ਭਾਰਤ-ਬੰਗਲਾਦੇਸ਼ ਦਰਮਿਆਨ ਸਰਹੱਦੀ ਵਾਰਤਾ ਅਗਲੇ ਮਹੀਨੇ ਢਾਕਾ ’ਚ ਹੋਵੇਗੀ

03/01/2024 12:26:09 PM

ਨਵੀਂ ਦਿੱਲੀ-ਭਾਰਤ ਤੇ ਬੰਗਲਾਦੇਸ਼ ਦਰਮਿਆਨ ਡਾਇਰੈਕਟਰ ਪੱਧਰੀ ਸਰਹੱਦ ਵਾਰਤਾ ਅਗਲੇ ਮਹੀਨੇ ਢਾਕਾ ਵਿਚ ਆਯੋਜਿਤ ਹੋਵੇਗੀ ਜਿਸ ਵਿਚ ਸਰਹੱਦ ਪਾਰ ਅਪਰਾਧਾਂ ਨੂੰ ਰੋਕਣ ਅਤੇ ਉਨ੍ਹਾਂ ਦੇ ਸੁਰੱਖਿਆ ਬਲਾਂ ਅਤੇ ਏਜੰਸੀਆਂ ਦਰਮਿਆਨ ਬਿਹਤਰ ਤਾਲਮੇਲ ਸਥਾਪਤ ਕਰਨ ਦੇ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ।
ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਦੀ ਅਗਵਾਈ ਹੇਠ ਇਕ ਵਫ਼ਦ 5 ਤੋਂ 9 ਮਾਰਚ ਤੱਕ ਹੋਣ ਵਾਲੀ ਮੀਟਿੰਗ ਲਈ ਬੰਗਲਾਦੇਸ਼ ਦਾ ਦੌਰਾ ਕਰੇਗਾ। ਬੀ. ਐੱਸ. ਐੱਫ. ਅਤੇ ਬਾਰਡਰ ਗਾਰਡ ਬੰਗਲਾਦੇਸ਼ (ਬੀ. ਜੀ. ਬੀ.) ਵਿਚਾਲੇ ਇਹ 54ਵੀਂ ਮੀਟਿੰਗ ਹੋਵੇਗੀ ਜੋ ਢਾਕਾ ਦੇ ਪਿਲਖਾਨਾ ਵਿਚ ਸਥਿਤ ਬੀ. ਜੀ. ਬੀ. ਹੈੱਡਕੁਆਰਟਰ ਵਿਚ ਆਯੋਜਿਤ ਕੀਤੀ ਜਾਵੇਗੀ।

Aarti dhillon

This news is Content Editor Aarti dhillon