ਭਾਜਪਾ ਨੇਤਾ ਦੀ ਲਾਸ਼ ਨਹਿਰ ’ਚੋਂ ਮਿਲੀ

02/18/2019 2:09:50 AM

ਸ਼੍ਰੀਗੰਗਾਨਗਰ, (ਯੂ. ਐੈੱਨ. ਆਈ.)– ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲੇ ’ਚ  ਇੰਦਰਾ ਗਾਂਧੀ ਨਹਿਰ ’ਚ ਡਿੱਗੇ ਭਾਜਪਾ ਦੇ ਇਕ ਆਗੂ ਮਦਨ ਲਾਲ (50) ਦੀ ਲਾਸ਼ ਐਤਵਾਰ 8ਵੇਂ ਦਿਨ ਬਰਾਮਦ ਹੋ ਗਈ। ਖਬਰਾਂ ਮੁਤਾਬਿਕ ਜਿਸ ਥਾਂ ’ਤੇ ਮਦਨ ਲਾਲ ਨਹਿਰ ’ਚ ਡਿੱਗੇ ਸਨ, ਤੋਂ ਲਗਭਗ 20 ਕਿਲੋਮੀਟਰ ਦੂਰੋਂ ਇਹ ਲਾਸ਼ ਮਿਲੀ।  ਲਾਸ਼ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ ਹੈ। 

KamalJeet Singh

This news is Content Editor KamalJeet Singh