ਸ਼ਤਾਬਦੀ ਐਕਸਪ੍ਰੈੱਸ ''ਚ ਸ਼ੱਕੀ ਵਸਤੂ ਮਿਲਣ ਕਾਰਨ ਮਚਿਆ ਹੜਕੰਪ

09/28/2019 5:47:38 PM

ਮਥੁਰਾ—ਨਵੀਂ ਦਿੱਲੀ ਤੋਂ ਭੋਪਾਲ ਜਾ ਰਹੀ ਸ਼ਤਾਬਦੀ ਐਕਸਪ੍ਰੈੱਸ ਦੇ ਇਕ ਡੱਬੇ 'ਚ ਸ਼ੱਕੀ ਵਸਤੂ ਹੋਣ ਦੀ ਜਾਣਕਾਰੀ ਮਿਲਣ 'ਤੇ ਅੱਜ ਭਾਵ ਸ਼ਨੀਵਾਰ ਨੂੰ ਹੜਕੰਪ ਮੱਚ ਗਿਆ ਅਤੇ ਟਰੇਨ ਨੂੰ ਮਥੁਰਾ 'ਚ ਰੋਕ ਲਿਆ ਗਿਆ। ਟਰੇਨ ਦੀ ਇਥੇ ਪੂਰੀ ਛਾਣਬੀਣ ਕੀਤੀ ਗਈ ਪਰ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮਾਂ ਨੇ ਟਰੇਨ ਦੇ ਇਕ-ਇਕ ਡੱਬੇ ਦੀ ਤਲਾਸ਼ੀ ਲਈ। 20 ਮਿੰਟ ਤਕ ਤਲਾਸ਼ੀ ਮੁਹਿੰਮ ਚੱਲੀ। ਉਸ ਪਿੱਛੋਂ ਟਰੇਨ ਨੂੰ ਭੋਪਾਲ ਲਈ ਰਵਾਨਾ ਕਰ ਦਿੱਤਾ ਗਿਆ।


Iqbalkaur

Content Editor

Related News