ਘਰ ਦੇ ਬਾਹਰ ਖੇਡ ਰਹੀਆਂ ਸਨ ਦੋਵੇਂ ਭੈਣਾਂ, ਬਾਅਦ 'ਚ ਇਸ ਹਾਲਤ 'ਚ ਮਿਲੀਆਂ

06/28/2017 10:17:49 AM

ਪਾਣੀਪਤ—ਘਰ ਦੇ ਵਿਹੜੇ 'ਚ ਖੇਡ ਰਹੀਆਂ ਦੋ ਮਾਸੂਮ ਬੱਚੀਆਂ ਅੰਮ੍ਰਿਤਾ (4) ਅਤੇ ਅੰਜਲੀ (6) ਇਕ ਦਿਨ ਪਹਿਲਾਂ ਸੋਮਵਾਰ ਨੂੰ ਬਾਹਰ ਖੇਡਣ ਦੇ ਲਈ ਨਿਕਲੀਆਂ। ਸ਼ਾਮ ਤੱਕ ਨਹੀਂ ਆਈਆਂ ਤਾਂ ਘਰ ਵਾਲਿਆਂ ਨੇ ਲੱਭਣਾ ਸ਼ੁਰੂ ਕੀਤਾ, ਪਰ ਮੰਗਲਵਾਰ ਨੂੰ ਦੋਵੇਂ ਬੱਚੀਆਂ ਇਕ ਬੰਦ ਕਾਰ 'ਚ ਮ੍ਰਿਤਕ ਮਿਲੀਆਂ। ਘਟਨਾ ਪਾਣੀਪਤ ਦੇ ਰੇਰਕਲਾਂ ਪਿੰਡ ਦੀ ਹੈ। ਪਰਿਵਾਰ ਅਤੇ ਪਿੰਡ 'ਚ ਮਾਤਮ ਛਾਇਆ ਹੈ। ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। 


ਮ੍ਰਿਤਕ ਬੱਚੀਆਂ ਦੇ ਪਿਤਾ ਮੁਕੇਸ਼ ਦੇ ਮੁਤਾਬਕ ਅੰਮ੍ਰਿਤਾ ਅਤੇ ਅੰਜਲੀ ਸੋਮਵਾਰ ਸਵੇਰੇ 11 ਵਜੇ ਘਰ ਤੋਂ ਬਾਹਰ ਖੇਡਣ ਲਈ ਨਿਕਲੀਆਂ ਸੀ। ਉਹ ਕੁਝ ਘੰਟੇ ਦੇ ਬਾਅਦ ਘਰ ਨਹੀਂ ਆਈਆਂ, ਤਾਂ ਰਿਸ਼ਤੇਦਾਰਾਂ ਨੇ ਨੇੜੇ-ਤੇੜੇ 'ਚ ਲੱਭਿਆ। ਸ਼ਾਮ ਤੱਕ ਵੀ ਉਨ੍ਹਾਂ ਦਾ ਪਤਾ ਨਹੀਂ ਲੱਗਿਆ।
ਮੰਗਲਵਾਰ ਸਵੇਰੇ ਘਰ ਤੋਂ ਕੇਵਲ 500 ਮੀਟਰ ਦੂਰੀ 'ਤੇ ਖੜ੍ਹੀ ਇਕ ਸਕੋਡਾ ਕਾਰ 'ਚ ਦੋਵੇਂ ਭੈਣਾਂ ਮ੍ਰਿਤਕ ਮਿਲੀਆਂ। ਲੜਕੀਆਂ ਦੇ ਸਰੀਰ ਦੇ ਸੱਟ ਦੇ ਨਿਸ਼ਾਨ ਵੀ ਮਿਲੇ ਹਨ, ਇਸ ਸਮੇਂ 'ਚ ਰਿਸ਼ਤੇਦਾਰਾਂ ਨੇ ਹੱਤਿਆ ਦਾ ਸ਼ੱਕ ਜਤਾਇਆ ਹੈ। ਸਕੋਡਾ ਕਾਰ ਕਵਰ ਨਾਲ ਢੱਕੀ ਖੜ੍ਹੀ ਸੀ। ਪੁਲਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਖਾਨਾਪੁਰ ਪੀ.ਜੀ.ਆਈ. ਭੇਜ ਦਿੱਤਾ ਹੈ। ਪਰਿਵਾਰ ਬੇਹੱਦ ਗਰੀਬ ਅਤੇ ਤਿੰਨ ਭੈਣਾਂ ਸੀ। ਮੁਕੇਸ਼ ਮਜ਼ਦੂਰੀ ਦਾ ਕੰਮ ਕਰਦਾ ਹੈ। ਪੁਲਸ ਮਾਮਲੇ ਦੀ ਜਾਂਚ 'ਚ ਜੁੱਟੀ ਹੈ।