2 ਅਭਿਨੇਤਰੀਆਂ ਸਮੇਤ 4 ਲੋਕ ਦੇਹ ਵਪਾਰ ਦੇ ਦੋਸ਼ ''ਚ ਗ੍ਰਿਫਤਾਰ

12/17/2017 7:51:43 PM

ਹੈਦਰਾਬਾਦ— ਇਥੇ ਦੇਹ ਵਪਾਰ ਦੇ ਇਕ ਰੈਕੇਟ ਦਾ ਪਰਦਾਫਾਸ਼ ਹੋਇਆ ਹੈ, ਜਿਸ 'ਚ ਮੁੰਬਈ ਦੀਆਂ 2 ਅਭਿਨੇਤਰੀਆਂ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਸ ਨੇ ਕਿਹਾ ਕਿ ਪਾਸ਼ ਬੰਜਾਰਾ ਹਿਲਸ ਇਲਾਕੇ ਦੇ 5 ਤਾਰਾ ਹੋਟਲ 'ਚ ਸ਼ਨੀਵਾਰ ਰਾਤ ਛਾਪਾ ਮਾਰਿਆ ਗਿਆ ਜਿਸ ਦੌਰਾਨ ਇਨ੍ਹਾਂ ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਇਕ ਬਾਲੀਵੁੱਡ ਅਭਿਨੇਤਰੀ ਅਤੇ ਦੂਜੀ ਟੈਲੀਵਿਜ਼ਨ ਅਦਾਕਾਰਾ ਸ਼ਾਮਲ ਹੈ। ਇਸ ਤੋਂ ਇਲਾਵਾ 2 ਦਲਾਲਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜੋ ਆਨਲਾਈਨ ਇਸ ਰੈਕੇਟ ਨੂੰ ਚਲਾਉਂਦੇ ਹਨ ਅਤੇ ਗ੍ਰਾਹਕਾਂ ਲਈ ਹੋਟਲਾਂ 'ਚ ਕਮਰੇ ਬੁੱਕ ਕਰਦੇ ਹਨ।
ਪੁਲਸ ਹਾਲਾਂਕਿ ਅਭਿਨੇਤਰੀਆਂ ਦੀ ਪਛਾਣ ਨਹੀਂ ਕਰ ਸਕੀ ਹੈ। ਇਕ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਮੁੰਬਈ ਦੀਆਂ 2 ਲੜਕੀਆਂ ਨੂੰ ਹੋਟਲ 'ਚੋਂ ਗ੍ਰਿਫਤਾਰ ਕੀਤਾ ਗਿਆ ਹੈ। ਪੰਜਗੁੱਟਾ ਪੁਲਸ ਥਾਣੇ ਦੇ ਇੰਸਪੈਕਟਰ ਐਸ. ਰਵਿੰਦਰ ਨੇ ਕਿਹਾ ਕਿ ਪੁਲਸ ਨੇ ਦੇਹ ਵਪਾਰ ਰੈਕੇਟ ਦੀ ਸੂਚਨਾ 'ਤੇ ਤਾਜ ਡੈਕਨ ਹੋਟਲ ਦੇ ਕਮਰਿਆਂ 'ਚ ਛਾਪਾ ਮਾਰਿਆ ਸੀ। ਜਿਸ ਦੌਰਾਨ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।