ਬੰਬਈ ਹਾਈ ਕੋਰਟ ਦੇ ਜੱਜ ਦਾਮਾ ਨਾਇਡੂ ਨੇ ਦਿੱਤਾ ਅਸਤੀਫਾ

08/16/2021 9:01:27 PM

ਮੁੰਬਈ - ਬੰਬਈ ਹਾਈ ਕੋਰਟ ਦੇ ਜੱਜ ਜਸਟਿਸ ਦਾਮਾ ਸ਼ੇਸ਼ਾਦਰੀ ਨਾਇਡੂ ਨੇ ਸੋਮਵਾਰ ਨੂੰ ‘‘ਵਿਅਕਤੀਗਤ ਕਾਰਨਾਂ" ਦਾ ਹਵਾਲਾ ਦਿੰਦੇ ਹੋਏ ਆਪਣੀ ਰਿਟਾਇਰਮੈਂਟ ਤੋਂ ਤਕਰੀਬਨ ਤਿੰਨ ਸਾਲ ਪਹਿਲਾਂ ਅਸਤੀਫਾ ਦੇ ਦਿੱਤਾ। ਮਾਰਚ 2019 ਵਿੱਚ ਬੰਬਈ ਹਾਈ ਕੋਰਟ ਵਿੱਚ ਟਰਾਂਸਫਰ ਕੀਤੇ ਗਏ ਜਸਟਿਸ ਨਾਇਡੂ (59) ਜੂਨ 2024 ਵਿੱਚ ਰਿਟਾਇਰ ਹੁੰਦੇ। ਅਧਿਕਾਰੀਆਂ ਨੇ ਦੱਸਿਆ ਕਿ ਜਸਟਿਸ ਨਾਇਡੂ ਨੇ ਆਪਣੇ ਅਸਤੀਫੇ ਲਈ ‘‘ਵਿਅਕਤੀਗਤ ਕਾਰਨਾਂ" ਦਾ ਹਵਾਲਾ ਦਿੱਤਾ ਹੈ। ਉਹ ਸਤੰਬਰ 2013 ਵਿੱਚ ਆਂਧਰਾ ਪ੍ਰਦੇਸ਼ ਹਾਈ ਕੋਰਟ ਵਿੱਚ ਜੱਜ ਦੇ ਰੂਪ ਵਿੱਚ ਨਿਯੁਕਤ ਹੋਏ ਸਨ। ਉਨ੍ਹਾਂ ਨੇ ਕੇਰਲ ਹਾਈ ਕੋਰਟ ਵਿੱਚ ਵੀ ਜੱਜ ਦੇ ਰੂਪ ਵਿੱਚ ਕੰਮ ਕੀਤਾ ਸੀ। ਆਂਧਰਾ ਪ੍ਰਦੇਸ਼ ਦੇ ਚਿੱਤੂਰ ਜ਼ਿਲ੍ਹੇ ਵਿੱਚ 1962 ਵਿੱਚ ਜੰਮੇ ਨਾਇਡੂ ਨੇ ਤਿਰੂਪਤੀ ਸਥਿਤ ਸ਼੍ਰੀ ਵੈਂਕਟੇਸ਼ਵਰ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ ਸੀ ਅਤੇ ਮਾਰਚ 1997 ਵਿੱਚ ਉਹ ਵਾਰ ਵਿੱਚ ਸ਼ਾਮਲ ਹੋਏ ਸਨ। ਜੱਜ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਅਤੇ ਹੈਦਰਾਬਾਦ ਸਥਿਤ ਦੀਵਾਨੀ ਅਤੇ ਫੌਜਦਾਰੀ ਅਦਾਲਤਾਂ ਵਿੱਚ ਵਕਾਲਤ ਕੀਤੀ ਸੀ।

ਇਹ ਵੀ ਪੜ੍ਹੋ- ਇਨਸਾਨੀਅਤ ਸ਼ਰਮਸਾਰ: 11 ਮਹੀਨੇ ਦੀ ਮਾਸੂਮ ਨਾਲ ਨਾਬਾਲਿਗ ਚਚੇਰੇ ਭਰਾ ਨੇ ਕੀਤਾ ਕੁਕਰਮ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News