ਹੁਣ 500 ਐੱਮ.ਐੱਲ. ਬੋਤਲ ''ਚ ਮਿਲੇਗੀ ਇਕ ਬੋਰੀ ਯੂਰੀਆ ਖਾਦ

12/04/2019 1:13:39 PM

ਨਵੀਂ ਦਿੱਲੀ— ਇੰਡੀਅਨ ਫਾਰਮਰਜ਼ ਫਰਟੀਲਾਈਜਰ ਕੋਆਪਰੇਟਿਵ ਲਿਮਟਿਡ (ਇਫਕੋ) ਅਗਲੇ ਸਾਲ ਮਾਰਚ ਤੋਂ ਨਵੀਂ ਨੈਨੋ ਤਕਨਾਲੋਜੀ ਆਧਾਰਤ ਨਾਈਟ੍ਰੋਜਨ ਖਾਦ ਦਾ ਉਤਪਾਦਨ ਸ਼ੁਰੂ ਕਰ ਦੇਵੇਗਾ। ਜਿਸ ਦੇ ਬਾਜ਼ਾਰ 'ਚ ਉਪਲੱਬਧ ਹੋਣ ਨਾਲ ਇਕ ਬੋਰੀ ਯੂਰੀਆ ਦੀ ਜਗ੍ਹਾ ਇਕ ਬੋਤਲ ਨੈਨੋ ਉਤਪਾਦ ਨਾਲ ਕੰਮ ਚੱਲ ਜਾਵੇਗਾ।

ਇਕ ਬੋਤਲ ਨੈਨੋ ਯੂਰੀਆ ਦਾ ਮੁੱਲ ਲਗਭਗ 240 ਰੁਪਏ ਹੋਵੇਗਾ। ਇਸ ਦਾ ਮੁੱਲ ਰਵਾਇਤੀ ਯੂਰੀਆ ਦੇ ਇਕ ਬੈਗ ਦੀ ਤੁਲਨਾ 'ਚ 10 ਫੀਸਦੀ ਘੱਟ ਹੋਵੇਗਾ। ਯਾਨੀ ਇਸ ਦੇ ਇਸਤੇਮਾਲ ਨਾਲ ਕਿਸਾਨਾਂ ਨੂੰ ਧਨ ਦੀ ਬਚਤ ਹੋਵੇਗੀ। ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਉਦੇ ਸ਼ੰਕਰ ਅਵਸਥੀ ਨੇ ਮੰਗਲਵਾਰ ਨੂੰ ਦੱਸਿਆ ਕਿ ਗੁਜਰਾਤ ਦੇ ਅਹਿਮਦਾਬਾਦ ਸਥਿਤ ਕਲੋਲ ਕਾਰਖਾਨੇ 'ਚ ਨਾਈਟ੍ਰੋਜਨ ਆਧਾਰਤ ਖਾਦ ਦਾ ਉਤਪਾਦਨ ਕੀਤਾ ਜਾਵੇਗਾ। ਅਵਸਥੀ ਨੇ ਦੱਸਿਆ ਕਿ 500 ਮਿਲੀਲੀਟਰ ਦੀ ਬੋਤਲ ਨੈਨੋ ਯੂਰੀਆ 45 ਕਿਲੋ ਯੂਰੀਆ ਦੇ ਬਰਾਬਰ ਹੋਵੇਗਾ। ਇਸ ਨਵੇਂ ਉਤਪਾਦ ਨਾਲ ਯੂਰੀਆ ਦੇ ਪ੍ਰਯੋਗ ਨਾਲ ਦੇਸ਼ 'ਚ 50 ਫੀਸਦੀ ਤੱਕ ਖਪਤ ਘੱਟ ਹੋਵੇਗੀ ਅਤੇ ਫਸਲਾਂ ਦਾ ਉਤਪਾਦਨ ਵੀ ਵਧੇਗਾ।

ਇਫਕੋ, ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਮਦਦ ਨਾਲ ਦੇਸ਼ 'ਚ 11 ਹਜ਼ਾਰ ਥਾਂਵਾਂ 'ਤੇ ਪ੍ਰਯੋਗ ਕਰ ਰਹੀ ਹੈ। ਇਸ ਤੋਂ ਇਲਾਵਾ 5 ਹਜ਼ਾਰ ਹੋਰ ਥਾਂਵਾਂ 'ਤੇ ਵੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਨੈਨੋ ਨਾਈਟ੍ਰੋਜਨ ਖਾਦ ਦਾ ਹਰੇਕ ਜਲਵਾਯੂ ਖੇਤਰ ਅਤੇ ਮਿੱਟੀ 'ਚ ਜਾਂਚ ਕੀਤੀ ਜਾਵੇਗੀ। ਇਸ ਨਵੀਂ ਤਕਨੀਕ ਨਾਲ ਖਾਦ 'ਤੇ ਸਬਸਿਡੀ ਅੱਧੀ ਰਹਿ ਜਾਵੇਗੀ।

DIsha

This news is Content Editor DIsha