੋਰ, 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਸੀ 7 ਸਾਲ ਦਾ ਮਾਸੂਮ

03/15/2023 1:28:37 PM

ਵਿਦਿਸ਼ਾ (ਭਾਸ਼ਾ)- ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ 'ਚ ਬੋਰਵੈੱਡ 'ਚ ਡਿੱਗੇ 7 ਸਾਲਾ ਬੱਚੇ ਨੂੰ ਕਰੀਬ 24 ਘੰਟਿਆਂ ਬਾਅਦ ਬਾਹਰ ਕੱਢ ਲਿਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਦਿਸ਼ਾ ਕਲੈਕਟਰ ਉਮਾ ਸ਼ੰਕਰ ਭਾਰਗਵ ਨੇ ਕਿਹਾ,''ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।'' ਕਲੈਕਟਰ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੁੰਡੇ ਦੇ ਪਰਿਵਾਰ ਵਾਲਿਆਂ ਨੂੰ 4 ਲੱਖ ਰੁਪਏ ਮਦਦ ਦੇਣ ਦਾ ਐਲਾਨ ਕੀਤਾ। ਅਨੁਮੰਡਲ ਮੈਜਿਸਟ੍ਰੇਟ ਹਰਸ਼ਲ ਚੌਧਰੀ ਨੇ ਦੱਸਿਆ ਕਿ ਬੋਰਵੈੱਲ 'ਚ ਡਿੱਗੇ ਬੱਚੇ ਨੂੰ ਕਰੀਬ 24 ਘੰਟਿਆਂ ਬਾਅਦ ਬਾਹਰ ਕੱਢਿਆ ਗਿਆ ਅਤੇ ਉਸ ਨੂੰ ਜ਼ਿਲ੍ਹਾ ਹੈੱਡ ਕੁਆਰਟਰ ਦੇ ਕਰੀਬ 14 ਕਿਲੋਮੀਟਰ ਦੂਰ ਲਟੇਰੀ ਕਸਬੇ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। 

ਇਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕਰੀਬ 11 ਵਜੇ ਬੱਚਾ 60 ਫੁੱਟ ਡੂੰਘੇ ਬੋਰਵੈੱਲ ਚ ਡਿੱਗ ਗਿਆ ਅਤੇ 43 ਫੁੱਟ ਦੀ ਉੱਚਾਈ 'ਚ ਫਸ ਗਿਆ। ਅਧਿਕਾਰੀ ਨੇ ਦੱਸਿਆ ਕਿ ਲੋਕੇਸ਼ ਅਹਿਰਵਾਰ ਖੇਡ ਰਿਹਾ ਸੀ, ਉਦੋਂ ਉਹ ਜ਼ਿਲ੍ਹੇ ਦੇ ਲਟੇਰੀ ਤਹਿਸੀਲ ਦੇ ਖੇਰਖੇੜੀ ਪਿੰਡ 'ਚ ਇਕ ਬੋਰਵੈੱਲ 'ਚ ਡਿੱਗ ਗਿਆ। ਚੌਧਰੀ ਨੇ ਕਿਹਾ ਕਿ ਪਿੰਡ ਵਾਸੀਆਂ ਵਲੋਂ ਚੌਕਸ ਕੀਤੇ ਜਾਣ ਤੋਂ ਬਾਅਦ, ਇਕ ਬਚਾਅ ਦਲ ਮੌਕੇ 'ਤੇ ਪਹੁੰਚਿਆ ਅਤੇ ਬੱਚੇ ਨੂੰ ਸੁਰੱਖਿਅਤ ਕੱਢਵਾਉਣ ਲਈ ਮੁਹਿੰਮ ਸ਼ੁਰੂ ਕੀਤੀ। ਵਿਦਿਸ਼ਾ ਦੇ ਕਲੈਕਟਰ ਉਮਾਸ਼ੰਕਰ ਭਾਰਗਵ ਨੇ ਕਿਹਾ ਕਿ ਆਕਸੀਜਨ ਪਾਈਪ ਨੂੰ ਬੋਰਵੈੱਲ 'ਚ ਉਤਾਰਿਆ ਗਿਆ ਅਤੇ ਬਚਾਅ ਦਲ ਨੇ ਨਾਈਟ ਵਿਜਨ ਡਿਵਾਈਸ ਰਾਹੀਂ ਫਸੇ ਹੋਏ ਮੁੰਡੇ 'ਤੇ ਨਜ਼ਰ ਰੱਖੀ। ਭਾਰਗਵ ਨੇ ਕਿਹਾ ਸੀ ਕਿ ਬਚਾਅ ਦਲ ਨੇ ਮੁੰਡੇ 'ਤੇ ਨਜ਼ਰ ਰੱਖਦੇ ਹੋਏ ਹੱਲਚੱਲ ਦੇਖੀ। ਅਧਿਕਾਰੀ ਨੇ ਕਿਹਾ ਕਿ ਰਾਸ਼ਟਰੀ ਆਫ਼ਤ ਪ੍ਰਕਿਰਿਆ ਫ਼ੋਰਸ (ਐੱਨ.ਡੀ.ਆਰ.ਐੱਫ.) ਅਤੇ ਰਾਜ ਆਫ਼ਤ ਪ੍ਰਕਿਰਿਆ ਫ਼ੋਰਸ (ਐੱਸ.ਡੀ.ਆਰ.ਐੱਫ.) ਦੇ ਕਰਮੀਆਂ ਨੂੰ ਮੁੰਡੇ ਨੂੰ ਬਚਾਉਣ ਲਈ ਲਗਾਇਆ ਗਿਆ ਸੀ।

DIsha

This news is Content Editor DIsha