ਬੋਫਰਜ਼ ਮਾਮਲਾ : ਸੀ.ਬੀ.ਆਈ. ਨੂੰ ਅਪੀਲ ਨਾ ਦਾਇਰ ਕਰਨ ਦੀ ਏ.ਜੀ. ਨੇ ਦਿੱਤੀ ਸਲਾਹ

01/31/2018 3:41:02 AM

ਨਵੀਂ ਦਿੱਲੀ— ਸਰਕਾਰ ਦੇ ਸਭ ਤੋਂ ਵੱਡੇ ਕਾਨੂੰਨੀ ਅਧਿਕਾਰੀ ਅਟਾਰਨੀ ਜਨਰਲ (ਏ. ਜੀ.) ਕੇ. ਕੇ. ਵੇਣੂਗੋਪਾਲ ਨੇ ਸੀ. ਬੀ. ਆਈ. ਨੂੰ ਬੋਫਰਜ਼ ਦਲਾਲੀ ਮਾਮਲੇ 'ਚ ਵਿਸ਼ੇਸ਼ ਆਗਿਆ ਪ੍ਰਾਪਤ ਪਟੀਸ਼ਨ ਦਾਇਰ ਨਾ ਕਰਨ ਦੀ ਸਲਾਹ ਦਿੱਤੀ ਹੈ ਕਿਉਂਕਿ ਇਸ ਦੇ ਰੱਦ ਹੋ ਜਾਣ ਦੀ ਪੂਰੀ ਸੰਭਾਵਨਾ ਹੈ। ਡੀ. ਓ. ਪੀ. ਟੀ. ਨੂੰ ਹੁਣੇ ਜਿਹੇ ਭੇਜੀ ਆਪਣੀ ਚਿੱਠੀ 'ਚ ਵੇਣੂਗੋਪਾਲ ਨੇ ਕਿਹਾ ਹੈ ਕਿ ਸੀ. ਬੀ. ਆਈ. ਨੂੰ ਇਸ ਮਾਮਲੇ 'ਚ ਦਿੱਲੀ ਹਾਈ ਕੋਰਟ ਦੇ ਫੈਸਲੇ ਵਿਰੁੱਧ ਅਪੀਲ ਹੁਣ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਦੇ ਰੱਦ ਹੋ ਜਾਣ ਦਾ ਪੂਰਾ ਡਰ ਹੈ। ਅਪੀਲ ਦਾਇਰ ਕਰਨ ਦੀ ਬਜਾਏ ਸੀ. ਬੀ. ਆਈ. ਨੂੰ ਇਸ ਨਾਲ ਸਬੰਧਿਤ ਇਕ ਪੈਂਡਿੰਗ ਮਾਮਲੇ 'ਚ ਆਪਣਾ ਪੱਖ ਮਜ਼ਬੂਤੀ ਨਾਲ ਪੇਸ਼ ਕਰਨਾ ਚਾਹੀਦਾ ਹੈ।