ਦੀਵਾਲੀ ਦੀਆਂ ਤਿਆਰੀਆਂ ਦੌਰਾਨ ਘਰ 'ਚ ਪੈ ਗਿਆ ਚੀਕ-ਚਿਹਾੜਾ, ਮਾਸੂਮ ਦੀ ਦਰਦਨਾਕ ਮੌਤ

10/31/2020 5:15:49 PM

ਕਾਨਪੁਰ (ਵਾਰਤਾ)— ਉੱਤਰ ਪ੍ਰਦੇਸ਼ 'ਚ ਕਾਨਪੁਰ ਦੇ ਬਿਲਹੌਰ ਖੇਤਰ ਵਿਚ ਦੀਵਾਲੀ ਦੇ ਤਿਉਹਾਰ ਦੇ ਚੱਲਦੇ ਘਰ 'ਚ ਚੱਲ ਰਹੇ ਰੰਗ-ਰੋਗਨ ਲਈ ਖੋਦਾਈ ਸਮੇਂ ਮਿੱਟੀ ਧੱਸਣ ਕਾਰਨ ਉਸ ਦੇ ਹੇਠਾਂ ਦੱਬ ਕੇ ਇਕ ਮਾਸੂਮ ਬੱਚੇ ਦੀ ਮੌਤ ਹੋ ਗਈ, ਜਦਕਿ ਉਸ ਦਾ ਭਰਾ ਜ਼ਖਮੀ ਹੋ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਬਿਲਹੌਰ ਦੇ ਬਰੰਡਾ ਪੁਰਵਾ ਪਿੰਡ ਵਿਚ ਵਿਨੋਦ ਕਸ਼ਯਪ ਦੇ ਘਰ 'ਚ ਦੀਵਾਲੀ ਦੇ ਤਿਉਹਾਰ ਨੂੰ ਵੇਖਦਿਆਂ ਰੰਗ-ਰੋਗਨ ਦਾ ਕੰਮ ਚੱਲ ਰਿਹਾ ਹੈ। ਉਸ ਦੀ ਵੱਡੀ ਧੀ ਵੰਦਨਾ ਘਰ ਦੇ ਰੋਗਨ ਲਈ ਆਪਣੇ ਛੋਟੇ ਭਰਾਵਾਂ ਅਰੁਣ ਅਤੇ ਕਰਨ ਦੇ ਨਾਲ ਲਖਨਊ-ਆਗਰਾ ਐਕਸਪ੍ਰੈੱਸ ਵੇਅ 'ਤੇ ਸੜਕ ਕਿਨਾਰੇ ਮਿੱਟੀ ਦੀ ਖੋਦਾਈ ਲਈ ਗਈ ਸੀ। 

ਇਹ ਵੀ ਪੜ੍ਹੋ: ਨਸ਼ੇ 'ਚ ਟੱਲੀ ਪੁਲਸ ਮੁਲਾਜ਼ਮ ਦੀ ਘਟੀਆ ਕਰਤੂਤ, ਡੇਢ ਸਾਲ ਦੀ ਬੱਚੀ ਨੂੰ ਸਿਗਰੇਟ ਨਾਲ ਸਾੜਿਆ

ਇਸ ਦੌਰਾਨ ਵੰਦਨਾ ਜਦੋਂ ਮਿੱਟੀ ਨੂੰ ਬਾਹਰ ਕੱਢ ਰਹੀ ਸੀ ਤਾਂ ਮਿੱਟੀ ਦਾ ਟੀਲਾ ਅਚਾਨਕ ਹੇਠਾਂ ਆ ਗਿਆ। ਜਦੋਂ ਤੱਕ ਵੰਦਨਾ ਕੁਝ ਸਮਝ ਪਾਉਂਦੀ, ਉਦੋਂ ਤੱਕ ਉਸ ਦੇ ਦੋਵੇਂ ਭਰਾ ਬੁਰੀ ਤਰੀਕੇ ਨਾਲ ਮਲਬੇ ਹੇਠਾਂ ਦੱਬ ਚੁੱਕੇ ਸਨ। ਦੋਹਾਂ ਭਰਾਵਾਂ ਨੂੰ ਮਿੱਟੀ 'ਚ ਦੱਬਿਆ ਵੇਖ ਕੇ ਵੰਦਨਾ ਨੇ ਰੌਲਾ ਪਾਇਆ। ਵੰਦਨਾ ਨੂੰ ਰੌਲਾ ਪਾਉਂਦੇ ਵੇਖ ਕੇ ਪਿੰਡ ਵਾਸੀ ਮੌਕੇ 'ਤੇ ਪੁੱਜੇ। ਉਨ੍ਹਾਂ ਨੇ ਬਹੁਤ ਹੀ ਮੁਸ਼ੱਕਤ ਮਗਰੋਂ ਮਿੱਟੀ ਦੇ ਮਲਬੇ 'ਚ ਦੱਬੇ ਦੋਹਾਂ ਭਰਾਵਾਂ ਨੂੰ ਬਾਹਰ ਕੱਢਿਆ। ਇਸ ਦੌਰਾਨ ਮੌਕੇ 'ਤੇ ਪੁਲਸ ਵੀ ਪਹੁੰਚ ਗਈ। ਦੋਹਾਂ ਭਰਾਵਾਂ ਨੂੰ ਅਫੜਾ-ਦਫੜੀ ਵਿਚ ਇਲਾਜ ਲਈ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਮਾਸੂਮ ਕਰਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਜਦਕਿ ਦੂਜੇ ਭਰਾ ਅਰੁਣ ਨੂੰ ਇਲਾਜ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: PM ਮੋਦੀ ਨੇ ਸੀ-ਪਲੇਨ ਸੇਵਾ ਦਾ ਕੀਤਾ ਉਦਘਾਟਨ , ਜਾਣੋ ਖ਼ਾਸੀਅਤ ਤੇ ਕਿੰਨਾ ਹੋਵੇਗਾ ਕਿਰਾਇਆ

ਇਹ ਵੀ ਪੜ੍ਹੋ: ਪਟਾਕੇ 'ਤੇ ਗਿਲਾਸ ਰੱਖ ਕੇ ਚਲਾਉਣ ਨਾਲ ਬੱਚੇ ਦੀ ਮੌਤ, ਸਰੀਰ 'ਚ ਵੜੇ ਸਟੀਲ ਦੇ ਟੁੱਕੜੇ

 

 

Tanu

This news is Content Editor Tanu